
ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕੀਤਾ ਕਿ ਵੈਕਸੀਨ ਦੇ ਵਿਵਾਦ ਨੂੰ ਖ਼ਤਮ ਕਰ, ਹੁਣ ਸਰਵਪੱਖੀ ਕੋਸ਼ਿਸ਼ ਕਰਨੀ ਜ਼ਰੂਰੀ ਹੈ।
ਲਖਨਊ :ਬਸਪਾ ਸੁਪਰੀਮੋ ਮਾਇਆਵਤੀ (BSP Supremo Mayawati) ਨੇ ਟਵੀਟ ਕੀਤਾ ਕਿ ਦੇਸ਼ ਵਿਚ ਕੋਰੋਨਾ ਵੈਕਸੀਨ (Corona Vaccination) ਦੇ ਨਿਰਮਾਣ, ਟੀਕਾਕਰਨ ਨੂੰ ਲੈ ਕੇ ਬਹੁਤ ਵਿਵਾਦ, ਰਾਜਨੀਤਿਕ ਇਲਜ਼ਾਮ ਅਤੇ ਵਿਰੋਧ (End Politics and time to gain efforts for corona vaccination) ਹੋ ਚੁਕਿਆ ਹੈ। ਇਸ ਸਭ ਦੇ ਨਤੀਜੇ ਜਨਤਾ ਭੁਗਤ ਰਹੀ ਹੈ। ਵੈਕਸੀਨ ਦੇ ਵਿਵਾਦ ਨੂੰ ਖ਼ਤਮ ਕਰਨ ਲਈ ਅਤੇ ਇਸ ਦੇ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਹੁਣ ਸਰਵਪੱਖੀ ਕੋਸ਼ਿਸ਼ ਕਰਨੀ ਜ਼ਰੂਰੀ ਹੈ।
ਹੋਰ ਪੜ੍ਹੋ: BJP ਸੰਸਦ ਵਲੋਂ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ, ਸਪੀਕਰ ਨੂੰ ਲਿਖਿਆ ਪੱਤਰ
Tweet
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਵਿਸ਼ਾਲ ਪੇਂਡੂ-ਪ੍ਰਭਾਵਸ਼ਾਲੀ ਦੇਸ਼ ਵਿਚ, ਕੋਰੋਨਾ ਟੀਕਾਕਰਨ ਨੂੰ ਇਕ ਜਨਤਕ ਮੁਹਿੰਮ ਬਣਾਉਣ ਅਤੇ ਵਿਗਿਆਨੀਆਂ ਨੂੰ ਲੋੜੀਂਦਾ ਸਮਰਥਨ ਅਤੇ ਹੌਂਸਲਾ ਅਫ਼ਜ਼ਾਈ ਦੇਣ ਦੀ ਘਾਟ ਨੂੰ ਦੂਰ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਮੁਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇ।
ਇਹ ਵੀ ਪੜ੍ਹੋ: ਅਯੋਧਿਆ ਜ਼ਮੀਨ ਘੁਟਾਲਾ: ਇਸ ਮਹੰਤ ਨੇ ਜ਼ਮੀਨ ਨੂੰ ਦੱਸਿਆ ਆਪਣੀ, ਕਿਹਾ- VHP ਨੂੰ ਦਿੱਤੀ ਸੀ ਦਾਨ
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਇਨ੍ਹੀਂ ਦਿਨੀਂ ਕੋਵਿਡ -19 ਟੀਕੇ ਦੀ ਉਪਲਬਧਤਾ ਦੀ ਘਾਟ ਅਤੇ ਟੀਕਾਕਰਨ ਮੁਹਿੰਮ ਦੀ ਹੌਲੀ ਤੋਰ ਦਾ ਇਲਜ਼ਾਮ ਲਗਾਉਂਦਿਆਂ ਸਰਕਾਰ 'ਤੇ ਹਮਲਾ ਬੋਲ ਰਹੀ ਹੈ।