
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਦੇਸ਼ ਵਿਚ ਅਗਲੇ ਮਹੀਨੇ ਤੋਂ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਦੇਸ਼ ਵਿਚ ਅਗਲੇ ਮਹੀਨੇ ਤੋਂ ਬੱਚਿਆਂ ਦਾ ਟੀਕਾਕਰਨ (Covid Vaccination for Children) ਸ਼ੁਰੂ ਹੋ ਰਿਹਾ ਹੈ। ਨਿਊਜ਼ ਏਜੰਸੀ ਵਲੋਂ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਕਤੂਬਰ ਮਹੀਨੇ ਵਿਚ 12 ਤੋਂ 18 ਸਾਲ ਦੇ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ।
India to open COVID-19 vaccination for 12-18 years age group in October
ਹੋਰ ਪੜ੍ਹੋ: ਨਵੰਬਰ ’ਚ NDA ਪ੍ਰੀਖਿਆ ਦੇ ਸਕਣਗੀਆਂ ਲੜਕੀਆਂ, SC ਨੇ ਕੇਂਦਰ ਨੂੰ ਸਮਾਂ ਦੇਣ ਤੋਂ ਕੀਤਾ ਇਨਕਾਰ
ਰਿਪੋਰਟ ਅਨੁਸਾਰ ਕੈਡਿਲਾ ਹੈਲਥਕੇਅਰ ਵਲੋਂ ਅਗਲੇ ਮਹੀਨੇ ਬੱਚਿਆਂ ਦੀ ਵੈਕਸੀਨ ਜਾਇਕੋਵ-ਡੀ ਲਾਂਚ ਕੀਤੀ ਜਾਵੇਗੀ। ਇਸ ਦੀ ਐਮਰਜੈਂਸੀ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਪਿਛਲੇ ਮਹੀਨੇ ਮਨਜ਼ੂਰੀ ਦਿੱਤੀ ਸੀ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਾਇਡਸ ਕੈਡਿਲਾ ਅਕਤੂਬਰ ਤੋਂ ਹਰ ਮਹੀਨੇ 1 ਕਰੋੜ ਡੋਜ਼ ਤਿਆਰ ਕਰਨਾ ਸ਼ੁਰੂ ਕਰ ਦੇਵੇਗੀ।
Covid Vaccination
ਹੋਰ ਪੜ੍ਹੋ: ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੂੰ ਹਟਾਇਆ, ਸਿੱਧੂ ਦੇ ਕਰੀਬੀ ਸੰਭਾਲਣਗੇ ਅਹੁਦਾ
ਉਧਰ ਭਾਰਤ ਬਾਇਓਟੈੱਕ ਨੇ ਵੀ ਬੱਚਿਆਂ ’ਤੇ ਕੋਵੈਕਸੀਨ ਦਾ ਤੀਜੇ ਪੜਾਅ ਦਾ ਟਰਾਇਲ ਪੂਰਾ ਕਰ ਲਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਅਪਣੀ ਰਿਪੋਰਟ ਡੀਜੀਸੀਆਈ ਨੂੰ ਸੌਂਪੇਗੀ। ਇਸ ਤੋਂ ਇਲਾਵਾ ਸੀਰਮ ਇੰਸਟੀਚਿਊਟ ਆਫ ਇੰਡੀਆ ਵੀ 2 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ’ਤੇ ਕੋਵਾਵੈਕਸ ਦਾ ਦੂਜੇ ਅਤੇ ਤੀਜੇ ਪੜਾਅ ਦਾ ਟਰਾਇਲ ਕਰ ਰਹੀ ਹੈ।