
ਪੂਰੇ ਹਸਪਤਾਲ ਨੂੰ ਐਸਪੀਜੀ ਦੀ ਟੀਮ ਨੇ ਆਪਣੇ ਘੇਰੇ ਵਿਚ ਲਿਆ ਹੋਇਆ ਸੀ। ਰਾਬਰਟ ਵਾਡਰਾ ਉਸ ਦਿਨ ਹਸਪਤਾਲ ਵਿਚ ਭਰਤੀ ਹੋਏ ਜਦੋਂ ਹਰਿਆਣਾ ਅਤੇ ਮਹਾਰਾਸ਼ਟਰ .....
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਜਵਾਈ ਅਤੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਇਲਾਜ ਲਈ ਨੋਇਡਾ ਮੈਟਰੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੂੰ ਪਿੱਠ ਅਤੇ ਪੈਰ ਦੇ ਦਰਦ ਤੋਂ ਬਾਅਦ ਸੋਮਵਾਰ ਨੂੰ ਸੈਕਟਰ -11, ਨੋਇਡਾ ਦੇ ਮੈਟਰੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਰਾਬਰਟ ਵਾਡਰਾ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੋਮਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਹਸਪਤਾਲ ਪਹੁੰਚੀ।
ਪ੍ਰਿਯੰਕਾ ਗਾਂਧੀ ਵਾਡਰਾ ਹਸਪਤਾਲ ਕੁਝ ਦੇਰ ਰੁਕਣ ਤੋਂ ਬਾਅਦ ਉੱਥੋਂ ਚਲੀ ਗਈ, ਪਰ ਉਹ ਰਾਤ 10:30 ਵਜੇ ਦੁਬਾਰਾ ਹਸਪਤਾਲ ਵਾਪਸ ਪਹੁੰਚੀ। ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਆਪਣੇ ਪਤੀ ਰਾਬਰਟ ਵਾਡਰਾ ਦੇ ਨਾਲ ਪੂਰੀ ਰਾਤ ਕਰੀਬ 9 ਘੰਟੇ ਤੱਕ ਹਸਪਤਾਲ ਵਿਚ ਮੌਜੂਦ ਰਹੀ। ਫਿਲਹਾਲ ਮੈਟਰੋ ਹਸਪਤਾਲ ਵਿਚ ਰੋਬਰਟ ਵਾਡਰਾ ਦੀ ਪਿੱਠ ਅਤੇ ਪੈਰ ਦਾ ਇਲਾਜ ਕੀਤਾ ਜਾ ਰਿਹਾ ਹੈ। ਮੈਟਰੋ ਹਸਪਤਾਲ ਦੇ ਸੀਨੀਅਰ ਆਰਥੋਪੈਡਿਕ ਸਰਜਨ, ਰਾਬਰਟ ਵਾਡਰਾ ਦਾ ਇਲਾਜ ਕਰ ਰਹੇ ਹਨ।
रोबर्ट वाड्रा की तबियत बिगड़ी,नोएडा के मेट्रो अस्पताल में भर्ती pic.twitter.com/CX2arMBhFi
— Mukesh singh sengar (@mukeshmukeshs) October 22, 2019
ਪੂਰੇ ਹਸਪਤਾਲ ਨੂੰ ਐਸਪੀਜੀ ਦੀ ਟੀਮ ਨੇ ਆਪਣੇ ਘੇਰੇ ਵਿਚ ਲਿਆ ਹੋਇਆ ਸੀ। ਰਾਬਰਟ ਵਾਡਰਾ ਉਸ ਦਿਨ ਹਸਪਤਾਲ ਵਿਚ ਭਰਤੀ ਹੋਏ ਜਦੋਂ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਹੋਈ ਸੀ। ਸੋਮਵਾਰ ਨੂੰ ਚੋਣਾਂ ਤੋਂ ਬਾਅਦ ਜਾਰੀ ਐਗਜਿਟ ਪੋਲ ਵਿਚ ਦੋਨਾਂ ਹੀ ਸੂਬਿਆਂ ਵਿਚ ਭਾਜਪਾ ਦੀ ਫਿਰ ਤੋਂ ਸਰਕਾਰ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨੂੰ ਕਾਂਗਰਸ ਦੇ ਲਈ ਇਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ
ਹਾਲਾਂਕਿ ਜਿੱਤ ਅਤੇ ਹਾਰ ਦਾ ਆਖ਼ਰੀ ਫੈਸਲਾ 24 ਅਕਤੂਬਰ ਦੀ ਗਿਣਤੀ ਤੋਂ ਬਾਅਦ ਹੀ ਹੋ ਸਕੇਗਾ। ਦੱਸ ਦਈਏ ਕਿ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਮਨੀ ਲਾਂਡਰਿੰਗ ਅਤੇ ਜ਼ਮੀਨ ਘੁਟਾਲੇ ਦੇ ਮਾਮਲਿਆਂ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਨ੍ਹਾਂ ਮਾਮਲਿਆਂ ਵਿਚ ਕਈ ਵਾਰ ਰਾਬਰਟ ਵਾਡਰਾ ਤੋਂ ਪੁੱਛਗਿੱਛ ਵੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।