ਕਰਨਾਟਕ ਵਿਚ ਗਠਜੋੜ ਸਰਕਾਰ ਕਿੰਨਾ ਚਿਰ ਸਹੀ ਸਲਾਮਤ ਚਲੇਗੀ
Published : May 22, 2018, 12:18 pm IST
Updated : May 22, 2018, 12:18 pm IST
SHARE ARTICLE
Karnatka Govt HD Kumaraswamy Rahul Gandhi Sonia Gandhi
Karnatka Govt HD Kumaraswamy Rahul Gandhi Sonia Gandhi

ਇਹ ਗਠ-ਜੋੜ ਕੇਵਲ ਕਰਨਾਟਕ ਤਕ ਹੀ ਸੀਮਿਤ ਨਹੀਂ ਹੈ

ਬੰਗਲੂਰੂ, ਕਰਨਾਟਕ ਦੇ ਨਵੇਂ ਬਣਨ ਜਾ ਰਹੇ ਮੁਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਸੋਮਵਾਰ ਨੂੰ ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੇ ਇਹ ਸੁਨੇਹਾ ਦਿੱਤਾ ਹੈ ਕਿ ਕਾਂਗਰਸ ਇਸ ਗਠ-ਜੋੜ ਨੂੰ ਲੰਬਾ ਲਿਜਾਣਾ ਚਾਹੁੰਦੀ ਹੈ। ਇਹ ਗਠ-ਜੋੜ ਕੇਵਲ ਕਰਨਾਟਕ ਤਕ ਹੀ ਸੀਮਿਤ ਨਹੀਂ ਹੈ।  

HD KumaraswamyHD Kumaraswamyਕਾਗਰਸ ਇਸ ਗਠਜੋੜ ਨੂੰ 2019 ਦੀਆਂ ਲੋਕ ਸਭਾ ਚੋਣਾਂ ਤਕ ਲਿਜਾ ਕੇ ਅਗਲੀਆਂ ਆਮ ਚੋਣਾਂ ਜਿੱਤਣ ਦੇ ਮੂਡ ਵਿਚ ਹੈ ਪਰ ਸਰਕਾਰ ਬਣਨ ਤੋਂ ਪਹਿਲਾਂ ਹੀ ਦੋਹਾਂ ਪਾਰਟੀਆਂ ਵਿਚ ਦਰਾੜ ਬਣਦੀ ਨਜ਼ਰ ਆ ਰਹੀ ਹੈ। ਭਾਵੇਂ ਕੁਮਾਰ ਸੁਆਮੀ ਨੇ ਸਹੁੰ ਚੁੱਕ ਸਮਾਗਮ ਲਈ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿਤਾ ਹੈ ਪਰ ਫਿਰ ਵੀ ਵਿਚੇ ਵਿਚ ਗਠਜੋੜ ਵਾਲੀਆਂ ਪਾਰਟੀਆਂ ਵਿਚ ਦਰਾੜ ਨਜ਼ਰ ਆ ਰਹੀ ਹੈ

ਜਿਸ ਦੇ ਕੁਝ ਕਾਰਨ ਹਨ-ਪਹਿਲਾ: ਸਰਕਾਰ ਦੌਰਾਨ ਕਾਂਗਰਸ 30-30 ਮਹੀਨੇ ਦਾ ਫਾਰਮੂਲਾ ਚਾਹੁੰਦੀ ਸੀ ਪਰ ਜੇਡੀਐਸ ਨੇ ਇਸ ਨੂੰ ਇਤਿਹਾਸ ਵਲ ਦੇਖਦਿਆਂ ਖ਼ਾਰਜ਼ ਕਰ ਦਿਤਾ। ਦੂਜਾ : ਭਾਵੇਂ ਕਾਂਗਰਸ ਹਾਈ ਕਮਾਨ ਨੇ ਇਹ ਸਪੱਸ਼ਟ ਕਰ ਦਿਤਾ ਕਿ ਕਾਂਗਰਸ ਕੋਈ ਸ਼ਰਤ ਨਹੀਂ ਰਖੇਗੀ ਪਰ ਇਤਿਹਾਸ ਦਸਦਾ ਹੈ ਕਿ ਕਾਂਗਰਸ ਨੇ ਜਿਸ ਨੂੰ ਵੀ ਸਮਰਥਨ ਦਿਤਾ ਬਾਅਦ ਵਿਚ ਅਪਣੀਆਂ ਸ਼ਰਤਾਂ ਮੰਨਵਾਉਣੀਆਂ ਸ਼ੁਰੂ ਕਰ ਦਿੰਦੀ ਹੈ।

Congress and JDSCongress and JDSਤੀਜਾ : ਇਸ ਸ਼ਸੋਪੰਜ 'ਚ ਅਜੇ ਤਕ ਇਹ ਤੈਅ ਨਹੀਂ ਹੋ ਸਕਿਆ ਕਿ ਕਾਂਗਰਸ ਵਲੋਂ ਕਿੰਨੇ ਉਪ ਮੁੱਖ ਮੰਤਰੀ ਹੋਣਗੇ ਜਾਂ ਕੌਣ ਹੋਵੇਗਾ ਕਿਉਂਕਿ ਕਈ ਕਾਂਗਰਸੀ ਆਗੂ ਕੁਮਾਰ ਸੁਆਮੀ ਦੇ ਹੇਠਾਂ ਲੱਗ ਕੇ ਕੰਮ ਕਰਨ ਨੂੰ ਤਿਆਰ ਨਹੀਂ ਹਨ। ਚੌਥਾ : ਗ੍ਰਹਿ ਵਿਭਾਗ ਸਬੰਧੀ ਵੀ ਦੋਹਾਂ ਪਾਰਟੀਆਂ 'ਚ ਮਤਭੇਦ ਹਨ ਕਿਉਂਕਿ ਦੋਹੇਂ ਪਾਰਟੀਆਂ ਇਸ ਮੰਤਰਾਲੇ ਨੂੰ ਅਪਣੇ ਅਪਣੇ ਕੋਲ ਰਖਣਾ ਚਾਹੁੰਦੀਆਂ ਹਨ।  

ਪੰਜਵਾਂ : ਉਪ ਮੁੱਖ ਮੰਤਰੀ ਦਾ ਅਹੁਦਾ ਇਕ ਪਾਸੇ ਮੁਸਲਮਾਨਾਂ ਵਲੋਂ ਵੀ ਮੰਗਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਲਿੰਗਾਇਤ ਇਸ ਦੀ ਮੰਗ ਕਰ ਰਹੇ ਹਨ। ਇਹ ਵੀ ਦੇਖਣਾ ਪਵੇਗਾ ਕਿ ਸਰਕਾਰ ਬਣਾਉਣ ਵੇਲੇ ਕਿਸ ਨੂੰ ਖ਼ੁਸ਼ ਕੀਤਾ ਜਾਂਦਾ ਹੈ ਤੇ ਕਿਸ ਨੂੰ ਨਾਰਾਜ਼।  ਇਸ ਤੋਂ ਇਲਾਵਾ ਤਕਰਾਰ ਇਹ ਵੀ ਹੈ ਕਿ ਕਾਂਗਰਸ ਦੋਹੇਂ ਉਪ ਮੁੱਖ ਮੰਤਰੀਆਂ ਦੇ ਅਹੁਦੇ ਅਪਣੇ ਕੋਲ ਰੱਖ ਕੇ ਉਸ ਵਿਚੋਂ ਇਕ ਅਹੁਦਾ ਦਲਿਤਾਂ ਨੂੰ ਦੇਣਾ ਚਾਹੁੰਦੀ ਹੈ।

ਛੇਵਾਂ : ਕੈਬਨਿਟ ਵਿਚ ਮੰਤਰੀਆਂ ਦਾ ਅਨੁਪਾਤ ਕੀ ਹੋਵੇਗਾ ਇਹ ਵੀ ਦੇਖਣਾ ਪਵੇਗਾ ਕਿਉਂਕਿ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇਡੀਐਸ ਮੰਤਰੀਆਂ ਦਾ ਅਨੁਪਾਤ ਕਾਗਰਸ ਨਾਲੋਂ ਵੱਧ ਚਾਹੁੰਦੀ ਹੈ। 

ਉਪਰੋਕਤ ਕਾਰਨਾਂ ਨੂੰ ਦੇਖਦੇ ਹੋਏ ਇੰਜ ਲਗਦਾ ਹੈ ਕਿ ਦੋਹਾਂ ਪਾਰਟੀਆਂ ਨੂੰ ਉਨ੍ਹਾਂ ਦੀ ਸਿਆਸੀ ਮਜਬੂਰੀ ਨੇੜੇ ਲੈ ਕੇ ਆਈ ਹੈ। ਦੇਖਣਾ ਇਹ ਹੋਵੇਗਾ ਕਿ ਸਰਕਾਰ ਬਣਨ ਤੋਂ ਬਾਅਦ ਕਿੰਨਾ ਚਿਰ ਸਹੀ ਸਲਾਮਤ ਚਲਦੀ ਹੈ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement