ਚੰਡੀਗੜ੍ਹ 'ਚ ਹੁਣ ਚਾਰ ਪਹੀਆ ਵਾਹਨਾਂ ਵਾਲੇ ਲਗਾ ਸਕਣਗੇ ਲੋਹੇ ਦੇ ਗਾਰਡ
Published : Jun 14, 2018, 1:49 am IST
Updated : Jun 14, 2018, 1:49 am IST
SHARE ARTICLE
Iron Guards On Our-Wheelers
Iron Guards On Our-Wheelers

ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਯੂਨਿਟ ਦੇ ਇੰਡਸਟਰੀਜ਼ ਸੈੱਲ ਦੇ ਇੰਚਾਰਜ ਅਵੀ ਭਸ਼ੀਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ......

ਚੰਡੀਗੜ੍ਹ,  : ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਯੂਨਿਟ ਦੇ ਇੰਡਸਟਰੀਜ਼ ਸੈੱਲ ਦੇ ਇੰਚਾਰਜ ਅਵੀ ਭਸ਼ੀਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਲੋਕ ਅਪਣੇ ਚਾਰ ਪਹੀਆ ਮੋਟਰ ਵਾਹਨਾਂ ਅੱਗੇ ਲੋਹੇ ਦੇ ਗਾਰਡ ਲਗਾ ਸਕਣਗੇ। ਦਿੱਲੀ ਹਾਈ ਕੋਰਟ ਵਲੋਂ ਇਸ ਤੋਂ ਪਾਬੰਦੀਆਂ ਹਟਾ ਲੈਣ ਬਾਅਦ ਹੁਣ ਚੰਡੀਗੜ੍ਹ 'ਚ ਟ੍ਰੈਫ਼ਿਕ ਪੁਲਿਸ ਅਜਿਹੇ ਵਾਹਨਾਂ ਦੇ ਚਲਾਨ ਨਹੀਂ ਕੱਟੇਗੀ।

ਭਸ਼ੀਨ ਨੇ ਦਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦੇ ਟ੍ਰੈਫ਼ਿਕ ਵਿੰਗ ਕੋਲੋਂ ਆਰ.ਟੀ.ਆਈ. ਐਕਟ ਅਧੀਨ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਦਿੱਲੀ ਹਾਈ ਕੋਰਟ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਕੇਸ ਨੰਬਰ 6340/2017 ਅਤੇ 2018 ਅਨੁਸਾਰ ਹੁਣ ਕੋਰਟ ਦੇ ਤਾਜ਼ਾ ਫ਼ੈਸਲੇ ਅਨੁਸਾਰ ਸਿਟੀ ਪੁਲਿਸ ਸ਼ਹਿਰ ਵਿਚ ਚਾਰ ਪਹੀਆ ਵਾਹਨਾਂ ਦੇ ਚਲਾਨ ਨਹੀਂ ਕਰੇਗੀ। 

ਉਨ੍ਹਾਂ ਕਿਹਾ ਕਿ ਪਹਿਲਾਂ ਇਹ ਗ਼ਲਤ ਧਾਰਨਾ ਪਾਈ ਜਾਂਦੀ ਸੀ ਕਿ ਦੁਰਘਟਨਾ ਸਮੇਂ ਗੱਡੀਟਾਂ ਦੇ ਏਅਰ ਬੇਸ ਨਹੀਂ ਖੁਲ੍ਹਦੇ, ਜਿਸ ਨਾਲ ਗੱਡੀ ਵਿਚ ਬੈਠੇ ਬੰਦਿਆਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ, ਸਗੋਂ 'ਬੁਲ ਗਾਰਡ' ਲੱਗਾ ਹੋਣ ਕਾਰਨ ਸਵਾਰੀਆਂ ਦੀ ਜਾਨ ਬਚ ਜਾਂਦੀ ਹੈ।  ਭਸ਼ੀਨ ਨੇ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਦੇ ਐਸ.ਐਸ.ਪੀ. ਐਸ ਆਨੰਦ ਅਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement