ਪ੍ਰਸ਼ਾਂਤ ਕਿਸ਼ੋਰ ਦਾ ਬਿਆਨ- ਤੀਜਾ ਜਾਂ ਚੌਥਾ ਮੋਰਚਾ ਭਾਜਪਾ ਨੂੰ ਚੁਣੌਤੀ ਨਹੀਂ ਦੇ ਸਕਦਾ
Published : Jun 22, 2021, 12:59 pm IST
Updated : Jun 22, 2021, 12:59 pm IST
SHARE ARTICLE
Prashant Kishor
Prashant Kishor

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ 15 ਦਿਨਾਂ ਵਿਚ 2 ਵਾਰ ਮੁਲਾਕਾਤ ਕਰਨ ਤੋਂ ਬਾਅਦ ਚੋਣ ਰਣਨੀਤੀਕਾਰ Prashant Kishor ਦਾ ਬਿਆਨ ਆਇਆ ਹੈ।

ਨਵੀਂ ਦਿੱਲੀ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ (NCP head Sharad Pawar ) ਨਾਲ 15 ਦਿਨਾਂ ਵਿਚ 2 ਵਾਰ ਮੁਲਾਕਾਤ ਕਰਨ ਤੋਂ ਬਾਅਦ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishor) ਦਾ ਬਿਆਨ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਗੱਲ ’ਤੇ ਯਕੀਨ ਨਹੀਂ ਹੈ ਕਿ ਕੋਈ ਤੀਜਾ ਜਾਂ ਚੌਥਾ ਮੋਰਚਾ ਭਾਜਪਾ (BJP) ਨੂੰ ਸਫਲਤਾਪੂਰਵਕ ਚੁਣੌਤੀ ਦੇ ਸਕੇਗਾ।

Prashant KishorPrashant Kishor

ਹੋਰ ਪੜ੍ਹੋ: ਪੰਜਾਬ ਦੀ ਧੀ ਨੇ ਫਿਰ ਤੋੜਿਆ National Record, ਮੁੱਖ ਮੰਤਰੀ ਨੇ ਦਿੱਤੀ ਵਧਾਈ

ਉਹਨਾਂ ਨੇ ਨੈਸ਼ਨਲ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕਿਹਾ, ‘ਮੈਂ ਤੀਜੇ ਜਾਂ ਚੌਥੇ ਮੋਰਚੇ (3rd or 4th Front) ਵਿਚ ਯਕੀਨ ਨਹੀਂ ਰੱਖਦਾ...ਯਕੀਨ ਨਹੀਂ ਕਰਦਾ ਕਿ ਤੀਜਾ ਜਾਂ ਚੌਥਾ ਮੋਰਚਾ ਸਫਲਤਾਪੂਰਵਕ ਭਾਜਪਾ ਨੂੰ ਚੁਣੌਤੀ ਦੇ ਸਕਦਾ ਹੈ’। ਦੱਸ ਦਈਏ ਕਿ ਪ੍ਰਸ਼ਾਂਤ ਕਿਸ਼ੋਰ ਨੇ ਪਿਛਲੇ ਇਕ ਹਫ਼ਤੇ ਵਿਚ ਦੂਜੀ ਵਾਰ ਸੋਮਵਾਰ ਨੂੰ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਤੀਜੇ ਮੋਰਚੇ ਦੇ ਗਠਨ ਸਬੰਧੀ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ।

Sharad Pawar Sharad Pawar

ਹੋਰ ਪੜ੍ਹੋ: ਮੰਤਰੀ ਦਾ ਐਲਾਨ- ਸਭ ਤੋਂ ਜ਼ਿਆਦਾ ਬੱਚਿਆਂ ਵਾਲੇ ਮਾਪਿਆਂ ਨੂੰ ਮਿਲਣਗੇ ਇਕ ਲੱਖ ਰੁਪਏ

