Chhattisgarh News : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਮੁਕਾਬਲੇ ਮਗਰੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ

By : BALJINDERK

Published : Nov 22, 2024, 8:05 pm IST
Updated : Nov 22, 2024, 8:05 pm IST
SHARE ARTICLE
 ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਮੁਕਾਬਲੇ ਮਗਰੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਮੁਕਾਬਲੇ ਮਗਰੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ

Chhattisgarh News : ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਸਵੇਰੇ 10 ਨਕਸਲੀ ਹੋ ਗਏ ਸਨ ਹਲਾਕ

Chhattisgarh News : ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਸੁਕਮਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਘੱਟੋ-ਘੱਟ 10 ਨਕਸਲੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਨੇ ਕਿਹਾ ਹੈ ਕਿ ਸੂਬਾ ਸਰਕਾਰ ਮਾਰਚ 2026 ਤਕ ਸੂਬੇ ਤੋਂ ਨਕਸਲੀਆਂ ਦੇ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਅੱਗੇ ਵਧ ਰਹੀ ਹੈ। 

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਭੇੱਜੀ ਥਾਣਾ ਖੇਤਰ ਦੇ ਕੋਰਾਜੁਗੁੜਾ, ਦੰਤੇਸਪੁਰਮ ਨਾਗਾਰਮ ਅਤੇ ਭੰਡਾਰਪਾਦਰ ਦੇ ਜੰਗਲਾਂ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 10 ਨਕਸਲੀ ਮਾਰੇ ਗਏ।  ਉਨ੍ਹਾਂ ਦਸਿਆ ਕਿ ਕੋਨਟਾ ਅਤੇ ਕਿਸਤਾਰਾਮ ਖੇਤਰ ਕਮੇਟੀਆਂ ਤੋਂ ਮਾਉਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਰਿਜ਼ਰਵ ਫੋਰਸ (ਡੀ.ਆਰ.ਜੀ.) ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੀ ਇਕ ਸਾਂਝੀ ਟੀਮ ਨੂੰ ਜ਼ਿਲ੍ਹੇ ਦੇ ਦਖਣੀ ਜ਼ੋਨ ’ਚ ਭੇਜਿਆ ਗਿਆ। 

ਨਕਸਲੀਆਂ ਨੇ ਡੀ.ਆਰ.ਜੀ. ਟੀਮ ’ਤੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਉਹ ਭੇੱਜੀ ਥਾਣਾ ਖੇਤਰ ਦੇ ਕੋਰਾਜੁਗੁਡਾ, ਦੰਤੇਸਪੁਰਮ ਨਾਗਾਰਮ ਅਤੇ ਭੰਡਾਰਪਦਰ ਪਿੰਡਾਂ ਦੇ ਜੰਗਲ ਪਹਾੜੀ ਇਲਾਕੇ ’ਚ ਸੀ। ਇਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਹੁਣ ਤਕ ਇਲਾਕੇ ਤੋਂ 10 ਨਕਸਲੀਆਂ ਦੀਆਂ ਲਾਸ਼ਾਂ, ਇਨਸਾਸ ਰਾਈਫਲਾਂ, ਏ.ਕੇ. 47 ਰਾਈਫਲਾਂ, ਐਸ.ਐਲ.ਆਰ. ਅਤੇ ਕਈ ਹੋਰ ਹਥਿਆਰ ਬਰਾਮਦ ਕੀਤੇ ਹਨ। ਮੁਕਾਬਲੇ ਬਾਰੇ ਹੋਰ ਵੇਰਵੇ ਮੰਗੇ ਜਾ ਰਹੇ ਹਨ। 

ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਦੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਸਾਈ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਕਸਲਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨ ਦੀ ਨੀਤੀ ’ਤੇ ਕੰਮ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਬਸਤਰ ’ਚ ਨਾਗਰਿਕਾਂ ਦਾ ਵਿਕਾਸ, ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਹੈ। ਬਸਤਰ ’ਚ ਸ਼ਾਂਤੀ, ਵਿਕਾਸ ਅਤੇ ਤਰੱਕੀ ਦਾ ਯੁੱਗ ਵਾਪਸ ਆ ਗਿਆ ਹੈ। 

ਇਸ ਸਾਲ ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਕਾਬਲਿਆਂ ’ਚ 207 ਮਾਉਵਾਦੀਆਂ ਨੂੰ ਢੇਰ ਕਰ ਦਿਤਾ ਹੈ। 16 ਨਵੰਬਰ ਨੂੰ ਸੁਰੱਖਿਆ ਬਲਾਂ ਨੇ ਰਾਜ ਦੇ ਨਕਸਲ ਪ੍ਰਭਾਵਤ ਨਰਾਇਣਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਦੀ ਸਰਹੱਦ ’ਤੇ ਮੁਕਾਬਲੇ ’ਚ ਪੰਜ ਮਾਉਵਾਦੀਆਂ ਨੂੰ ਢੇਰ ਕਰ ਦਿਤਾ ਸੀ।     (ਪੀਟੀਆਈ)

(For more news apart from large quantity of arms recovered after encounter in Sukma district Chhattisgarh News in Punjabi, stay tuned to Rozana Spokesman)

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement