
ਵਿਸ਼ਵ ਵਿਚ ਗ਼ੁਲਾਮੀ ਦਾ ਜੀਵਨ ਜੀਅ ਰਹੇ ਲੋਕਾਂ 'ਤੇ ਜਾਰੀ ਇਕ ਮਨੁੱਖੀ ਅਧਿਕਾਰੀ ਸੰਗਠਨ ਦੀ ਹਾਲ ਹੀ ਵਿਚ ਆਈ ਰਿਪੋਰਟ ਦਸਦੀ ਹੈ ਕਿ ਭਾਰਤ ਭਲੇ ਹੀ 70 ਸਾਲ...
ਨਵੀਂ ਦਿੱਲੀ : ਵਿਸ਼ਵ ਵਿਚ ਗ਼ੁਲਾਮੀ ਦਾ ਜੀਵਨ ਜੀਅ ਰਹੇ ਲੋਕਾਂ 'ਤੇ ਜਾਰੀ ਇਕ ਮਨੁੱਖੀ ਅਧਿਕਾਰੀ ਸੰਗਠਨ ਦੀ ਹਾਲ ਹੀ ਵਿਚ ਆਈ ਰਿਪੋਰਟ ਦਸਦੀ ਹੈ ਕਿ ਭਾਰਤ ਭਲੇ ਹੀ 70 ਸਾਲ ਪਹਿਲਾਂ ਆਜ਼ਾਦ ਹੋ ਚੁੱਕਿਆ ਹੋਵੇ ਪਰ ਅੱਜ ਵੀ ਇੱਥੇ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਗਿਣਤੀ ਵਿਚ ਗ਼ੁਲਾਮ ਪਾਏ ਜਾਂਦੇ ਹਨ।ਆਸਟ੍ਰੇਲੀਆ ਦੇ 'ਵਾਕ ਫ਼ਰੀ ਫਾਊਂਡੇਸ਼ਨ' ਦੇ 2018 ਦੇ ਸੰਸਾਰਕ ਦਾਸਤਾ ਸੂਚਕ ਅੰਕ ਵਿਚ ਵਿਸ਼ਵ ਭਰ ਵਿਚ ਗ਼ੁਲਾਮੀ ਦਾ ਜੀਵਨ ਜੀਅ ਰਹੇ ਲੋਕਾਂ ਦੇ ਅੰਕੜੇ ਪੇਸ਼ ਕੀਤੇ ਗਏ ਹਨ।
Indian Peoplesਇਨ੍ਹਾਂ ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ ਭਾਰਤ ਵਿਚ ਕਰੀਬ 80 ਲੱਖ ਲੋਕ ਉਕਤ ਸਮੇਂ ਦੇ ਦੌਰਾਨ ਗ਼ੁਲਾਮੀ ਦਾ ਜੀਵਨ ਜੀਅ ਰਹੇ ਸਨ। ਇਹ ਅੰਕੜਾ ਵਿਸ਼ਵ ਦੇ ਕਿਸੇ ਵੀ ਦੇਸ਼ ਤੋਂ ਜ਼ਿਆਦਾ ਹੈ। ਹਾਲਾਂਕਿ 2016 ਦੀ ਤੁਲਨਾ ਵਿਚ ਗ਼ੁਲਾਮੀ ਵਿਚ ਜੀਅ ਰਹੇ ਲੋਕਾਂ ਦੀ ਗਿਣਤੀ ਵਿਚ ਕਮੀ ਆਈ ਹੈ। ਦੋ ਸਾਲ ਪਹਿਲਾਂ ਇਹ ਗਿਣਤੀ ਕਰੀਬ 1.83 ਕਰੋੜ ਸੀ।
Indian Peoplesਅੰਕੜੇ 167 ਦੇਸ਼ਾਂ ਤੋਂ ਇਕੱਠੇ ਕੀਤੇ ਗਏ ਸਨ। ਹਾਲਾਂਕਿ ਜਨ ਸੰਖਿਆ 'ਤੇ ਪ੍ਰਤੀ ਵਿਅਕਤੀ ਫ਼ੀਸਦੀ ਕੱਢਿਆ ਜਾਵੇ ਤਾਂ ਭਾਰਤ ਦਾ ਸਥਾਨ 167 ਦੇਸ਼ਾਂ ਵਿਚ 53ਵਾਂ ਹੈ। ਇਸ ਮਾਮਲੇ ਵਿਚ ਉਤਰ ਕੋਰੀਆ ਸ਼ਿਖਰ 'ਤੇ ਆਉਂਦਾ ਹੈ। ਉਥੇ ਪ੍ਰਤੀ ਹਜ਼ਾਰ ਵਿਅਕਤੀ 'ਤੇ 104.6 ਲੋਕ ਆਧੁਨਿਕ ਗ਼ੁਲਾਮੀ ਦੇ ਸ਼ਿਕਾਰ ਹਨ। ਉਥੇ ਭਾਰਤ ਦਾ ਗੁਆਂਢੀ ਦੇਸ਼ ਚੀਨ, ਜੋ ਕਿ ਇਕ ਗ਼ੈਰ ਲੋਕਤੰਤਰਿਕ ਦੇਸ਼ ਹੈ, ਸੂਚਕ ਅੰਕ ਵਿਚ ਪ੍ਰਤੀ ਹਜ਼ਾਰ 'ਤੇ 2.8 ਵਿਅਕਤੀ ਦੀ ਦਰ ਦੇ ਨਾਲ ਸੂਚਕ ਅੰਕ ਵਿਚ 111ਵੇਂ ਸਥਾਨ 'ਤੇ ਹੈ।
Indian Peoples Mazdoorਇਕ ਰਿਪੋਰਟ ਦੇ ਮੁਤਾਬਕ ਵਾਕ ਫਰੀ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਸ ਰਿਪੋਰਟ ਦੇ ਸਬੰਧ ਵਿਚ ਵਿਸ਼ੇਸ਼ ਕਾਨੂੰਨੀ ਸੰਕਲਪ ਜਿਵੇਂ ਕਿ ਜ਼ਬਰਨ ਮਜ਼ਦੂਰੀ ਕਰਾਉਣਾ, ਕਰਜ਼ਦਾਰਾਂ ਤੋਂ ਕੰਮ ਕਰਵਾਉਣਾ, ਜ਼ਬਰਦਸਤੀ ਵਿਆਹ, ਗ਼ੁਲਾਮੀ ਅਤੇ ਮਨੁੱਖੀ ਤਸਕਰੀ ਵਰਗੇ ਮੁੱਦੇ ਸ਼ਾਮਲ ਹਨ। ਰਿਪੋਰਟ ਦੇ ਨਤੀਜਿਆਂ 'ਤੇ ਸਰਕਾਰ ਨੇ ਸਵਾਲ ਉਠਾਏ ਹਨ ਅਤੇ ਸੰਸਥਾ ਦੇ ਸਵਾਲਾਂ ਅਤੇ ਸੈਂਪਲ ਸਾਈਜ਼ ਨੂੰ ਗ਼ਲਤ ਠਹਿਰਾਇਆ ਹੈ।
Indian Peoplesਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦਾ ਇਸ 'ਤੇ ਕਹਿਣਾ ਹੈ ਕਿ ਸੂਚਕ ਅੰਕ ਗ਼ਲਤ ਵਿਆਖਿਆ ਕਰਦਾ ਹੈ ਕਿਉਂਕਿ ਵਰਤੋਂ ਕਈ ਗਈ ਸ਼ਬਦਾਵਲੀ ਬਹੁਤ ਵਿਆਪਕ ਹੈ ਅਤੇ 'ਜ਼ਬਰਨ ਮਜ਼ਦੂਰੀ' ਵਰਗੇ ਸ਼ਬਦਾਂ ਨੂੰ ਭਾਰਤੀ ਸੰਦਰਭ ਵਿਚ ਵਿਆਪਕ ਤੌਰ 'ਤੇ ਪਰਿਭਾਸ਼ਤ ਕਰਨ ਦੀ ਲੋੜ ਹੈ, ਜਿੱਥੇ ਸਮਾਜਿਕ-ਆਰਥਿਕ ਮਾਪਦੰਡਾਂ ਵਿਚ ਭਿੰਨਤਾ ਹੈ।