
ਇੱਥੇ ਇੰਡੀਅਨ ਪੁਲਿਸ ਸਰਵਿਸ (ਭਾਰਤੀ ਪੁਲਿਸ ਸੇਵਾ) ਵਿਚ ਚੁਣੇ ਜਾਣ ਤੋਂ ਬਾਅਦ ਸੇਵਾ ਦੇਣ ਦੇ ਲਈ ਜ਼ਰੂਰੀ ਇਮਤਿਹਾਨ ਦੇਣ ਪਹੁੰਚੇ 122 ਟ੍ਰੇਨੀ ਅਫ਼ਸਰਾਂ ਵਿਚੋਂ ...
ਹੈਦਰਾਬਾਦ : ਇੱਥੇ ਇੰਡੀਅਨ ਪੁਲਿਸ ਸਰਵਿਸ (ਭਾਰਤੀ ਪੁਲਿਸ ਸੇਵਾ) ਵਿਚ ਚੁਣੇ ਜਾਣ ਤੋਂ ਬਾਅਦ ਸੇਵਾ ਦੇਣ ਦੇ ਲਈ ਜ਼ਰੂਰੀ ਇਮਤਿਹਾਨ ਦੇਣ ਪਹੁੰਚੇ 122 ਟ੍ਰੇਨੀ ਅਫ਼ਸਰਾਂ ਵਿਚੋਂ 119 ਜ਼ਰੂਰੀ ਪ੍ਰੀਖਿਆ ਵਿਚ ਫ਼ੇਲ੍ਹ ਹੋ ਗਏ। ਇੱਥੇ ਸਰਦਾਰ ਵੱਲਭਭਾਈ ਪਟੇਨ ਨੈਸ਼ਨਲ ਪੁਲਿਸ ਅਕਾਦਮੀ ਤੋਂ ਗਰੈਜੁਏਸ਼ਨ ਦੌਰਾਨ ਇਨ੍ਹਾਂ ਭਾਵੀ ਅਫ਼ਸਰਾਂ ਦੇ ਲਈ ਇਸ ਪ੍ਰੀਖਿਆ ਵਿਚ ਪਾਸ ਹੋਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੂੰ ਪਾਸ ਹੋਣ ਲਈ ਤਿੰਨ ਮੌਕੇ ਹੋਰ ਦਿਤੇ ਜਾਣਗੇ ਪਰ ਇਨ੍ਹਾਂ ਨਤੀਜਿਆਂ ਤੋਂ ਹਰ ਕੋਈ ਹੈਰਾਨ ਹੈ।
Sardar Vallabbhai Patel Police Academy Hyderabadਹਾਲਾਂਕਿ ਫ਼ੇਲ੍ਹ ਹੋਣ ਤੋਂ ਬਾਅਦ ਵੀ ਫਿਲਹਾਲ ਇਨ੍ਹਾਂ ਨੂੰ ਗਰੈਜੂਏਟ ਐਲਾਨ ਕਰ ਦਿਤਾ ਗਿਆ ਹੈ ਅਤੇ ਅਲੱਗ-ਅਲੱਗ ਕਾਡਰਾਂ ਵਿਚ ਪ੍ਰੋਬੇਸ਼ਨਰ ਬਣਾ ਦਿਤਾ ਗਿਆ ਹੈ ਪਰ ਤਿੰਨ ਯਤਨਾਂ ਵਿਚ ਹਰ ਸਬਜੈਕਟ ਪਾਸ ਨਾ ਕਰ ਪਾਉਣ ਦੀ ਸਥਿਤੀ ਵਿਚ ਉਨ੍ਹਾਂ ਨੂੰ ਸੇਵਾ ਤੋਂ ਬਾਹਰ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2016 ਵਿਚ ਸਿਰਫ਼ ਦੋ ਆਈਪੀਐਸ ਅਫ਼ਸਰ ਅਕਾਦਮੀ ਤੋਂ ਪਾਸ ਨਹੀਂ ਹੋ ਸਕੇ ਸਨ।
Sardar Vallabbhai Patel Police Academy Hyderabadਇਸ ਸਾਲ ਫਾਰਨ ਪੁਲਿਸ ਫੋਰਸ ਦੇ ਮਿਲਾ ਕੇ ਕੁੱਲ 136 ਆਈਪੀਐਸ ਅਫਸਰਾਂ ਵਿਚੋਂ 133 ਇਕ ਜਾਂ ਇਕ ਤੋਂ ਜ਼ਿਆਦਾ ਵਿਸ਼ਿਆਂ ਵਿਚ ਫ਼ੇਲ੍ਹ ਹੋਏ ਹਨ। ਇਨ੍ਹਾਂ ਵਿਚ ਇੰਡੀਅਨ ਪੀਨਲ ਕੋਡ ਅਤੇ ਕ੍ਰਿਮੀਨਲ ਪ੍ਰਸੀਜਰ ਕੋਡ ਵਿਸ਼ਾ ਸ਼ਾਮਲ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਫ਼ੇਲ੍ਹ ਹੋਣ ਵਾਲੇ ਅਫ਼ਸਰਾਂ ਵਿਚੋਂ ਉਹ ਅਫ਼ਸਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਕਤੂਬਰ ਵਿਚ ਹੋਈ ਪਾਸਿੰਗ ਆਊਡ ਪਰੇਡ ਵਿਚ ਮੈਡਲ ਅਤੇ ਟ੍ਰਾਫ਼ੀ ਮਿਲੇ ਸਨ। ਉਧਰ ਫਾਰਨ ਪੁਲਿਸ ਫੋਰਸ ਦੇ ਸਾਰੇ ਅਫ਼ਸਰ ਫੇਲ੍ਹ ਹੋ ਗਏ ਹਨ। ਇਕ ਪ੍ਰੋਬੇਸ਼ਨਰ ਨੇ ਦਸਿਆ ਕਿ ਅਫ਼ਸਰ ਇਕ ਵਾਰ ਫਿਰ ਪ੍ਰੀਖਿਆ ਵਿਚ ਬੈਠਣਗੇ।
Police Capਉਨ੍ਹਾਂ ਦਸਿਆ ਕਿ ਅਕਾਦਮੀ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਹੈ। ਲੋਕ ਪ੍ਰੀਖਿਆ ਵਿਚ ਫੇਲ੍ਹ ਹੁੰਦੇ ਹਨ ਪਰ ਇਸ ਤਰ੍ਹਾਂ ਨਾਲ ਲਗਭਗ ਸਾਰਿਆਂ ਦਾ ਫ਼ੇਲ੍ਹ ਹੋਣਾ ਵੱਡੀ ਗੱਲ ਹੈ। ਪ੍ਰੋਬੇਸ਼ਨਰ ਨੇ ਦਸਿਆ ਕਿ ਟ੍ਰੇਨਿੰਗ ਵਿਚ ਮਿਲੇ ਨੰਬਰਜ਼ ਸਨਿਓਰਟੀ ਵਿਚ ਜੁੜਦੇ ਹਨ।
Sardar Vallabbhai Patel Police Academy Hyderabad ਫੇਲ੍ਹ ਹੋਣ ਨਾਲ ਸਨਿਓਰਟੀ ਘੱਟ ਹੋ ਜਾਂਦੀ ਹੈ। ਅਕਾਦਮੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਫ਼ਸਰਾਂ ਦੇ ਫੇਲ੍ਹ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਗਰੈਜੂਏਟ ਹੋਣ ਜਾਂ ਫੀਲਡ 'ਤੇ ਪੋਸਟਿੰਗ ਮਿਲਣ ਤੋਂ ਰੋਕਿਆ ਨਹੀਂ ਜਾ ਸਕਦਾ ਹੈ।