UP News: ਕਰ ਲਓ ਗੱਲ, ਵਿਆਹ ਵਿਚ ਜੁੱਤੀ ਚੁੱਕੀ ਦੇ ਪੈਸੇ ਦੇਣ ਨੂੰ ਲੈ ਕੇ ਆਪਸ ਵਿਚ ਭਿੜੇ ਬਰਾਤੀ, ਮੌਕੇ 'ਤੇ ਸੱਦਣੀ ਪਈ ਪੁਲਿਸ

By : GAGANDEEP

Published : Apr 22, 2024, 11:40 am IST
Updated : Apr 22, 2024, 11:40 am IST
SHARE ARTICLE
Uttar Pradesh Viral Video News Today Clash During Wedding in UP
Uttar Pradesh Viral Video News Today Clash During Wedding in UP

UP News: ਕਈ ਬਰਾਤੀ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ

Uttar Pradesh Viral Video News Today Clash During Wedding in UP: ਯੂਪੀ ਦੇ ਅਮਰੋਹਾ ਦੇ ਹਸਨਪੁਰ ਨਗਰ ਵਿੱਚ ਇੱਕ ਮੈਰਿਜ ਹਾਲ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਜੁੱਤੀ ਚੁਰਾਉਣ ਦੇ ਪੈਸੇ ਦੇਣ ਨੂੰ ਲੈ ਕੇ ਦੋ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਕਾਰ ਦੀ ਭੰਨਤੋੜ ਕੀਤੀ ਗਈ। ਇਸ ਲੜਾਈ ਵਿੱਚ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਹਾਲਾਂਕਿ ਮਾਮਲੇ 'ਚ ਕੋਈ ਕਾਰਵਾਈ ਨਾ ਹੋਣ 'ਤੇ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ।

ਇਹ ਵੀ ਪੜ੍ਹੋ: Punjab News: 12 ਸਾਲਾ ਇਜ਼ਾਨ ਨੇ ਆਟੋ ਮੋਬਾਈਲ ਇੰਜੀਨੀਅਰ ਬਣ ਕੇ ‘ਹੋਵਰ ਕਰਾਫ਼ਟ’ ਤਿਆਰ ਕੀਤਾ

ਸ਼ਨੀਵਾਰ ਰਾਤ ਨੂੰ ਸ਼ਹਿਰ ਨਿਵਾਸੀ ਦੀਆਂ ਦੋ ਬੇਟੀਆਂ ਦਾ ਵਿਆਹ ਹੋ ਰਿਹਾ ਸੀ। ਵਿਆਹ ਦੀ ਬਰਾਤ ਇੱਕ ਮੈਰਿਜ ਹਾਲ ਵਿੱਚ ਆਈ। ਲਾੜੇ ਦੀਆਂ ਜੁੱਤੀਆਂ ਚੋਰੀ ਕਰਨ ਅਤੇ ਉਸ ਨੂੰ ਸ਼ਗਨ ਦੇਣ ਨੂੰ ਲੈ ਕੇ ਵਿਆਹ ਦੇ ਬਰਾਤੀਆਂ 'ਚ ਕੁਝ ਲੋਕਾਂ ਵਿਚਾਲੇ ਤਕਰਾਰ ਤੋਂ ਬਾਅਦ ਝਗੜਾ ਹੋ ਗਿਆ।

ਇਹ ਵੀ ਪੜ੍ਹੋ: Punjab Congress News: ਪੰਜਾਬ ਕਾਂਗਰਸ ਨੂੰ ਅੱਜ ਲੱਗੇਗਾ ਇਕ ਹੋਰ ਝਟਕਾ, ਇਹ ਲੀਡਰ ਅਕਾਲੀ ਦਲ ਵਿਚ ਹੋਣਗੇ ਸ਼ਾਮਲ! 

ਵਿਆਹ ਸਮਾਗਮ ਦੇ ਬਾਹਰ ਖੜ੍ਹੀ ਕਾਰ ਦੀ ਭੰਨਤੋੜ ਕੀਤੀ ਗਈ। ਇਸ ਦੌਰਾਨ ਕਾਫੀ ਹੰਗਾਮਾ ਹੋਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਲੜਾਈ ਵਿਚ ਜ਼ਖਮੀ ਹੋਏ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸੀਓ ਦੀਪ ਕੁਮਾਰ ਪੰਤ ਨੇ ਕਿਹਾ ਕਿ ਕਿਸੇ ਵੀ ਧਿਰ ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
 

(For more Punjabi news apart from Uttar Pradesh Viral Video News Today Clash During Wedding in UP, stay tuned to Rozana Spokesman)

Location: India, Uttar Pradesh, Amroha

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement