ਅਮਰੀਕਾ ‘ਚ ਕਸ਼ਮੀਰੀ ਪੰਡਿਤ ਨੇ ਚੁੰਮਿਆ PM ਮੋਦੀ ਦਾ ਹੱਥ
Published : Sep 22, 2019, 1:33 pm IST
Updated : Sep 22, 2019, 1:33 pm IST
SHARE ARTICLE
PM Modi
PM Modi

ਅਮਰੀਕੀ ਦੌਰੇ ‘ਤੇ ਪੁੱਜੇ ਪੀਐਮ ਨਰਿੰਦਰ ਮੋਦੀ ਦਾ ਭਾਰਤੀ ਸਮੂਹ ਦੇ ਲੋਕਾਂ ਨੇ ਜੋਰਦਾਰ...

ਵਾਸ਼ਿੰਗਟਨ: ਅਮਰੀਕੀ ਦੌਰੇ ‘ਤੇ ਪੁੱਜੇ ਪੀਐਮ ਨਰਿੰਦਰ ਮੋਦੀ ਦਾ ਭਾਰਤੀ ਸਮੂਹ ਦੇ ਲੋਕਾਂ ਨੇ ਜੋਰਦਾਰ ਸਵਾਗਤ ਕੀਤਾ। ਹਾਉਡੀ ਮੋਦੀ ਇਵੇਂਟ ਤੋਂ ਪਹਿਲਾਂ ਸਿੱਖ ਸਮੂਹ, ਕਸ਼ਮੀਰੀ ਪੰਡਿਤਾਂ ਅਤੇ ਵੋਹਰਾ ਸਮੂਹ ਦੇ ਲੋਕਾਂ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ।  ਸਿੱਖ ਸਮੂਹ ਨੇ ਇੱਕ ਪਾਸੇ ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਲੈ ਕੇ ਪੀਐਮ ਦੀ ਤਾਰੀਫ਼ ਕੀਤੀ ਤਾਂ ਦੂਜੇ ਪਾਸੇ ਕਰਤਾਰਪੁਰ ਕਾਰੀਡੋਰ ਲਈ ਉਨ੍ਹਾਂ ਨੂੰ ਧੰਨਵਾਦ ਕਿਹਾ। ਸਿੱਖ ਸਮੂਹ ਦੇ ਲੋਕਾਂ ਨੇ ਪੀਐਮ ਨਾਲ ਮੁਲਾਕਾਤ ਦੌਰਾਨ ਇੱਕ ਮੈਮੋਰੈਂਡਮ ਵੀ ਸੌਂਪਿਆ।

ਇਸ ਵਿੱਚ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ, ਭਾਰਤੀ ਸੰਵਿਧਾਨ ਦੀ ਧਾਰਾ 25 ਅਤੇ ਆਨੰਦ ਵਿਆਹ ਐਕਟ, ਵੀਜਾ ਅਤੇ ਪਾਸਪੋਰਟ ਵਰਗੇ ਮੁੱਦਿਆਂ ਨੂੰ ਚੁੱਕਿਆ ਹੈ। ਇਸ ਤੋਂ ਇਲਾਵਾ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਬਦਲਕੇ ਗੁਰੂ ਨਾਨਕ ਦੇਵ  ਇੰਟਰਨੈਸ਼ਨਲ ਏਅਰਪੋਰਟ ਕਰਨ ਦੀ ਮੰਗ ਰੱਖੀ ਹੈ। ਕੈਲੀਫੋਰਨੀਆ, ਅਰਵਿਨ ਦੇ ਮੌਜੂਦਾ ਕਮਿਸ਼ਨਰ ਅਰਵਿੰਦ ਚਾਵਲਾ ਨੇ ਕਿਹਾ, ਅਸੀਂ ਮੋਦੀ ਜੀ ਨੂੰ ਇੱਕ ਮੇਮੋਰੈਂਡਮ ਸੌਂਪਿਆ ਹੈ। ਮੋਦੀ ਜੀ ਨੇ ਸਿੱਖ ਸਮੂਹ ਲਈ ਜੋ ਕੁੱਝ ਕੀਤਾ ਹੈ ਉਸਦੇ ਲਈ ਉਨ੍ਹਾਂ ਨੂੰ ਧੰਨਵਾਦ ਕਿਹਾ ਹੈ।

PM Modi PM Modi

ਅਸੀਂ ਕਰਤਾਰਪੁਰ ਕਾਰੀਡੋਰ ਲਈ ਭਾਰ ਜਤਾਇਆ। ਹਾਉਡੀ ਮੋਦੀ ਸ਼ੋਅ ਵਿੱਚ ਡਾਨਲਡ ਟਰੰਪ ਵੀ ਆ ਰਹੇ ਹਨ। ਇਹ ਦਿਖਾਉਂਦਾ ਹੈ ਕਿ ਮੋਦੀ ਜੀ ਕਿੰਨੇ ਮਹੱਤਵਪੂਰਨ ਨੇਤਾ ਹਨ। ਪੀਐਮ ਨਰਿੰਦਰ ਮੋਦੀ ਨੇ ਕਸ਼ਮੀਰੀ ਪੰਡਤਾਂ ਦੇ ਇੱਕ ਪ੍ਰਤੀਨਿਧੀਮੰਡਲ ਤੋਂ ਵੀ ਮੁਲਾਕਾਤ ਕੀਤੀ।  ਇਸ ਦੌਰਾਨ ਕਸ਼ਮੀਰੀ ਪੰਡਿਤ ਕਾਫ਼ੀ ਭਾਵੁਕ ਨਜ਼ਰ ਆਏ। ਕਸ਼ਮੀਰ ‘ਚੋਂ ਧਾਰਾ 370 ਨੂੰ ਹਟਾਏ ਜਾਣ ਤੋਂ ਖੁਸ਼ ਇੱਕ ਮੈਂਬਰ ਨੇ ਪੀਐਮ ਮੋਦੀ ਦੇ ਹੱਥ ਨੂੰ ਚੁੰਮਕੇ ਕਿਹਾ, 7 ਲੱਖ ਕਸ਼ਮੀਰੀ ਪੰਡਤਾਂ ਦਾ ਤੁਹਾਨੂੰ ਧੰਨਵਾਦ। ਪੀਐਮ ਨੇ ਉਨ੍ਹਾਂ ਦਾ ਹਾਲਚਾਲ ਪੁੱਛਣ ਤੋਂ ਬਾਅਦ ਕਿਹਾ, ਤੁਸੀਂ ਲੋਕਾਂ ਨੇ ਜੋ ਕਸ਼ਟ ਝੱਲਿਆ ਹੈ ਉਹ ਘੱਟ ਨਹੀਂ ਹੈ।

Pm Modi Pm Modi

ਇਸ ਦੌਰਾਨ ਕਸ਼ਮੀਰੀ ਪੰਡਤਾਂ ਨੇ ਨਮਸਤੇ ਸ਼ਾਰਦਾ ਦੇਵੀ ਸ਼ਲੋਕ ਪੜ੍ਹਿਆ, ਇਸਤੋਂ ਬਾਅਦ ‘ਚ ਪੀਐਮ ਨੇ ਕਿਹਾ, ਅਗੇਨ ਨਮੋ ਨਮ: ਇਸਤੋਂ ਬਾਅਦ ਸਾਰੇ ਠਹਾਕਾ ਮਾਰਕੇ ਹਸਣ ਲੱਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement