
23 ਅਗਸਤ ਨੂੰ ਸੂਬੇ ਦੇ ਅੰਦਰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ ਤਾਂ ਜੋ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕੇ।
ਲਖਨਊ: ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ (Kalyan Singh dies at 89) ਦਾ ਸ਼ਨੀਵਾਰ ਦੇਰ ਸ਼ਾਮ ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਟ ਆਫ਼ ਮੈਡੀਕਲ ਸਾਇੰਸਿਜ਼ (SGPGI) ਵਿਚ ਦਿਹਾਂਤ ਹੋ ਗਿਆ। 89 ਸਾਲਾ ਕਲਿਆਣ ਸਿੰਘ ਦੀ ਮੌਤ ਦੀ ਸੂਚਨਾ 'ਤੇ ਹਸਪਤਾਲ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਹਸਪਤਾਲ ਤੋਂ ਬਾਹਰ ਆ ਕੇ ਕਿਹਾ, 'ਕਲਿਆਣ ਸਿੰਘ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਪਿਛਲੇ ਦੋ ਮਹੀਨਿਆਂ ਤੋਂ ਬਿਮਾਰ ਸਨ। ਉਨ੍ਹਾਂ ਨੇ ਸ਼ਨੀਵਾਰ ਰਾਤ 9.15 ਵਜੇ SGPGI ਦੇ ICU ਵਿਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਗੰਗਾ ਦੇ ਕੰਢੇ ਨਰੋਰਾ ਵਿਖੇ ਕੀਤਾ ਜਾਵੇਗਾ।'
PM Modi arrives Lucknow
ਇਸ ਦੇ ਨਾਲ ਹੀ ਕਲਿਆਣ ਸਿੰਘ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਪ੍ਰਧਾਨ ਮੰਤਰੀ ਮੋਦੀ (PM Narendra Modi arrives Lucknow) ਲਖਨਊ ਪਹੁੰਚ ਗਏ ਹਨ। ਵੱਡੀ ਗਿਣਤੀ ਵਿਚ ਨੇਤਾ ਅਤੇ ਵਰਕਰ ਪਹਿਲਾਂ ਹੀ ਉਨ੍ਹਾਂ ਦੇ ਇੱਥੇ ਆਉਣ ਦੀ ਉਡੀਕ ਕਰ ਰਹੇ ਸਨ। ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
PHOTO
23 ਅਗਸਤ ਨੂੰ ਸੂਬੇ ਦੇ ਅੰਦਰ ਜਨਤਕ ਛੁੱਟੀ (Public Holiday) ਘੋਸ਼ਿਤ ਕੀਤੀ ਗਈ ਹੈ ਤਾਂ ਜੋ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕੇ। ਕਲਿਆਣ ਸਿੰਘ ਦੇ ਦੇਹਾਂਤ 'ਤੇ ਸੀਐਮ ਯੋਗੀ (CM Yogi Adityanath) ਵੱਲੋਂ ਤਿੰਨ ਦਿਨਾਂ ਦੇ ਰਾਜ ਸੋਗ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੌਰਾਨ, ਸਾਰੇ ਸਰਕਾਰੀ ਅਦਾਰਿਆਂ ਵਿਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਕੋਈ ਰਾਜਕ ਸਮਾਗਮ ਨਹੀਂ ਹੋਵੇਗਾ। 23 ਅਗਸਤ ਨੂੰ ਹੀ ਕਲਿਆਣ ਸਿੰਘ ਦਾ ਅਲੀਗੜ੍ਹ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।