ਭਾਰਤ ਨੇ ਗਾਜ਼ਾ ਭੇਜੀ ਰਾਹਤ ਸਮੱਗਰੀ, ਦਵਾਈਆਂ, ਸਰਜਰੀ ਦਾ ਸਮਾਨ, ਟੈਂਟ ਆਦਿ ਜ਼ਰੂਰੀ ਸਮਾਨ ਭੇਜਿਆ 
Published : Oct 22, 2023, 1:11 pm IST
Updated : Oct 22, 2023, 2:53 pm IST
SHARE ARTICLE
India sent relief material to Gaza
India sent relief material to Gaza

ਭਾਰਤ ਨੇ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫ਼ਤ ਰਾਹਤ ਸਮੱਗਰੀ ਭੇਜੀ ਹੈ

ਨਵੀਂ ਦਿੱਲੀ -  ਭਾਰਤ ਨੇ ਐਤਵਾਰ ਨੂੰ ਹਮਾਸ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦੌਰਾਨ ਗਾਜ਼ਾ ਵਿਚ ਪ੍ਰਭਾਵਿਤ ਫਲਸਤੀਨੀਆਂ ਲਈ ਮਨੁੱਖੀ ਸਹਾਇਤਾ ਭੇਜੀ। ਭਾਰਤ ਨੇ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫ਼ਤ ਰਾਹਤ ਸਮੱਗਰੀ ਭੇਜੀ ਹੈ, ਜੋ ਮਿਸਰ ਦੇ ਰਸਤੇ ਦੇਸ਼ ਪਹੁੰਚੇਗੀ। ਰਾਹਤ ਸਮੱਗਰੀ ਲੈ ਕੇ ਆਈਏਐਫ ਸੀ-17 ਉਡਾਣ ਮਿਸਰ ਦੇ ਅਲ-ਆਰਿਸ਼ ਹਵਾਈ ਅੱਡੇ ਲਈ ਰਵਾਨਾ ਹੋਈ।

ਸਮੱਗਰੀ ਵਿਚ ਜ਼ਰੂਰੀ ਜੀਵਨ-ਰੱਖਿਅਕ ਦਵਾਈਆਂ, ਸਰਜੀਕਲ ਵਸਤੂਆਂ, ਟੈਂਟ, ਸਲੀਪਿੰਗ ਬੈਗ, ਤਰਪਾਲਾਂ, ਸੈਨੀਟੇਸ਼ਨ ਸਹੂਲਤਾਂ, ਪਾਣੀ ਸ਼ੁੱਧ ਕਰਨ ਵਾਲੀਆਂ ਗੋਲੀਆਂ ਸਮੇਤ ਹੋਰ ਜ਼ਰੂਰੀ ਵਸਤਾਂ ਸ਼ਾਮਲ ਹਨ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਲਿਖਿਆ, “ਫਲਸਤੀਨ ਦੇ ਲੋਕਾਂ ਲਈ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫ਼ਤ ਰਾਹਤ ਸਮੱਗਰੀ ਲੈ ਕੇ ਆਈਏਐਫ ਸੀ-17 ਦੀ ਉਡਾਣ ਮਿਸਰ ਦੇ ਅਲ-ਆਰਿਸ਼ ਹਵਾਈ ਅੱਡੇ ਲਈ ਰਵਾਨਾ ਹੋਈ।" ਵਸਤੂਆਂ ਨੂੰ ਮਿਸਰ ਅਤੇ ਗਾਜ਼ਾ ਦੇ ਵਿਚਕਾਰ ਰਫਾਹ ਬਾਰਡਰ ਕ੍ਰਾਸਿੰਗ ਰਾਹੀਂ ਫਲਸਤੀਨ ਭੇਜਿਆ ਜਾਵੇਗਾ।

file photo

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਲਸਤੀਨੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅੱਬਾਸ ਨਾਲ ਗੱਲਬਾਤ ਕਰਨ ਦੇ ਤਿੰਨ ਦਿਨ ਬਾਅਦ ਫਿਲੀਸਤੀਨ ਨੂੰ ਭਾਰਤ ਵੱਲੋਂ ਮਦਦ ਭੇਜੀ ਗਈ ਹੈ। ਵੀਰਵਾਰ ਨੂੰ ਆਪਣੀ ਗੱਲਬਾਤ ਦੌਰਾਨ ਪੀ.ਐੱਮ ਮੋਦੀ ਨੇ ਕਿਹਾ ਕਿ ਭਾਰਤ ਫਲਸਤੀਨੀਆਂ ਨੂੰ ਮਾਨਵਤਾਵਾਦੀ ਸਹਾਇਤਾ ਭੇਜਦਾ ਰਹੇਗਾ। ਉਸਨੇ ਇੱਕ ਹਸਪਤਾਲ 'ਤੇ ਬੰਬ ਧਮਾਕੇ ਕਾਰਨ ਗਾਜ਼ਾ ਪੱਟੀ ਵਿਚ ਨਾਗਰਿਕਾਂ ਦੇ ਹੋਏ ਨੁਕਸਾਨ 'ਤੇ ਵੀ ਸੰਵੇਦਨਾ ਜ਼ਾਹਰ ਕੀਤੀ। ਪੀ.ਐੱਮ ਮੋਦੀ ਨੇ ਅੱਬਾਸ ਨਾਲ ਗੱਲ ਕਰਨ ਤੋਂ ਬਾਅਦ ਕਿਹਾ ਕਿ ਖੇਤਰ ਵਿੱਚ ਅੱਤਵਾਦ, ਹਿੰਸਾ ਅਤੇ ਵਿਗੜਦੀ ਸੁਰੱਖਿਆ ਸਥਿਤੀ 'ਤੇ ਡੂੰਘੀ ਚਿੰਤਾ ਸਾਂਝੀ ਕੀਤੀ ਗਈ। ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਭਾਰਤ ਦੀ ਲੰਬੇ ਸਮੇਂ ਤੋਂ ਸਿਧਾਂਤਕ ਸਥਿਤੀ ਨੂੰ ਦੁਹਰਾਇਆ। 


 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement