
ਭਾਜਪਾ ਨੇ ਵਾਇਰਲ ਕੀਤੀ ਟੀਐਮਸੀ ਦੇ ਰਣਨੀਤੀਕਾਰ ਦੀ ਆਡੀਓ ਚੈਟ
ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰਣਨੀਤੀਕਾਰ ਦੀ ਇਕ ਆਡੀਓ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਆਡੀਓ ਵਿਚ ਤੌਰ ’ਤੇ ਪ੍ਰਸ਼ਾਂਤ ਕਿਸ਼ੋਰ ਕਹਿ ਰਹੇ ਹਨ ਕਿ ਮਮਤਾ ਅਤੇ ਪੀਐਮ ਮੋਦੀ ਦੋਵੇਂ ਪਾਪੁਲਰ ਹਨ। ਆਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਇਸ ’ਤੇ ਅਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।
Prashant Kishor
ਉਹਨਾਂ ਕਿਹਾ, ‘ ਮੈਨੂੰ ਬਹੁਤ ਖੁਸ਼ੀ ਹੈ ਕਿ ਭਾਜਪਾ ਮੇਰੀ ਕਲੱਬ ਹਾਊਸ ਚੈਟ ਨੂੰ ਅਪਣੇ ਨੇਤਾਵਾਂ ਦੇ ਸ਼ਬਦਾਂ ਨਾਲੋਂ ਜ਼ਿਆਦਾ ਗੰਭੀਰਤਾ ਨਾਲ ਲੈ ਰਹੀ ਹੈ।‘ ਟੀਐਮਸੀ ਦੇ ਰਣਨੀਤੀਕਾਰ ਨੇ ਅੱਗੇ ਕਿਹਾ ਉਹਨਾਂ ਦੀ ਗੱਲਬਾਤ ਦੀ ਅਧੂਰੀ ਆਡੀਓ ਜਾਰੀ ਕੀਤੀ ਗਈ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਜੇਕਰ ਭਾਜਪਾ ਵਿਚ ਹਿੰਮਤ ਹੈ ਤਾਂ ਪੂਰੀ ਆਡੀਓ ਜਾਰੀ ਕਰੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਤੇ ਫਿਰ ਬੋਲ ਰਿਹਾ ਹਾਂ ਕਿ ਪੱਛਮੀ ਬੰਗਾਲ ਵਿਚ ਭਾਜਪਾ 100 ਨੂੰ ਵੀ ਪਾਰ ਨਹੀਂ ਕਰੇਗੀ।
Mamta Banerjee
ਦਰਅਸਲ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਵੱਲ਼ੋਂ ਇਕ ਕਲੱਬ ਹਾਊਸ ਚੈਟ ਨੂੰ ਟਵੀਟ ਕੀਤਾ ਗਿਆ ਹੈ। ਇਸ ਵਿਚ ਮਮਤਾ ਬੈਨਰਜੀ ਦੇ ਰਣਨੀਤੀਕਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤ੍ਰਿਣਮੂਲ ਕਾਂਗਰਸ ਖ਼ਿਲਾਫ ਵਿਰੋਧ ਦੀ ਲਹਿਰ ਹੈ। ਇਸ ਦੇ ਨਾਲ ਹੀ ਬੰਗਾਲ ਵਿਚ ਵੀ ਪੀਐਮ ਮੋਦੀ ਨੂੰ ਲੈ ਕੇ ਕਰੇਜ਼ ਹੈ। ਦਲਿਤ ਵੋਟ ਵੀ ਭਾਜਪਾ ਵੱਲ ਜਾ ਰਹੇ ਹਨ।
PM Modi
ਉਹਨਾਂ ਨੇ ਇਹ ਵੀ ਕਿਹਾ ਕਿ ਬੰਗਾਲ ਵਿਚ ਲੋਕਾਂ ਨੇ ਭਾਜਪਾ ਦਾ ਸ਼ਾਸਨ ਨਹੀਂ ਦੇਖਿਆ ਹੈ। ਬੰਗਾਲ ਦੇ ਲੋਕਾਂ ਦਾ ਮੰਨਣਾ ਹੈ ਕਿ ਭਾਜਪਾ ਸਰਕਾਰ ਦੇ ਆਉਣ ਨਾਲ ਉਹ ਵੀ ਮਿਲੇਗਾ ਜੋ ਹੁਣ ਤੱਕ ਨਹੀਂ ਮਿਲਿਆ। ਇਕ ਸਵਾਲ ਦੇ ਜਵਾਬ ਵਿਚ ਪ੍ਰਸ਼ਾਂਤ ਕਿਸ਼ੋਰ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਗਿਆ ਕਿ 15 ਤੋਂ 30 ਫੀਸਦ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੋਦੀ ਵਿਚ ਭਗਵਾਨ ਦਿਖਦਾ ਹੈ। ਅਸੀਂ ਜੋ ਸਰਵੇ ਕਰ ਰਹੇ ਹਾਂ ਉਸ ਵਿਚ ਨਰਿੰਦਰ ਮੋਦੀ ਅਤੇ ਮਮਤਾ ਬੈਨਰਜੀ ਨੂੰ ਬਰਾਬਰ ਪ੍ਰਸਿੱਧ ਦੱਸਿਆ ਜਾ ਰਿਹਾ ਹੈ।
Modi is hugely popular in Bengal and there is no doubt about it. There is a cult around him across the country.
— Amit Malviya (@amitmalviya) April 10, 2021
There is anti-incumbency against TMC, polarisation is a reality, SC votes is a factor plus BJP’s election machinery, says Mamata Banerjee’s strategist in an open chat. pic.twitter.com/Vrl8vl231b