
ਸੜਕ 'ਤੇ ਜਾ ਰਹੀਆਂ ਗੱਡੀਆਂ ਨੂੰ ਵੀ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਗੱਡੀ ਨਾ ਰੋਕੀ।
ਗੋਰਖਪੁਰ : ਉੱਤਰ ਪ੍ਰਦੇਸ਼ ਸਰਕਾਰ ਵਲੋਂ ਸੂਬੇ 'ਚ ਭਾਵੇਂ ਸਿਹਤ ਸਹੂਲਤਾਂ ਨੂੰ ਵਧੀਆ ਬਣਾਉਣ ਲਈ ਕਰੋੜਾਂ ਰੁਪਏ ਦਾ ਬਜਟ ਦਿੱਤਾ ਜਾ ਰਿਹਾ ਹੈ, ਪਰ ਇਸ ਸੇਵਾ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਮੁੱਖ ਮੰਤਰੀ ਯੋਗੀ ਅਦਿਤਿਯਾਨਾਥ ਦੇ ਸ਼ਹਿਰ ਗੋਰਖਪੁਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੜਕ 'ਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਲਈ ਨਾ ਐਂਬੁਲੈਂਸ ਮਿਲੀ ਅਤੇ ਨਾ ਹੀ ਕਿਸੇ ਨੇ ਗੱਡੀ ਰੋਕੀ। ਆਖ਼ਰਕਾਰ ਪੁਲਿਸ ਵਾਲੇ ਜ਼ਖ਼ਮੀ ਨੂੰ ਰੇਹੜੀ 'ਤੇ ਲੱਦ ਕੇ ਹਸਪਤਾਲ ਲੈ ਗਏ।
Ambulance not found the policeman, took the injured to the hospital on the rehri
ਦਰਅਸਲ ਸ਼ਹਿਰ ਦੇ ਜਟੇਪੁਰ ਚੌਕੀ ਦੇ ਚੇਤਨਾ ਤਿਰਾਹੇ ਕੋਲ ਇਕ ਅਣਪਛਾਤਾ ਨੌਜਵਾਨ ਜ਼ਖ਼ਮੀ ਹਾਲਤ 'ਚ ਪਿਆ ਸੀ। ਕਿਸੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਮੌਕੇ 'ਤੇ ਪੁੱਜੇ ਦੋ ਸਿਪਾਹੀਆਂ ਨੇ 108 ਨੰਬਰ 'ਤੇ ਕਾਲ ਕਰ ਕੇ ਐਂਬੁਲੈਂਸ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਦੇਰ ਬਾਅਦ ਵੀ ਜਦੋਂ ਐਂਬੁਲੈਂਸ ਨਾਲ ਮਿਲੀ ਤਾਂ ਸਿਪਾਹੀਆਂ ਨੇ ਸੜਕ 'ਤੇ ਜਾ ਰਹੀਆਂ ਗੱਡੀਆਂ ਨੂੰ ਵੀ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਗੱਡੀ ਨਾ ਰੋਕੀ।
Ambulance not found the policeman, took the injured to the hospital on the rehri
ਆਖ਼ਰਕਾਰ ਦੋਹਾਂ ਕਾਂਸਟੇਬਲਾਂ ਨੇ ਇਕ ਰੇਹੜੀ ਵਾਲੇ ਨੂੰ ਬੁਲਾਇਆ ਅਤੇ ਆਪਣੇ ਹੱਥਾਂ ਨਾਲ ਇਸ ਜ਼ਖ਼ਮੀ ਨੂੰ ਰੇਹੜੀ 'ਤੇ ਲੱਦ ਕੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ। ਸਿਪਾਹੀਆਂ ਦੇ ਇਸ ਕੰਮ ਦੀ ਜਾਣਕਾਰੀ ਮਿਲਦੇ ਹੀ ਏ.ਐਸ.ਪੀ. ਰੋਹਨ ਪ੍ਰਮੋਦ ਬੋਤਰੇ ਨੇ ਦੋਹਾਂ ਕਾਂਸਟੇਬਲਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਤ ਕੀਤਾ।