
ਪੇਸ਼ ਕੀਤੀ ਮਧੂ ਮੱਖੀਆਂ ਨਾਲ ਦੋਸਤੀ ਦੀ ਵਿਲੱਖਣ ਮਿਸਾਲ
ਕੇਰਲ : ਕਈਆਂ ਨੂੰ ਲਾਈਨ ਤੋਂ ਹੱਟ ਕੇ ਕੰਮ ਕਰਨ ਤੇ ਵਿਚਰਨ ਦਾ ਸ਼ੌਕ ਹੁੰਦਾ ਹੈ। ਅਜਿਹੇ ਲੋਕ ਅਜਿਹੇ ਕਾਰਨਾਮੇ ਕਰ ਵਿਖਾਉਂਦੇ ਹਨ, ਜਿਨ੍ਹਾਂ ਬਾਰੇ ਕਦੇ ਕਿਸੇ ਨੇ ਕਲਪਨਾ ਤਕ ਵੀ ਨਹੀਂ ਕੀਤੀ ਹੁੰਦੀ। ਅਜਿਹੇ ਹੀ ਇਕ ਸਖ਼ਸ਼ ਨੇ ਮਧੂ ਮੱਖੀਆਂ ਨੂੰ ਘੰਟਿਆਂਬੱਧੀ ਆਪਣੇ ਚਿਹਰੇ 'ਤੇ ਬਿਠਾਉਣ ਦਾ ਕਾਰਨਾਮਾ ਕਰ ਵਿਖਾਇਆ ਹੈ।
Bees
ਦਰਅਸਲ, ਕੇਰਲ ਦੇ ਇਸ ਸਖ਼ਸ਼ ਦੀ ਮਧੂ ਮੱਖੀਆਂ ਨਾਲ ਅਨੋਖੀ ਦੋਸਤੀ ਹੈ, ਜਿਨ੍ਹਾਂ ਨੂੰ ਅਪਣੇ ਚਿਹਰੇ 'ਤੇ ਬਿਠਾਉਣ ਦਾ ਉਸ ਨੇ ਰਿਕਾਰਡ ਬਣਾਇਆ ਹੈ। ਉਸ ਦੇ ਇਸ ਕਾਰਨਾਮੇ ਕਾਰਨ ਉਸ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ਬੁੱਕ 'ਚ ਦਰਜ ਹੋ ਗਿਆ ਹੈ।
Bees
ਨੇਚਰ ਨਾਮ ਦੇ ਇਸ ਸਖ਼ਸ਼ ਮੁਤਾਬਕ ਉਹ ਸੱਤ ਸਾਲ ਦੀ ਉਮਰ ਤੋਂ ਹੀ ਮਧੂਮੱਖੀਆਂ ਨੂੰ ਆਪਣੇ ਸਿਰ 'ਤੇ ਬਿਠਾਉਣ ਪਿਆ ਸੀ। ਗਿੰਨੀਜ਼ ਵਰਲਡ ਰਿਕਾਰਡ ਮੁਤਾਬਕ, ਉਸ ਨੇ ਮਧੂਮੱਖੀਆਂ ਦਾ ਇਕ ਝੁੰਡ ਸਿਰ ਤੋਂ ਗਰਦਨ ਤਕ ਚਾਰ ਘੰਟੇ 10 ਮਿੰਟ ਅਤੇ ਪੰਜ ਸੈਕਿੰਡ ਲਈ ਰੱਖਿਆ, ਜੋ ਕਿ ਇਕ ਵਿਸ਼ਵ ਰਿਕਾਰਡ ਹੈ।
Bees
ਵਰਲਡ ਰਿਕਾਰਡ ਬਣਾਉਣ ਵਾਲੇ ਨੇਚਰ ਮੁਤਾਬਕ ਮਧੂਮੱਖੀਆਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ। ਮੈਂ ਚਾਹੁੰਦਾ ਹਾਂ ਕਿ ਮੇਰੇ ਵਾਂਗ ਹੋਰ ਲੋਕ ਵੀ ਮੇਰੇ ਇਨ੍ਹਾਂ ਦੋਸਤਾਂ ਨੂੰ ਪਿਆਰ ਕਰਨ।“
Bees
ਨੇਚਰ ਦਾ ਕਹਿਣਾ ਹੈ ਕਿ ਮਧੂ ਮੱਖੀਆਂ ਨੂੰ ਆਪਣੇ ਸਿਰ 'ਤੇ ਬਿਠਾਉਣ ਨਾਲ ਮੈਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੁੰਦੀ। ਮੱਖੀਆਂ ਬੈਠਣ ਨਾਲ ਉਸ ਨੂੰ ਚੰਗਾ ਮਹਿਸੂਸ ਹੁੰਦਾ ਹੈ। ਇਸ ਦੌਰਾਨ ਉਸ ਨੂੰ ਕੋਈ ਵੀ ਗਤੀਵਿਧੀ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਇਸ ਦੌਰਾਨ ਉਹ ਤੁਰ ਸਕਦਾ ਹੈ, ਵੇਖ ਸਕਦਾ ਹੈ ਅਤੇ ਨੱਚ ਵੀ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।