
ਕੋਲਕਾਤਾ ਦੀ ਨੰਦਨੀ ਭੌਮਿਕ ਉਹਨਾਂ ਔਰਤਾਂ ਵਿਚੋਂ ਹੀ ਇਕ ਹੈ। ਨੰਦਨੀ ਕੰਨਿਆਦਾਨ ਅਤੇ ਹੋਰ ਕਈ ਰਸਮਾਂ ਤੋਂ ਬਿਨ੍ਹਾਂ ਹੀ ਵਿਆਹ ਕਰਵਾਉਂਦੀ ਹੈ।
ਨਵੀਂ ਦਿੱਲੀ: ਭਾਰਤੀ ਹਿੰਦੂ ਸਮਾਜ ਵਿਚ ਸਾਰੀਆਂ ਰਸਮਾਂ ਪੁਰਸ਼ ਪੁਜਾਰੀਆਂ ਵੱਲੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਕੀ ਤੁਸੀਂ ਕਦੀ ਸੋਚਿਆ ਹੈ ਕਿ ਕੋਈ ਮਹਿਲਾ ਪੁਜਾਰੀ ਵਿਆਹ ਕਿਉਂ ਨਹੀਂ ਕਰਵਾ ਸਕਦੀ? ਮਹਿਲਾ ਪੰਡਿਤ ਸਸਕਾਰ ਕਿਉਂ ਨਹੀਂ ਕਰਵਾ ਸਕਦੀ? ਜੇਕਰ ਨਹੀਂ ਸੋਚਿਆ ਤਾਂ ਸੋਚ ਲਓ ਕਿ ਸਮਾਜ ਵਿਚ ਅਜਿਹੀਆਂ ਔਰਤਾਂ ਹਨ ਜੋ ਇਸ ਮਾਮਲੇ ਵਿਚ ਮਰਦਾਂ ਨੂੰ ਚੁਣੌਤੀ ਦੇ ਕੇ ਅਪਣੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ। ਕੋਲਕਾਤਾ ਦੀ ਨੰਦਨੀ ਭੌਮਿਕ ਉਹਨਾਂ ਔਰਤਾਂ ਵਿਚੋਂ ਹੀ ਇਕ ਹੈ। ਨੰਦਨੀ ਕੰਨਿਆਦਾਨ ਅਤੇ ਹੋਰ ਕਈ ਰਸਮਾਂ ਤੋਂ ਬਿਨ੍ਹਾਂ ਹੀ ਵਿਆਹ ਕਰਵਾਉਂਦੀ ਹੈ। ਨੰਦਨੀ ਪੇਸ਼ੇ ਵਜੋਂ ਸੰਸਕ੍ਰਿਤੀ ਪ੍ਰੋਫੈਸਰ ਅਤੇ ਡਰਾਮਾ ਆਰਟਿਸਟ ਵੀ ਹੈ। ਉਹ ਅਪਣੇ ਕੰਮ ਨਾਲ ਸਮਾਜ ਦੀ ਪੁਰਸ਼ ਪ੍ਰਧਾਨ ਸੋਚ ਨੂੰ ਚੁਣੌਤੀ ਦੇ ਰਹੀ ਹੈ।
First Woman Priest Performs Marriage Without Kanyadaan
ਅਜਿਹਾ ਕਰਨ ਵਾਲੀ ਉਹ ਪੱਛਮੀ ਬੰਗਾਲ ਦੀ ਪਹਿਲੀ ਮਹਿਲਾ ਪੁਜਾਰੀ ਹੈ। ਉਹ ਕਹਿੰਦੀ ਹੈ, ‘ਮੈਂ ਉਸ ਸੋਚ ਨਾਲ ਸਹਿਮਤ ਨਹੀਂ ਹਾਂ, ਜਿੱਥੇ ਲੜਕੀਆਂ ਨੂੰ ਧਨ ਸਮਝਿਆ ਜਾਂਦਾ ਹੈ ਅਤੇ ਵਿਆਹ ਮੌਕੇ ਉਸ ਨੂੰ ਦਾਨ ਕਰ ਦਿੱਤਾ ਜਾਂਦਾ ਹੈ। ਔਰਤਾਂ ਵੀ ਮਰਦਾਂ ਦੀ ਤਰ੍ਹਾਂ ਹੀ ਇਨਸਾਨ ਹਨ, ਇਸ ਲਈ ਉਹਨਾਂ ਨੂੰ ਚੀਜ਼ ਨਹੀਂ ਸਮਝਿਆ ਜਾਣਾ ਚਾਹੀਦਾ’। ਨੰਦਨੀ ਜਿਸ ਤਰ੍ਹਾਂ ਨਾਲ ਵਿਆਹ ਕਰਵਾਉਂਦੀ ਹੈ ਉਹ ਬਾਕੀ ਬੰਗਾਲੀ ਵਿਆਹਾਂ ਤੋਂ ਬਿਲਕੁਲ ਅਲੱਗ ਹੁੰਦਾ ਹੈ। ਉਹ ਸੰਸਕ੍ਰਿਤੀ ਦੇ ਸਲੋਕਾਂ ਨੂੰ ਬੰਗਾਲੀ ਅਤੇ ਅੰਗਰੇਜ਼ੀ ਵਿਚ ਪੜ੍ਹਦੀ ਹੈ ਤਾਂ ਜੋ ਲੜਕਾ ਅਤੇ ਲੜਕੀ ਉਸ ਦੇ ਮਤਬਲ ਸਮਝ ਸਕਣ। ਉਹਨਾਂ ਵੱਲੋਂ ਕਰਵਾਏ ਜਾਂਦੇ ਵਿਆਹਾਂ ਵਿਚ ਬੈਕਗ੍ਰਾਊਂਡ ਵਿਚ ਸੰਗੀਤ ਵੱਜਦਾ ਰਹਿੰਦਾ ਹੈ।
