ਪੰਜਾਬ ਦੀ ਧੀ ਨੇ ਫਿਰ ਤੋੜਿਆ National Record, ਮੁੱਖ ਮੰਤਰੀ ਨੇ ਦਿੱਤੀ ਵਧਾਈ
Published : Jun 22, 2021, 12:04 pm IST
Updated : Jun 22, 2021, 12:05 pm IST
SHARE ARTICLE
Kamalpreet Kaur breaks national mark again
Kamalpreet Kaur breaks national mark again

ਕਮਲਪ੍ਰੀਤ ਕੌਰ (Kamalpreet Kaur) ਨੇ Indian Grand Prix 4 ਵਿਚ ਇਕ ਵਾਰ ਫਿਰ ਨੈਸ਼ਨਲ ਰਿਕਾਰਡ (National Record) ਤੋੜਿਆ ਹੈ।

ਚੰਡੀਗੜ੍ਹ: ਪੰਜਾਬ ਦੀ ਰਹਿਣ ਵਾਲੀ ਡਿਸਕਸ ਥਰੋਅਰ ਮਹਿਲਾ ਖਿਡਾਰੀ ਕਮਲਪ੍ਰੀਤ ਕੌਰ (Kamalpreet Kaur) ਨੇ Indian Grand Prix 4 ਵਿਚ ਇਕ ਵਾਰ ਫਿਰ ਨੈਸ਼ਨਲ ਰਿਕਾਰਡ (National Record) ਤੋੜਿਆ ਹੈ। ਪੰਜਾਬ ਦੀ ਧੀ ਕਮਲਪ੍ਰੀਤ ਨੇ ਅਪਣੀ ਪੰਜਵੀਂ ਕੋਸ਼ਿਸ਼ ਵਿਚ 66.59 ਮੀਟਰ ਦੀ ਦੂਰੀ ਤੈਅ ਕੀਤੀ ਤੇ ਅਪਣੇ ਪੁਰਾਣੇ ਨੈਸ਼ਨਲ ਰਿਕਾਰਡ ਨੂੰ ਤੋੜ ਦਿੱਤਾ।

Kamalpreet Kaur breaks national mark againKamalpreet Kaur breaks national mark again

ਹੋਰ ਪੜ੍ਹੋ: ਮੰਤਰੀ ਦਾ ਐਲਾਨ- ਸਭ ਤੋਂ ਜ਼ਿਆਦਾ ਬੱਚਿਆਂ ਵਾਲੇ ਮਾਪਿਆਂ ਨੂੰ ਮਿਲਣਗੇ ਇਕ ਲੱਖ ਰੁਪਏ

ਕਮਲਪ੍ਰੀਤ ਦਾ ਪੁਰਾਣਾ ਰਿਕਾਰਡ 65.06 ਸੀ ਜੋ ਉਸ ਨੇ ਇਸ ਸਾਲ ਮਾਰਚ ਵਿਚ ਫੈਡਰੇਸ਼ਨ ਕੱਪ ਵਿਚ ਬਣਾਇਆ ਸੀ। 25 ਸਾਲਾ ਕਮਲਪ੍ਰੀਤ ਭਾਰਤ ਦੀ ਪਹਿਲੀ ਮਹਿਲਾ ਡਿਸਕਸ ਥਰੋਅਰ (Punjab's Women Discus Thrower) ਬਣ ਗਈ ਹੈ ਜਿਸ ਨੇ 65 ਮੀਟਰ ਦਾ  ਮਾਰਕ ਪਾਰ ਕੀਤਾ ਹੋਵੇ। ਕਮਲਪ੍ਰੀਤ ਦੀ ਇਸ ਪ੍ਰਾਪਤੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

TweetTweet

ਹੋਰ ਪੜ੍ਹੋ: Crime News: ਜਲੰਧਰ 'ਚ ਨਾਜਾਇਜ਼ ਅਸਲੇ ’ਚੋਂ ਚੱਲੀ ਗੋਲ਼ੀ, ਇਕ ਨੌਜਵਾਨ ਦੀ ਮੌਤ

ਮੁੱਖ ਮੰਤਰੀ ਨੇ ਟਵੀਟ ਕੀਤਾ, ‘ ਕਮਲਪ੍ਰੀਤ ਕੌਰ ਨੂੰ ਡਿਸਕਸ ਥਰੋਅ ਵਿਚ ਰਾਸ਼ਟਰੀ ਰਿਕਾਰਡ ਤੋੜਨ ਲਈ ਬਹੁਤ ਬਹੁਤ ਵਧਾਈਆਂ। ਬੇਟਾ... ਤੁਸੀਂ ਟੋਕੀਓ ਓਲੰਪਿਕਸ ਵਿਚ ਪੋਡਿਅਮ ਦੀ ਸਮਾਪਤੀ ਲਈ ਮਜ਼ਬੂਤ ​​ਦਾਅਵੇਦਾਰ ਹੋ ਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੇ ਭਾਰਤ ਤੇ ਪੰਜਾਬ ਦਾ ਨਾਮ ਉੱਚਾ ਕਰੋਗੇ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।‘

Kamalpreet Kaur Kamalpreet Kaur

ਹੋਰ ਪੜ੍ਹੋ: ਗਾਜ਼ੀਆਬਾਦ ਕੇਸ: ਪੁਲਿਸ ਦਾ Twitter India MD ਨੂੰ ਨਵਾਂ ਨੋਟਿਸ, 24 ਜੂਨ ਤੱਕ ਥਾਣੇ ’ਚ ਹਾਜ਼ਰ ਹੋਵੋ

ਦੱਸ ਦਈਏ ਕਿ ਕਮਲਪ੍ਰੀਤ ਕੌਰ ਇਸ ਸਾਲ ਜਪਾਨ ਦੀ ਰਾਜਧਾਨੀ ਟੋਕਿਓ ਵਿਚ 23 ਜੁਲਾਈ ਤੋਂ 8 ਅਗਸਤ ਦੌਰਾਨ ਹੋਣ ਵਾਲੀਆ ਓਲੰਪਿਕ ਖੇਡਾਂ (Tokyo Olympics) ਦੀ ਟਿਕਟ ਹਾਸਲ ਕਰ ਚੁੱਕੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement