
ਜੋ ਲੜਕੀਆਂ ਪਾਸੇ ਤੇ ਖੜ੍ਹੀਆਂ ਹਨ ਉਹ ਡਰਨ ਦੀ ਬਜਾਏ ਹੱਸ ਰਹੀਆਂ ਹਨ
ਨਵੀਂ ਦਿੱਲੀ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਸਭ ਹੈਰਾਨ ਹੋ ਰਹੇ ਹਨ ਅਤੇ ਕਈ ਲੋਕ ਤਾਂ ਗਾਲਾਂ ਵੀ ਕੱਢ ਰਹੇ ਹਨ। ਦਰਅਸਲ ਦੋ ਲੜਕੀਆਂ ਮਰੇ ਹੋਏ ਸੱਪ ਦੀ ਰੱਸੀ ਬਣਾ ਕੇ ਉਸ ਨਾਲ ਰੱਸੀ ਟੱਪ ਰਹੀਆਂ ਹਨ। ਜਦੋਂ ਲੋਕ ਸੁਪਨੇ ਵਚ ਸੱਪ ਦੇਖ ਕੇ ਐਨੇ ਡਰ ਜਾਂਦੇ ਹਨ ਤਾਂ ਫਿਰ ਜੇ ਕੋਈ ਆਪਣੀਆਂ ਅੱਖਾਂ ਸਾਹਮਣੇ ਸੱਪ ਦੇਖ ਲਵੇ ਤਾਂ ਸੋਚੋ ਕੀ ਹੋਵੇਗਾ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਚੀਆਂ ਦੇ ਮੂੰਹ ਤੇ ਸੱਪ ਦੇ ਜ਼ਹਿਰ ਨੂੰ ਲੈ ਕੇ ਕੋਈ ਵੀ ਡਰ ਨਹੀਂ ਦੇਖਿਆ ਗਿਆ ਹੈ।
ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਲੜਕੀਆਂ ਨੇ ਰੱਸੀ ਨੂੰ ਫੜਿਆ ਹੋਇਆ ਹੈ ਅਤੇ ਇੱਕ ਲੜਕੀ ਰੱਸੀ ਟੱਪ ਰਹੀ ਹੈ। ਇਸ ਤੋਂ ਇਲਾਵਾ ਜੋ ਲੜਕੀਆਂ ਪਾਸੇ ਤੇ ਖੜ੍ਹੀਆਂ ਹਨ ਉਹ ਡਰਨ ਦੀ ਬਜਾਏ ਹੱਸ ਰਹੀਆਂ ਹਨ। ਦੱਸ ਦਈਏ ਕਿ ਇਹ ਕੋਈ ਪਹਿਲੀ ਵੀਡੀਓ ਨਹੀਂ ਹੈ ਜਿਸ ਵਿਚ ਕੋਈ ਜਾਨ ਖਤਰਾ ਹੋਣ ਵਾਲਾ ਕੰਮ ਨਾ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਵੀਡੀਓ ਸਾਹਮਣੇ ਆ ਚੁੱਕੀਆਂ ਹਨ ਅਤੇ ਕਈ ਵੀਡੀਓਜ਼ ਤੇ ਤਾਂ ਕਾਰਵਾਈ ਵੀ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।