
ਭਾਰਤ ਚੰਦਰਮਾ ਲਈ ਦੂਜੇ ਮਿਸ਼ਨ ਚੰਦਰਯਾਨ-2 ਨੂੰ ਸੋਮਵਾਰ ਬਾਅਦ ਦੁਪਹਿਰ 2 ਵੱਜਕੇ 43 ਮਿੰਟ...
ਬੈਂਗਲੁਰੂ: ਭਾਰਤ ਚੰਦਰਮਾ ਲਈ ਦੂਜੇ ਮਿਸ਼ਨ ਚੰਦਰਯਾਨ-2 ਨੂੰ ਸੋਮਵਾਰ ਬਾਅਦ ਦੁਪਹਿਰ 2 ਵੱਜਕੇ 43 ਮਿੰਟ ‘ਤੇ ਦਾਗਿਆ ਜਾਣਾ ਹੈ। ਇਸ ਤੋਂ ਪਹਿਲਾਂ ਇਸ ਨੂੰ 15 ਜੁਲਾਈ ਨੂੰ ਤੜਕੇ 2 ਵੱਜ ਕੇ 51 ਮਿੰਟ ‘ਤੇ ਲਾਂਚ ਕੀਤਾ ਜਾਣਾ ਸੀ ਪਰ ਕੁਝ ਤਕਨੀਕੀ ਮੁਸ਼ਕਿਲਾਂ ਕਾਰਨ ਇਸ ਨੂੰ ਦਾਗੇ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।
Chanderyan -2
ਉਦੋਂ ਮਿਸ਼ਨ ਦੇ 19 ਘੰਟਿਆਂ ਦੀ ਉਲਟੀ ਗਿਣਤੀ ਮੁਕੰਮਲ ਹੋ ਗਈ ਸੀ। ਚੰਦਰਯਾਨ ਨੂੰ ਦਾਗੇ ਜਾਣ ਲਈ ਡੀਐਸਐਲਵੀਐਮਕੇ-3 ਪੁਲਾੜ ਗੱਡੀ ਦੀ ਵਰਤੋਂ ਕੀਤੀ ਜਾਵੇਗੀ।