ਪ੍ਰਿਅੰਕਾ ਮਿਹਨਤੀ ਹੈ, ਇਸ ਲਈ ਭਾਜਪਾ ਵਾਲੇ ਡਰੇ ਹੋਏ ਹਨ : ਰਾਹੁਲ ਗਾਂਧੀ            
Published : Jan 23, 2019, 7:02 pm IST
Updated : Jan 23, 2019, 7:04 pm IST
SHARE ARTICLE
Rahul Gandhi
Rahul Gandhi

ਰਾਹੁਲ ਨੇ ਕਿਹਾ ਕਿ ਪ੍ਰਿਅੰਕਾ ਦੇ ਆਉਣ ਨਾਲ ਉਤਰ ਪ੍ਰਦੇਸ਼ ਵਿਚ ਨਵੇਂ ਤਰੀਕੇ ਦੀ ਸੋਚ ਆਵੇਗੀ ਅਤੇ ਰਾਜਨੀਤੀ ਵਿਚ ਸਾਕਾਰਾਤਮਕ ਬਦਲਾਅ ਆਵੇਗਾ।

ਨਵੀਂ ਦਿੱਲੀ : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪਾਰਟੀ ਦਾ ਜਨਰਲ ਸਕੱਤਰ ਅਤੇ ਪੂਰਬੀ ਉਤਰ ਪ੍ਰਦੇਸ਼ ਦਾ ਮੁਖੀ ਬਣਾਏ ਜਾਣ 'ਤੇ ਕਿਹਾ ਕਿ ਪ੍ਰਿਅੰਕਾ ਦੇ ਆਉਣ ਨਾਲ ਉਤਰ ਪ੍ਰਦੇਸ਼ ਵਿਚ ਨਵੇਂ ਤਰੀਕੇ ਦੀ ਸੋਚ ਆਵੇਗੀ ਅਤੇ ਰਾਜਨੀਤੀ ਵਿਚ ਸਾਕਾਰਾਤਮਕ ਬਦਲਾਅ ਆਵੇਗਾ। ਰਾਹੁਲ ਨੇ ਅਮੇਠੀ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਉਤਰ ਪ੍ਰਦੇਸ਼ ਵਿਚ ਪ੍ਰਿਅੰਕਾ ਗਾਂਧੀ ਅਤੇ ਜਯੋਤੀਰਾਦਿਤਿਆ ਸਿੰਧਿਆ ਨੂੰ ਮਿਸ਼ਨ ਦਿਤਾ ਹੈ

Priyanka GandhiPriyanka Gandhi

ਕਿ ਉਹ ਰਾਜ ਵਿਚ ਕਾਂਗਰਸ ਦੀ ਸੱਚੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਜੋ ਕਿ ਨਾ ਸਿਰਫ ਗਰੀਬਾਂ ਅਤੇ ਕਮਜ਼ੋਰ ਲੋਕਾਂ ਦੀ ਵਿਚਾਰਧਾਰਾ ਹੈ ਸਗੋਂ ਸਾਰਿਆਂ ਨੂੰ ਅੱਗੇ ਲਿਜਾਣ ਦੀ ਵਿਚਾਰਧਾਰਾ ਵੀ ਹੈ। ਉਹਨਾਂ ਕਿਹਾ ਕਿ ਮੈਨੂੰ ਪੂਰੀ ਭਰੋਸਾ ਹੈ ਕਿ ਪ੍ਰਿਅੰਕਾ ਅਤੇ ਜਯੋਤੀਰਾਦਿਤਿਆ ਕੰਮ ਕਰਨਗੇ। ਉਤਰ ਪ੍ਰਦੇਸ਼ ਅਤੇ ਇਥੇ ਦੇ ਨੌਜਵਾਨ ਵਰਗ ਨੂੰ ਜੋ ਚਾਹੀਦਾ ਹੈ ਉਹ ਕਾਂਗਰਸ ਹੀ ਦੇ ਸਕਦੀ ਹੈ।

CongressCongress

ਰਾਹੁਲ ਨੇ ਕਿਹਾ ਕਿ ਅਸੀਂ ਕਦੇ ਵੀ ਬੈਕਫੁੱਟ 'ਤੇ ਨਹੀਂ ਖੇਡਾਂਗੇ। ਅਸੀਂ ਰਾਜਨੀਤੀ ਜਨਤਾ ਅਤੇ ਵਿਕਾਸ ਲਈ ਕਰਦੇ ਹਾਂ। ਉਹਨਾਂ ਕਿਹਾ ਕਿ ਉਹ ਬਸਪਾ ਮੁਖੀ ਮਾਇਆਵਤੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦਾ ਪੂਰਾ ਸਨਮਾਨ ਕਰਦੇ ਹਨ। ਕਾਂਗਰਸ ਅਤੇ ਸਪਾ ਬਸਪਾ ਦੀ ਵਿਚਾਰਧਾਰਾ ਆਪਸ ਵਿਚ ਮਿਲਦੀ ਜੁਲਦੀ ਹੈ। ਸਾਡੀ ਲੜਾਈ ਭਾਜਪਾ ਵਿਰੁਧ ਹੈ। ਰਾਹੁਲ ਨੇ ਕਿਹਾ ਕਿ ਸਪਾ ਅਤੇ ਬਸਪਾ ਦੇ ਨਾਲ ਸਾਡੀ ਜਿਥੇ ਵੀ ਮਦਦ ਹੋ ਸਕਦੀ ਹੈ,

 Akhilesh-Mayawati Akhilesh-Mayawati

ਅਸੀਂ ਕਰਨ ਨੂੰ ਤਿਆਰ ਹਾਂ। ਅਸੀਂ ਭਾਜਪਾ ਨੂੰ ਹਰਾਉਣ ਲਈ ਕੁਝ ਵੀ ਕਰ ਸਕਦੇ ਹਾਂ। ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਥਾਂ ਬਣਾਉਣਾ ਸਾਡਾ ਕੰਮ ਹੈ। ਅਸੀਂ ਇਹ ਥਾਂ ਬਣਾਉਣ ਲਈ ਵੱਡਾ ਕਦਮ ਚੁੱਕਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਮੇਰੀ ਮਿਹਨਤੀ ਭੈਣ ਹੁਣ ਮੇਰੇ ਨਾਲ ਕੰਮ ਕਰੇਗੀ। ਜਯੋਤੀਰਾਦਿਤਿਆ ਵੀ ਊਰਜਾਵਾਨ ਅਤੇ ਨੌਜਵਾਨ ਨੇਤਾ ਹਨ।

Jyotiraditya ScindiaJyotiraditya Scindia

ਕਾਂਗਰਸ ਮੁਖੀ ਨੇ ਇਹ ਵੀ ਕਿਹਾ ਕਿ ਪ੍ਰਿਅੰਕਾ ਨੂੰ ਉਤਰ ਪ੍ਰਦੇਸ਼ ਵਿਚ ਲਿਆਉਣ ਨਾਲ ਭਾਜਪਾ ਵਾਲੇ ਵੀ ਘਬਰਾਏ ਹੋਏ ਹਨ। ਰਾਹੁਲ ਨੇ ਕਿਹਾ ਕਿ ਅਸੀਂ ਉਤਰ ਪ੍ਰਦੇਸ਼ ਦੀ ਜਨਤਾ, ਨੌਜਵਾਨਾਂ ਅਤੇ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਭਾਜਪਾ ਨੂੰ ਹਟਾਓ। ਅਸੀਂ ਤੁਹਾਨੂੰ ਨਵੀਂ ਦਿਸ਼ਾ ਦੇਵਾਂਗੇ। ਅਸੀਂ ਚਾਹੁੰਦੇ ਹਾਂ ਕਿ ਉਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਆਵੇ । 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement