
ਝਿਲਮਿਲ ਇੰਡਸਟਰਿਅਲ ਏਰੀਆ ਵਿਚ ਇਕ ਰਬੜ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ...
ਨਵੀਂ ਦਿੱਲੀ: ਝਿਲਮਿਲ ਇੰਡਸਟਰਿਅਲ ਏਰੀਆ ਵਿਚ ਇਕ ਰਬੜ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਏਐਨਆਈ ਦੇ ਮੁਤਾਬਕ ਅੱਗ ਦੀ ਵਜ੍ਹਾ ਨਾਲ 5 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅੱਗ ਅੱਜ ਸਵੇਰੇ ਲੱਗੀ ਹੈ। ਹਾਲਾਂਕਿ ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਇਸ ਬਾਰੇ ਜਾਣਕਾਰੀ ਮਿਲ ਸਕੇਗੀ
Fire in rubber factory