
ਕੇਂਦਰ ਨੇ ਇਨ੍ਹਾਂ ਮੁੱਦਿਆਂ, ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੂਬਾ ਪੁਲਿਸ ਦੀ ਮਦਦ ਲਈ 135 ਕੰਪਨੀਆਂ ਭੇਜੀਆਂ
ਨਵੀਂ ਦਿੱਲੀ: ਸਰਕਾਰੀ ਏਜੰਸੀਆਂ ਅਤੇ ਸੁਰੱਖਿਆ ਬਲਾਂ ਨੇ ਮਣੀਪੁਰ ਵਿਚ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਨਗਨ ਹਾਲਤ ਵਿਚ ਉਨ੍ਹਾਂ ਨੂੰ ਘੁਮਾਉਣ ਦੇ ਮਾਮਲੇ ਵਿਚ ਸਾਰੀਆਂ ਘਟਨਾਵਾਂ ਦੀ ਜਾਂਚ ਤੇਜ਼ ਕਰ ਦਿਤੀ ਹੈ। ਅਧਿਕਾਰਤ ਸੂਤਰਾਂ ਨੇ ਇਕ ਨਿਜੀ ਚੈਨਲ ਨੂੰ ਇਹ ਜਾਣਕਾਰੀ ਦਿਤੀ ਹੈ। 3 ਮਈ ਨੂੰ ਸ਼ੁਰੂ ਹੋਈ ਹਿੰਸਕ ਝੜਪ ਤੋਂ ਬਾਅਦ ਏਜੰਸੀਆਂ ਨੇ ਡਿਜੀਟਲ ਪਲੇਟਫਾਰਮ 'ਤੇ ਅਪਣੀ ਨਿਗਰਾਨੀ ਸਖਤ ਕਰ ਦਿਤੀ ਹੈ। ਹੁਣ ਤਕ 6,000 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਰਕਾਰੀ ਜਾਇਦਾਦ ਨੂੰ ਅੱਗ ਲਗਾਉਣ ਅਤੇ ਨੁਕਸਾਨ ਪਹੁੰਚਾਉਣ ਦੇ ਹਨ।
ਇਹ ਵੀ ਪੜ੍ਹੋ: ਤਿੰਨ ਬੱਚਿਆਂ ਨੂੰ ਬਚਾਉਂਦਿਆਂ ਜਾਨ ਗਵਾਉਣ ਵਾਲੇ ਪੰਜਾਬੀ ਨੂੰ Carnegie Hero awards ਨਾਲ ਕੀਤਾ ਸਨਮਾਨਤ
ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਜਿਵੇਂ ਕਿ ਅਸੀਂ ਅਪਣੇ ਨਿਗਰਾਨੀ ਦੇ ਯਤਨਾਂ ਵਿਚ ਵਾਧਾ ਕੀਤਾ ਹੈ, ਅਸੀਂ ਬਹੁਤ ਸਾਰੇ ਸੰਭਾਵੀ ਤੌਰ 'ਤੇ ਭੜਕਾਊ ਦਾਅਵਿਆਂ ਨੂੰ ਫੈਲਣ ਤੋਂ ਪਹਿਲਾਂ ਹੀ ਖਾਰਜ ਕਰਨ ਵਿਚ ਕਾਮਯਾਬ ਹੋਏ ਹਾਂ।" ਇਸ ਰਣਨੀਤੀ ਦਾ ਉਦੇਸ਼ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਿਸ਼ੇਸ਼ ਫੋਕਸ ਦੇ ਨਾਲ ਗ਼ਲਤ ਜਾਣਕਾਰੀ ਦੇ ਫੈਲਣ ਨੂੰ ਰੋਕਣਾ ਹੈ। ਮਣੀਪੁਰ ਵਿਚ ਅਜਿਹੀਆਂ ਕਥਿਤ ਘਟਨਾਵਾਂ ਵਿਚ ਵਾਧਾ ਹੋਇਆ ਹੈ। ਕਾਰਵਾਈ ਕਰਨ ਤੋਂ ਪਹਿਲਾਂ ਫੁਟੇਜ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਇਹ ਦੇਸੀ ਨੁਸਖ਼ੇ
ਇਕ ਸੂਤਰ ਨੇ ਖੁਲਾਸਾ ਕੀਤਾ, "ਬਹੁਤ ਸਾਰੇ ਪੁਲਿਸ ਸਟੇਸ਼ਨ ਸੀਮਤ ਕਰਮਚਾਰੀਆਂ ਨਾਲ ਕੰਮ ਕਰ ਰਹੇ ਹਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਤਰਜੀਹ ਦਿਤੀ ਜਾ ਰਹੀ ਹੈ"। ਕੇਂਦਰ ਨੇ ਇਨ੍ਹਾਂ ਮੁੱਦਿਆਂ, ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੂਬਾ ਪੁਲਿਸ ਦੀ ਮਦਦ ਲਈ 135 ਕੰਪਨੀਆਂ ਭੇਜੀਆਂ ਹਨ। ਦਸਿਆ ਜਾ ਰਿਹਾ ਹੈ ਕਿ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਛੋਟੀਆਂ-ਛੋਟੀਆਂ ਘਟਨਾਵਾਂ ਅਜੇ ਵੀ ਵਾਪਰ ਰਹੀਆਂ ਹਨ।
ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਲਈ ਜਾ ਰਹੇ ਨੌਜਵਾਨ ਦੀ ਟਰਾਲੀ ਤੋਂ ਪੈਰ ਫਿਸਲਣ ਕਾਰਨ ਮੌਤ
ਇਕ ਅਧਿਕਾਰੀ ਨੇ ਕਿਹਾ, "ਮਣੀਪੁਰ ਦੇ 16 ਜ਼ਿਲ੍ਹਿਆਂ ਵਿਚੋਂ ਅੱਧਿਆਂ ਨੂੰ ਅਜੇ ਵੀ ਗੰਭੀਰਤਾ ਵਜੋਂ ਲਿਆ ਜਾ ਰਿਹਾ ਹੈ"। ਦੱਸ ਦੇਈਏ ਕਿ ਮਣੀਪੁਰ ਵਿਚ ਅਸ਼ਾਂਤੀ ਦੀ ਸ਼ੁਰੂਆਤ ਕੁਕੀ ਕਬਾਇਲੀ ਸਮੂਹ ਅਤੇ ਨਸਲੀ ਬਹੁਗਿਣਤੀ ਮੈਤੇਈ ਵਿਚਕਾਰ ਹਿੰਸਕ ਨਸਲੀ ਸੰਘਰਸ਼ ਨਾਲ ਹੋਈ। ਇਨ੍ਹਾਂ ਸੰਘਰਸ਼ਾਂ ਵਿਚ ਘੱਟੋ-ਘੱਟ 125 ਲੋਕਾਂ ਦੀ ਮੌਤ ਹੋ ਗਈ ਅਤੇ 40,000 ਤੋਂ ਵੱਧ ਲੋਕ ਬੇਘਰ ਹੋ ਗਏ।