First Woman Priest Performs Marriage Without Kanyadaan
ਇਹ ਸੰਗੀਤ ਨੰਦਨੀ ਦੀ ਟੀਮ ਦੇ ਲੋਕ ਹੀ ਵਜਾਉਂਦੇ ਹਨ। ਆਮ ਤੌਰ ‘ਤੇ ਵਿਆਹਾਂ ਵਿਚ ਪੂਰੀ ਰਾਤ ਬੀਤ ਜਾਂਦੀ ਹੈ ਪਰ ਨੰਦਨੀ ਸਿਰਫ਼ ਇਕ ਘੰਟੇ ਵਿਚ ਹੀ ਵਿਆਹ ਪੂਰਾ ਕਰਵਾ ਦਿੰਦੀ ਹੈ। ਉਹ ਕਹਿੰਦੀ ਹੈ, ‘ਮੈਂ ਕੰਨਿਆ ਦਾਨ ਨਹੀਂ ਕਰਵਾਉਂਦੀ, ਜਿਸ ਨਾਲ ਕਾਫ਼ੀ ਸਮਾਂ ਬਚ ਜਾਂਦਾ ਹੈ’। ਅਪਣੇ ਆਪ ਨੂੰ ਸਮਾਜ ਸੁਧਾਰਕ ਮੰਨਣ ਵਾਲੀ ਨੰਦਨੀ ਦੇ ਰਾਸਤੇ ਵਿਚ ਕੁਝ ਮੁਸ਼ਕਲਾਂ ਵੀ ਹਨ। ਬੰਗਾਲ ਵਿਚ ਵਧਦੇ ਸਿਆਸੀ ਹਿੰਦੂਤਵ ਦੇ ਦਬਦਬੇ ਵਿਕ ਨੰਦਨੀ ਨੂੰ ਕਈ ਤਰ੍ਹਾਂ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ। ਉਹ ਕਹਿੰਦੀ ਹੈ, ‘ਮੈਂ ਬਾਕੀ ਪੁਜਾਰੀਆਂ ਦਾ ਸਤਿਕਾਰ ਕਰਦੀ ਹਾਂ ਅਤੇ ਮੇਰੀ ਉਹਨਾਂ ਨਾਲ ਕੋਈ ਲੜਾਈ ਨਹੀਂ ਹੈ। ਮੇਰੇ ਪਿਤਾ ਨੂੰ ਵੀ ਕਈ ਵਾਰ ਖਤਰੇ ਦਾ ਅਹਿਸਾਸ ਹੋਇਆ ਹੈ’।
First Woman Priest Performs Marriage Without Kanyadaan
ਨੰਦਨੀ ਲਗਭਗ ਪਿਛਲੇ 10 ਸਾਲਾਂ ਤੋਂ ਇਹ ਕੰਮ ਕਰ ਰਹੀ ਹੈ। ਉਹ ਹੁਣ ਤੱਕ 40 ਤੋਂ ਵੀ ਜ਼ਿਆਦਾ ਵਿਆਹ ਕਰਵਾ ਚੁੱਕੀ ਹੈ। ਪ੍ਰੋਫੈਸਰ ਹੋਣ ਕਾਰਨ ਉਹ ਕਾਫ਼ੀ ਵਿਅਸਥ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਕੋਲਕਾਤਾ ਦੇ 10 ਥੀਏਟਰ ਗਰੁੱਪਾਂ ਨਾਲ ਵੀ ਜੁੜੀ ਹੋਈ ਹੈ। ਨੰਦਨੀ ਦਾ ਵਿਆਹ ਕਰਵਾਉਣ ਦਾ ਇਹ ਤਰੀਕਾ ਨੌਜਵਾਨਾਂ ਨੂੰ ਵੀ ਕਾਫ਼ੀ ਪਸੰਦ ਆ ਰਿਹਾ ਹੈ। ਨੰਦਨੀ ਦੱਸਦੀ ਹੈ ਕਿ, ‘ਮੈਂ ਕਈ ਪੰਡਿਤਾਂ ਨੂੰ ਵਿਆਹਾਂ ਮੌਕਿਆਂ ‘ਤੇ ਗਲਤ ਮੰਤਰ ਪੜ੍ਹਦੇ ਦੇਖਿਆ ਹੈ। ਇਸ ਲਈ ਮੈ ਇਹਨਾਂ ਮੰਤਰਾਂ ਨੂੰ ਬੰਗਾਲੀ ਅਤੇ ਅੰਗਰੇਜ਼ੀ ਵਿਚ ਲਿਖਿਆ ਹੈ’। ਨੰਦਨੀ ਦੀਆਂ ਦੋ ਲੜਕੀਆਂ ਹਨ। ਉਹਨਾਂ ਨੇ ਅਪਣੀ ਲੜਕੀ ਦਾ ਵਿਆਹ ਵੀ ਇਸ ਤਰੀਕੇ ਨਾਲ ਕਰਵਾਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।