ਇਸ ਤੋਂ ਪਹਿਲਾਂ 11 ਜੂਨ ਨੂੰ ਮੁੰਬਈ ਵਿਚ ਸ਼ਰਦ ਪਵਾਰ ਦੇ ਘਰ ਦੋਵਾਂ ਵਿਚਾਲੇ 3 ਘੰਟੇ ਦੀ ਮੁਲਾਕਾਤ ਹੋਈ ਸੀ। ਪ੍ਰਸ਼ਾਂਤ ਕਿਸ਼ੋਰ ਦਾ ਮੰਨਣਾ ਹੈ ਕਿ ਤੀਜਾ ਮੋਰਚਾ ਮਾਡਲ ਅਜ਼ਮਾਇਆ ਹੋਇਆ ਤੇ ਪੁਰਾਣਾ ਹੈ। ਮੌਜੂਦਾ ਸਿਆਸਤ ਹਾਲਾਤ ਦੇ ਅਨੁਕੂਲ ਨਹੀਂ ਹੈ। ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ (Lok Sabha elections 2024) ਲਈ ਵਿਰੋਧੀ ਮੋਰਚੇ ਵਿਚ ਅਪਣੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਿਆਸੀ ਹਲਾਤਾਂ ਵਿਚ ਤੀਜੇ ਮੋਰਚੇ ਦੀ ਕੋਈ ਭੂਮਿਕਾ ਨਹੀਂ ਹੈ।

Sharad PawarSharad Pawar to Host Meeting With Oppn Leaders

ਹੋਰ ਪੜ੍ਹੋ: Crime News: ਜਲੰਧਰ 'ਚ ਨਾਜਾਇਜ਼ ਅਸਲੇ ’ਚੋਂ ਚੱਲੀ ਗੋਲ਼ੀ, ਇਕ ਨੌਜਵਾਨ ਦੀ ਮੌਤ

ਕੋਰੋਨਾ ਮਹਾਂਮਾਰੀ ਤੋਂ ਬਾਅਦ ਅੱਜ ਪਹਿਲੀ ਵਾਰ ਵਿਰੋਧੀ ਪਾਰਟੀਆਂ ਦੇ ਨੇਤਾ ਵੀਡੀਓ ਕਾਨਫਰੰਸ ਦੀ ਬਜਾਏ ਇਕ ਥਾਂ ਇਕੱਠੇ ਹੋ ਕੇ ਮੀਟਿੰਗ ਕਰਨਗੇ। ਰਾਸ਼ਟਰੀ ਮੰਚ ਦੇ ਬੈਨਰ ਹੇਠ ਹੋ ਰਹੀ ਬੈਠਕ ਵਿਚ 15 ਧਿਰਾਂ ਦੇ ਨੇਤਾ ਸ਼ਾਮਲ ਹੋ ਸਕਦੇ ਹਨ। ਇਸ ਬੈਠਕ ਵਿਚ ਐਨਸੀਪੀ ਮੁਖੀ ਸ਼ਰਦ ਪਵਾਰ ਪਹਿਲੀ ਵਾਰ ਹਿੱਸਾ ਲੈਣਗੇ। ਫਿਲਹਾਲ ਇਹ ਮੰਚ ਸਿਆਸੀ ਮੋਰਚਾ ਨਹੀਂ ਹੈ ਪਰ ਭਵਿੱਖ ਵਿਚ ਇਸ ਦੇ ਤੀਜਾ ਮੋਰਚਾ ਬਣਨ ਦੀ ਸੰਭਾਵਨਾ  ਹੋ ਸਕਦੀ ਹੈ।  ਇਹ ਰਾਸ਼ਟਰੀ ਮੰਚ ਉਹ ਸੰਗਠਨ ਹੈ, ਜਿਸ ਨੂੰ 30 ਜਨਵਰੀ 2018 ਨੂੰ ਯਸ਼ਵੰਤ ਸਿਨਹਾ (Yashwant Sinha) ਨੇ ਮੋਦੀ ਸਰਕਾਰ (Modi Government) ਖ਼ਿਲਾਫ਼ ਬਣਾਇਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement