
ਕਲਕੱਤਾ ਪੁਲਿਸ ਦੇ ਕੋਲ ਸ਼ਾਇਦ ਦੇਸ਼ ਵਿਚ ਪਹਿਲਾ ਵਾਰ ਇਕ ਅਜਿਹਾ ਗੱਦਾ ਆ ਗਿਆ ਹੈ, ਜਿਹੜਾ ਕਿ ਉਚਾਈ ਤੋਂ ਛਾਲ ਮਾਰਨ ‘ਤੇ ਵੀ ਕਿਸੇ ਦੀ...
ਕਲਕੱਤਾ (ਭਾਸ਼ਾ) : ਕਲਕੱਤਾ ਪੁਲਿਸ ਦੇ ਕੋਲ ਸ਼ਾਇਦ ਦੇਸ਼ ਵਿਚ ਪਹਿਲਾ ਵਾਰ ਇਕ ਅਜਿਹਾ ਗੱਦਾ ਆ ਗਿਆ ਹੈ, ਜਿਹੜਾ ਕਿ ਉਚਾਈ ਤੋਂ ਛਾਲ ਮਾਰਨ ‘ਤੇ ਵੀ ਕਿਸੇ ਦੀ ਜਾਨ ਬਚਾ ਸਕਦਾ ਹੈ। ਸਟੇਟ ਆਫ਼ ਆਰਟ ਅਤੇ ਅਪਣੀ ਤਰ੍ਹਾਂ ਦਾ ਵੱਖਰਾ ਮੰਨਿਆ ਜਾ ਰਿਹਾ ਵੇਟਰ ਐਸਪੀ 60 ਕਲਕੱਤਾ ਪੁਲਿਸ ਦੇ ਆਪਦਾ ਪ੍ਰਬੰਧਕ ਗਰੁੱਪ ਨੂੰ ਮਿਲਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਗੱਦਾ ਪਹਿਲਾਂ ਆਇਆ ਹੁੰਦਾ ਤਾਂ ਲਗਪਗ 9 ਸਾਲ ਪਹਿਲਾਂ ਮਾਰਚ 2010 ਵਿਚ ਕਲਕੱਤਾ ਦੇ ਸਟੀਫ਼ਨ ਕੋਰਟ ਵਿਚ ਲੱਗੀ ਅੱਗੇ ਤੋਂ ਬਚਣ ਲਈ ਜਿਨ੍ਹਾਂ 9 ਲੋਕਾਂ ਨੇ 50 ਫੁੱਟ ਦੀ ਉਚਾਈ ਤੋਂ ਛਾਲ ਮਾਰੀ ਸੀ, ਉਹ ਸਾਰੇ ਬਚ ਸਕਦੇ ਸੀ।
ਸਾਲ 2017 ਵਿਚ ਸ਼ਹਿਰ ਦੇ ਇਕ ਹੋਟਲ ਵਿਚ ਲੱਗੀ ਅੱਗ ਤੋਂ ਬਚਣ ਲਈ ਜਿਨ੍ਹਾਂ ਲੋਕਾਂ ਨੇ ਤੀਜ਼ੀ ਮੰਜ਼ਿਲ ਤੋਂ ਛਾਲ ਮਾਰੀ ਸੀ, ਉਹ ਵੀ ਬਚ ਸਕਦੇ ਸੀ। ਇਸ ਗੱਦੇ ਨੂੰ ਅਜਿਹੇ ਡਿਜ਼ਾਇਨ ਨਾਲ ਬਣਾਇਆ ਗਿਆ ਹੈ ਕਿ ਇਸ ਨੂੰ ਇਕਦਮ ਪਤਲੀ ਥਾਂ ਉਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿਥੇ ਦੂਜੇ ਉਪਕਰਨ ਨਹੀਂ ਪਹੁੰਚ ਸਕਦੇ ਉਹਨਾਂ ਥਾਵਾਂ ਉਤੇ ਇਹ ਕੰਮ ਆ ਸਕਦਾ ਹੈ। ਇਸ ਨੂੰ 80 ਸਕਿੰਟ ਦੇ ਅੰਦਰ 4 ਲੋਕ ਛਾਲ ਮਾਰ ਸਕਦੇ ਹਨ। ਇਕ ਵਾਰ ਛਾਲ ਮਾਰਨ ‘ਤੇ ਇਹ 1.55 ਮੀਟਰ ਲੰਬਾ ਅਤੇ 1 ਮੀਟਰ ਚੋੜ੍ਹਾ ਰੋਲ 8.5 ਮੀਟਰ ਲੰਬਾ, 6.5 ਮੀਟਰ ਚੋੜ੍ਹਾ ਅਤੇ 2.5 ਮੀਟਰ ਉੱਚਾ ਹੋ ਜਾਂਦਾ ਹੈ। ਇਸ ਦੇ ਵਿਚ ਨੀਲੇ ਰੰਗ ਦਾ ਦਾ ਸਰਕਲ ਹੈ ਜਿਹੜਾ ਕਿ ਉਚਾਈ ਤੋਂ ਛਾਲ ਮਾਰ ਰਹੇ ਵਿਅਕਤੀ ਦਾ ਡਰ ਘੱਟ ਕਰਦਾ ਹੈ।
ਪਤਲੀ ਗਲੀਆਂ ‘ਚ ਵੀ ਆਵੇਗਾ ਕੰਮ :-
ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕਲਕੱਤਾ ਇਕ ਪੁਰਾਣਾ ਸ਼ਹਿਰ ਹੈ ਅਤੇ ਹਰ ਇਮਾਰਤ ਵਿਚ ਆਸਾਨੀ ਨਾਲ ਹਾਈਡ੍ਰਾਲਿਕ ਪੋੜੀਆਂ ਜਾਂ ਆਧੁਨਿਕ ਉਪਕਰਨ ਲੈ ਕੇ ਨਹੀਂ ਜਾਇਆ ਜਾ ਸਕਦਾ। ਉਹਨਾਂ ਨੇ ਦੱਸਿਆ ਕਿ ਇਹ ਬਾਗਰੀ ਮਰਕਿਟ ਵਿਚ ਲੱਗੀ ਅੱਗ ‘ਚ ਹੋਇਆ ਸੀ ਜਦੋਂ ਉਪਰ ਦੇ ਫਲੋਰਸ ‘ਚ ਅੱਗ ਲੱਗ ਗਈ ਸੀ। ਉਹਨਾਂ ਨੇ ਦੱਸਿਆ ਕਿ ਰਾਤ ਦਾ ਸਮਾਂ ਹੋਣ ਦੇ ਕਾਰਨ ਉਥੇ ਕੋਈ ਨਹੀਂ ਸੀ। ਜੇਕਰ ਉਹ ਹਾਦਸਾ ਦਿਨ ਸਮੇਂ ਹੁੰਦਾ ਤਾਂ ਕਈਂ ਲੋਕਾਂ ਨੇ ਫਸ ਜਾਣਾ ਸੀ। ਅਜਿਹੇ ਸਮੇਂ ਵਿਚ ਇਹ ਗੱਦਾ ਬਹੁਤ ਕੰਮ ਆਉਂਦਾ ਹੈ।
ਉਹਨਾਂ ਨੇ ਦੱਸਿਆ ਜਿਹੜੇ ਲੋਕ ਇਸ ਗੱਦੇ ਤੇ ਲਗਪਗ 200 ਫੁੱਟ (20ਵੀਂ ਮੰਜ਼ਿਲ) ਦੀ ਉਚਾਈ ਤੋਂ ਛਾਲ ਮਾਰਦੇ ਹਨ ਜਾਂ ਉਸ ਤੋਂ ਘੱਟ, ਉਹਨਾਂ ਦੇ ਹਲਕੀ ਫੁਲਕੀ ਸੱਟ ਲਗ ਸਕਦੀ ਹੈ। ਪਰ ਕੋਈ ਖਤਰਨਾਕ ਤਰੀਕੇ ਨਾਲ ਜ਼ਖ਼ਮੀ ਨਹੀਂ ਹੋਵੇਗਾ। ਗੱਦਾ ਵਿਅਕਤੀ ਦੇ ਕੁੱਦਣ ‘ਤੇ ਹੀ ਅਪਣਾ ਅਕਾਰ ਬਦਲ ਲੈਂਦਾ ਹੈ। ਇਸ ਵਿਚ ਸੱਟ ਲੱਗਣ ਦੇ ਆਸਾਰ ਬਹੁਤ ਘੱਟ ਹਨ। ਉਸ ਵਿਅਕਤੀ ਦੇ ਹੱਟਦੇ ਹੀ 20 ਸਕਿੰਟ ਦੇ ਅੰਦਰ ਗੱਦਾ ਅਪਣੇ ਦੁਬਾਰਾ ਆਕਾਰ ਵਿਚ ਆ ਜਾਂਦਾ ਹੈ। ਅਤੇ ਦੂਜੇ ਵਿਅਕਤੀ ਦੀ ਛਾਲ ਲਈ ਤਿਆਰ ਹੋ ਜਾਂਦਾ ਹੈ।
ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿਰਫ਼ 10 ਮਿੰਟ ਵਿਚ 30 ਲੋਕਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਵਿਚ ਲੱਗਿਆ ਪੰਪ ਇਸ ਵਿਚ ਹਵਾ ਭਰਦਾ ਰਹਿੰਦਾ ਹੈ। ਇਸ ਵਿਚ ਸਪੈਸ਼ਲ ਵਾਲਵ ਲੱਗੇ ਹੁੰਦੇ ਹਨ। ਇਸ ਨਾਲ ਇਹ ਓਵਰਇਨਫਲੇਟ ਨਹੀਂ ਹੁੰਦਾ ਹੈ।