
ਪੁਣੇ ਸਥਿਤ ਸੈਨੀਟੇਸ਼ਨ ਕਰਮਚਾਰੀ ਮਹਾਦੇਵ ਜਾਧਵ ਲੋਕਾਂ ਨੂੰ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਲਈ ਬਾਲੀਵੁੱਡ ਦੇ ਪੁਰਾਣੇ ਗੀਤਾਂ ਦੀਆਂ ਟਿੱਚਰਾਂ ਬਣਾਉਂਦੇ ਹਨ ..
ਨਵੀਂ ਦਿੱਲੀ : ਪੁਣੇ ਸਥਿਤ ਸੈਨੀਟੇਸ਼ਨ ਕਰਮਚਾਰੀ ਮਹਾਦੇਵ ਜਾਧਵ ਲੋਕਾਂ ਨੂੰ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਲਈ ਬਾਲੀਵੁੱਡ ਦੇ ਪੁਰਾਣੇ ਗੀਤਾਂ ਦੀਆਂ ਟਿੱਚਰਾਂ ਬਣਾਉਂਦੇ ਹਨ ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸਿੱਧ ਹੋ ਰਹੇ ਹਨ। ਪੁਣੇ ਮਿਉਂਸਪਲ ਕਾਰਪੋਰੇਸ਼ਨ (ਪੀ.ਐੱਮ.ਸੀ.) ਵਿਚ ਕੰਮ ਕਰ ਰਹੇ 57 ਸਾਲਾ ਇਸ ਕਾਮੇ ਨੂੰ ਟਿੱਚਰਾਂ ਬਣਾਉਣ ਦਾ ਵਿਚਾਰ ਉਸ ਵੇਲੇ ਆਇਆ ਜਦੋਂ ਉਨ੍ਹਾਂ ਨੇ ਪੁਣੇ ਦੇ ਪਾਰਵਤੀ ਖੇਤਰ 'ਚ ਸਵੇਰ ਦੀ ਸੈਰ ਦੌਰਾਨ ਪੜ੍ਹੇ-ਲਿਖੇ ਲੋਕਾਂ ਨੂੰ ਸੜਕ 'ਤੇ ਕੂੜੇ ਨਾਲ ਭਰੇ ਪਲਾਸਟਿਕ ਦੇ ਬੈਗ ਸੁੱਟਦੇ ਹੋਏ ਵੇਖਿਆ।
Cleanliness Workers
ਜਾਧਵ ਨੇ ਕਿਹਾ, 'ਮੈਨੂੰ ਗੀਤ ਗਾਉਣ ਅਤੇ ਕਵਿਤਾਵਾਂ ਲਿਖਣ ਦਾ ਸ਼ੌਕ ਹੈ। ਇਸ ਲਈ ਮੈਂ ਆਪਣੀ ਰੁਚੀ ਦੀ ਵਰਤੋਂ ਕੂੜੇ ਨੂੰ ਗਲਤ ਥਾਂ ’ਤੇ ਸੁੱਟਣ ਖਿਲਾਫ ਕਰ ਰਿਹਾ ਹਾਂ ਅਤੇ ਲੋਕਾਂ ਨੂੰ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਲਈ ਉਤਸ਼ਾਹਿਤ ਕਰ ਰਿਹਾ ਹਾਂ।' ਪੀਐਮਸੀ ਦੇ ਕੂੜੇਦਾਨ ਪ੍ਰਬੰਧਨ ਵਿਭਾਗ ਚ ਕੰਮ ਕਰਨ ਵਾਲੇ ਜਾਧਵ ਦਾ ਗਲੀ 'ਚ ਸਫਾਈ ਕਰਦਿਆਂ ਗਾਣੇ ਗਾਉਣ ਦੀ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
Cleanliness Workers
ਜਾਧਵ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦੇਖਿਆ ਕਿ ਪੜ੍ਹੇ-ਲਿਖੇ ਲੋਕ ਸਵੇਰ ਦੀ ਸੈਰ ਦੌਰਾਨ ਸੜਕ ਕਿਨਾਰੇ ਕੂੜਾ ਸੁੱਟ ਰਹੇ ਸਨ। ਉਨ੍ਹਾਂ ਕਿਹਾ, ‘ਮੈਨੂੰ ਉਨ੍ਹਾਂ ਦਾ ਅਜਿਹਾ ਵਤੀਰਾ ਵੇਖ ਕੇ ਬਹੁਤ ਦੁੱਖ ਹੋਇਆ। ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਸਮੱਸਿਆ ਨੂੰ ਮੁੱਢਲੇ ਪੱਧਰ ਤੋਂ ਖਤਮ ਕਰਨ ਲਈ ਜਾਗਰੂਕਤਾ ਫੈਲਾਵਾਂਗਾ। ਮੈਂ ਹਿੰਦੀ ਦੇ ਗਾਣੇ 'ਕਾਜਰਾ ਮੁਹੱਬਤ ਵਾਲਾ' ਚ ਥੋੜ੍ਹੀ ਜਿਹੀ ਤਬਦੀਲੀ ਕੀਤੀ ਤੇ ਇਸ ਨੂੰ ਇਸ ਤਰ੍ਹਾਂ ਗਾਇਆ ਕਿ 'ਕੂੜਾ ਸੁੱਕਾ ਅਤੇ ਗਿੱਲਾ, ਸਭ ਨੇ ਮਿਲਾ ਕਰ ਡਾਲਾ, ਕੂੜੇ ਨੇ ਲੇ ਲੀ ਸਭ ਕੀ ਜਾਨ ਰੇ, ਗੌਰ ਸੇ ਸੁਨੀਏ ਮੇਹਰਬਾਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।