ਬੋਰਡ ਦੀਆਂ ਕਾਪੀਆਂ ਦੀ ਜਾਂਚ ਕਰਨ ਦੌਰਾਨ 61 ਅਧਿਆਪਕ ਹੋਏ ਫੇਲ੍ਹ, 41 ਹਜ਼ਾਰ ਲਗਾ ਜੁਰਮਾਨਾ        
Published : Jan 23, 2019, 6:28 pm IST
Updated : Jan 23, 2019, 6:28 pm IST
SHARE ARTICLE
Paper checking
Paper checking

ਜਿਹਨਾਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਤੋਂ ਇਹ ਜੁਰਮਾਨਾ ਵਸੂਲ ਕੀਤਾ ਜਾ ਰਿਹਾ ਹੈ, ਉਹਨਾਂ ਵਿਚ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਹਨ।

ਜਬਲਪੁਰ : ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਲੇ ਸਰਕਾਰੀ ਅਤੇ ਨਿਜੀ ਸਕੂਲਾਂ ਦੇ ਅਧਿਆਪਕ ਅਤੇ ਪ੍ਰਿੰਸੀਪਲ ਵੀ ਪ੍ਰੀਖਿਆ ਕਾਪੀਆਂ ਦੀ  ਜਾਂਚ ਕਰਨ ਵਿਚ ਫੇਲ੍ਹ ਹੋ ਗਏ। ਇਹਨਾਂ ਨੇ 100 ਤੋਂ ਵੱਧ ਗਲਤੀਆਂ ਕੀਤੀਆਂ। ਬੱਚਿਆਂ ਦੇ ਭਵਿੱਖ ਨਾਲ ਖੇਡਣ ਵਾਲੇ ਅਜਿਹੇ 61 ਅਧਿਆਪਕਾਂ ਅਤੇ ਸਕੂਲ ਮੁਖੀਆਂ ਤੋਂ 50 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ। ਐਮਪੀ ਬੋਰਡ ਤੋਂ ਮਿਲੇ ਹੁਕਮਾਂ ਮੁਤਾਬਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ.ਰਾਮ ਮਨੋਹਰ ਤਿਵਾੜੀ ਨੇ

ResultsResults

ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਨੋਟਿਸ ਰਾਹੀਂ ਜੁਰਮਾਨੇ ਦੀ ਰਾਸ਼ੀ  ਨੂੰ 31 ਜਨਵਰੀ ਤੱਕ ਭਰਨ ਦੇ ਨਿਰਦੇਸ਼ ਦਿਤੇ ਹਨ। ਇਸ ਦੇ ਨਾਲ ਹੀ ਅਜਿਹੀ ਲਾਪਰਵਾਹੀ ਕਰਨ ਵਾਲਿਆਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਡਿਊਟੀ ਇਸ ਵਾਰ ਕਾਪੀਆਂ ਦੀ ਜਾਂਚ ਕਰਨ ਵਿਚ ਨਾ ਲਗਾਏ ਜਾਣ ਦੀ ਹਦਾਇਤ ਵੀ ਕੀਤੀ ਗਈ ਹੈ। ਡਾ.ਰਾਮ ਮਨੋਹਰ ਤਿਵਾੜੀ ਨੇ ਹੁਕਮ ਜਾਰੀ ਕਰ ਕੇ ਕਿਹਾ ਕਿ 31 ਜਨਵਰੀ ਤੱਕ ਤਾਲਮੇਲ ਸੰਸਥਾ ਅਧਿਕਾਰੀ ਐਮਐਲਬੀ ਸਕੂਲ ਮੁਖੀ ਕੋਲ ਜੁਰਮਾਨਾ ਜਮ੍ਹਾਂ ਕਰਵਾਇਆ ਜਾਵੇ।

FineFine

ਜੇਕਰ ਇਸ ਨਿਰਧਾਰਤ ਮਿਆਦ ਵਿਚ ਰਕਮ ਜਮ੍ਹਾਂ ਨਾ ਕਰਵਾਈ ਗਈ ਤਾਂ ਇਹ ਰਕਮ ਸਬੰਧਤ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਤਨਖਾਹ ਵਿਚੋਂ ਕੱਟੀ ਜਾਵੇਗੀ। ਦੱਸ ਦਈਏ ਕਿ ਮਾਰਚ 2018 ਵਿਚ ਕਰਵਾਈਆਂ ਗਈਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆ ਕਾਪੀਆਂ ਦੀ ਜਾਂਚ ਦਾ ਕੰਮ ਮਾਰਚ ਦੇ ਆਖਰ ਵਿਚ ਹੀ ਸ਼ੁਰੂ ਕਰ ਦਿਤਾ ਗਿਆ ਸੀ। ਇਸ ਦੇ ਲਈ ਲਗਭਗ 1200 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ।

MP Board Class 10th and 12th ResultMP Board Class 10th and 12th Result

ਵਿਦਿਆਰਥੀਆਂ ਨੇ ਨੰਬਰ ਘੱਟ ਮਿਲਣ 'ਤੇ ਕੋਰਟ ਦੀ ਸ਼ਰਨ ਲਈ ਅਤੇ ਐਮਪੀ ਬੋਰਡ ਨੂੰ ਮੁੜ ਤੋਂ ਕਾਪੀਆਂ ਦੀ ਜਾਂਚ ਕਰਨੀ ਪਈ। ਜਿਹਨਾਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਤੋਂ ਇਹ ਜੁਰਮਾਨਾ ਵਸੂਲ ਕੀਤਾ ਜਾ ਰਿਹਾ ਹੈ, ਉਹਨਾਂ ਵਿਚ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਹਨ। ਐਮਪੀ ਬੋਰਡ ਨੇ ਪ੍ਰੀਖਿਆ ਕਾਪੀਆਂ ਦੀ ਜਾਂਚ ਦੌਰਾਨ ਪ੍ਰਤੀ ਗਲਤੀ 'ਤੇ 20 ਰੁਪਏ ਦਾ ਜੁਰਮਾਨਾ ਲਗਾਏ ਜਾਣ ਦਾ ਪ੍ਰਬੰਧ ਕੀਤਾ ਸੀ। ਜਦਕਿ 2017 ਦੌਰਾਨ ਇਕ ਗਲਤੀ 'ਤੇ 100 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement