ਭਾਰਤ ਦੇ ਖ਼ਿਲਾਫ਼ ‘ਵਾਟਰ ਬੰਬ’ ਰਣਨੀਤੀ ਦਾ ਇਸਤੇਮਾਲ ਕਰ ਰਿਹਾ ਹੈ ਚੀਨ
Published : Oct 22, 2018, 2:12 pm IST
Updated : Oct 22, 2018, 2:15 pm IST
SHARE ARTICLE
Brahmaputra
Brahmaputra

ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਕਈ ਖ਼ੇਤਰ ਇਸ ਸਮੇਂ ਹੜ੍ਹ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਅਸਾਮ ਦੇ 10 ਪਿੰਡ ਪਾਣੀ ...

ਨਵੀਂ ਦਿੱਲੀ (ਪੀਟੀਆਈ) : ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਕਈ ਖ਼ੇਤਰ ਇਸ ਸਮੇਂ ਹੜ੍ਹ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਅਸਾਮ ਦੇ 10 ਪਿੰਡ ਪਾਣੀ ਵਿਚ ਡੁੱਬ ਗਏ ਹਨ। ਸਰਕਾਰੀ ਏਜੰਸੀਆਂ ਹਾਈ ਅਲਰਟ ‘ਤੇ ਹਨ। ਅਸਲੀਅਤ, ‘ਚ ਚੀਨ ਪ੍ਰਸ਼ਾਸ਼ਿਤ ਤਿੱਬਤ ‘ਚ ਆਇਰਲੈਂਡ ਹੋਣ ਨਾਲ ਇਕ ਨਦੀ ਦਾ ਰਸਤਾ ਬੰਦ ਹੋ ਗਿਆ ਹੈ। ਇਸ ਤੋਂ ਬਾਅਦ ਇਥੇ ਨਕਲੀ ਝੀਲ ਬਣ ਗਈ ਹੈ। ਪਹਾੜ ਨਾਲ ਘਿਰੇ ਚਟਾਨਾਂ ਨੇ ਨਦੀਂ ਦਾ ਰਸਤਾ ਰੋਕ ਦਿਤਾ ਹੈ। ਇਹ ਭੂਚਾਲ  ਤਿੱਬਤ ‘ਚ ਯਾਰਲੁੰਗ ਸਾਂਗਪੋ ਨਦੀ ਉਤੇ ਆਇਆ ਹੈ।

BrahmaputraBrahmaputra

ਹੁਣ ਖ਼ਤਰਾ ਹੈ ਕਿ ਜੇਕਰ ਪਾਣੀ ਦੇ ਦਬਾਅ ਨਾਲ ਇਹ ਅਸਥਾਈ ਬੰਨ੍ਹ ਟੁੱਟ ਗਏ ਤਾਂ ਹੇਠਲੇ ਇਲਾਕਿਆਂ ਵਿਚ ਤੇਜ਼ ਰਫ਼ਤਾਰ ਨਾਲ ਪਾਣੀ ਆ ਸਕਦਾ ਹੈ। ਨਦੀਂ ਦੇ ਹੇਠਲੇ ਖ਼ੇਤਰ ਵਿਚੋਂ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਭੂਭਾਗ ਸ਼ਾਮਲ ਹਨ। ਨਦੀ ਨੂੰ ਅਰੁਣਾਚਲ ਪ੍ਰਦੇਸ਼ ਵਿਚ ਸਿਆਂਗ ਕਿਹਾ ਜਾਂਦਾ ਹੈ। ਜਦੋਂ ਕਿ ਆਸਾਮ ਵਿਚ ਇਸ ਨੂੰ ਬ੍ਰਹਮਪੁਤਰਾ ਕਹਿੰਦੇ ਹਨ। ਹੁਣ ਹੌਲੀ-ਹੌਲੀ ਨਦੀ ਪਾਣੀ ਹੇਠਲੇ ਖ਼ੇਤਰਾਂ ਵੱਲ ਆ ਰਿਹਾ ਹੈ। ਚੀਨ ਨੇ ਭਾਰਤ ਨੂੰ ਦੱਸਿਆ ਹੈ ਕਿ ਨਦੀ ਨਾਲ ਪ੍ਰਤੀ ਸਕਿੰਟ 18 ਹਜ਼ਾਰ ਕਿਊਬਿਕ ਮੀਟਰ ਪਾਣੀ ਛੱਡਿਆ ਜਾ ਰਿਹਾ ਹੈ। ਬ੍ਰਹਮਪੁੱਤਰਾ ਨਾਲ ਲਗਦੇ ਖੇਤਰ ਡੁੱਬ ਰਹੇ ਹਨ।

BrahmaputraBrahmaputra

ਅਸਾਮ ਦੇ ਧੇਮਾਜੀ, ਡਿਬਰੂਗੜ੍ਹ, ਲਖੀਮਪੁਰ, ਤਿਨਸੁਕਿਆ ਅਤੇ ਜੋਰਹਾਟ ਜਿਲ੍ਹਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜੇਕ ਹੜ੍ਹੇ ਦਾ ਪਾਣੀ ਹੌਲ-ਹੌਲੀ ਨਿਕਲ ਗਿਆ, ਫੇਰ ਤਾਂ ਠੀਕ ਹੈ, ਪਰ ਉਥੇ  ਫਲੈਸ਼ ਫਲੱਡ ਸਥਿਤੀ ਬਣੀ ਤਾਂ ਹੇਠਲੇ ਖ਼ੇਤਰਾਂ ਵਿਚ ਸਥਿਤ ਖ਼ਰਾਬ ਹੋ ਸਕਦੀ ਹੈ।ਚੀਨ ਇਸ ਸੂਚਨਾ ਨੂੰ ਭਾਰਤ ਦੇ ਨਾਲ ਸਾਝੀ ਕਰਨ ਵਿਚ ਦੇਰ ਹੋ ਗਈ, ਇਸ ਦੀ ਵਜ੍ਹਾ ਨਾਲ ਨੁਕਸਾਨ ਹੁੰਦਾ ਹੈ। ਸੁਰੱਖਿਆ ਮਾਹਿਰ ਚੀਨ ਦੀ ਇਸ ਸਾਜ਼ਿਸ ਨੂੰ ‘ਵਾਟਰ ਬੰਬ’ ਰਣਨੀਤੀ ਕਹਿੰਦੇ ਹਨ।

BrahmaputraBrahmaputra

ਪਿਛਲੇ ਸਾਲ ਜਦੋਂ ਅਸਾਮ ਦੇ ਕਾਜਰੰਗਾਂ ਵਿਚ ਹੜ੍ਹ ਆਇਆ ਸੀ ਤਾਂ ਚੀਨ ਦੁਆਰਾ ਅਚਾਨਕ ਭਾਰਤੀ ਖੇਤਰ ਵਿਚ ਭਾਰੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਸੀ। ਸਾਲ 2000 ਵਿਚ ਵੀ ਬ੍ਰਹਮਪੂਤਰਾ ਨਦੀ ਵਿਚ ਚੀਨ ਦੁਆਰਾ ਬਿਨ੍ਹਾ ਸੂਚਨਾ ਦਿਤੇ ਪਾਣੀ ਛੱਡੇ ਜਾਣ ਦੀ ਵਜ੍ਹਾ ਨਾਲ ਅਰੁਣਾਚਲ ਪ੍ਰਦੇਸ਼ ਅਤੇ ਨੇੜਲੇ ਰਾਜਾਂ ਦੀ ਤਬਾਹੀ ਹੋਈ ਸੀ। ਦੱਸ ਦਈਏ ਕਿ ਹਾਲ ਹੀ ਵਿਚ ਭਾਰਤ ਦੇ ਜਲ ਸੰਸਾਧਨ ਮੰਤਰਾਲਾ ਅਤੇ ਚੀਨ ਦੇ ਜਲ ਸੰਸਾਧਨ ਮੰਤਰਾਲਾ ਦੇ ਵਿਚ ਸਮਝੌਤਾ ਹੋਇਆ ਸੀ ਅਤੇ ਇਹ ਤੈਅ ਹੋਇਆ ਸੀ

BrahmaputraBrahmaputra

ਕਿ ਚੀਨ ਹਰ ਸਾਲ ਹੜ੍ਹ ਦੇ ਮੌਸਮ ਮਤਲਬ 15 ਮਈ ਤੋਂ 15 ਅਕਤੂਬਰ ਦੇ ਵਿਚ ਬ੍ਰਹਮਪੂਤਰਾ ਨਦੀ ‘ਚ ਜਲ ਪ੍ਰਵਾਹ ਨਾਲ ਜੁੜੀਆਂ ਸੂਚਨਾਵਾਂ ਭਾਰਤ ਨਾਲ ਸਾਝਾ ਕਰੇਗਾ। ਪਿਛਲੇ ਸਾਲ ਡੋਕਲਾਮ ਵਿਵਾਦ ਦੋਂ ਬਾਅਦ ਹੋਏ ਤਣਾਅ ਦੀ ਵਜ੍ਹਾ ਨਾਲ ਚੀਨ ਨੇ ਭਾਰਤ ਨਾਲ ਬ੍ਰਹਮਪੁਤਰ ਨਦੀ ਵਿਚ ਪਾਣੀ ਛੱਡੇ ਜਾਣ ਨਾਲ ਜੁੜੇ ਅੰਕੜੇ ਸਾਝਾ ਕਰਨਾ ਬੰਦ ਕਰ ਦਿਤਾ ਹੈ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement