
ਭਾਰਤ ਦੀ ਧਮਕੀ ਤੇ ਅੰਤਰਰਾਸ਼ਟਰੀ ਦਬਾਅ ਤੋਂ ਪਰੇਸ਼ਾਨ ਹੋ ਕੇ ਪਾਕਿਸਤਾਨ ਹੁਣ ਆਪਣੇ ਬਚਾਅ ਲਈ ਤਿੰਨ ਸੂਤਰੀ ਯੋਜਨਾ ਤੇ ਕੰਮ ਕਰ ਰਿਹਾ ਹੈ।
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਆਤਿਵਾਦ ਦੇ ਮੁੱਦੇ ਤੇ ਜਿਸ ਤਰਾਂ ਘੇਰਿਆ ਹੈ, ਉਸ ਤੋਂ ਪਾਕਿਸਤਾਨ ਬੁਰੀ ਤਰਾਂ ਘਬਰਾ ਗਿਆ ਹੈ। ਪ੍ਰਧਾਨਮੰਤਰੀ ਇਮਰਾਨ ਖਾਨ ਰੋਜ਼ਾਨਾ ਇਸ ਮਸਲੇ ਤੇ ਆਪਣੇ ਸਲਾਹਕਾਰਾਂ ਦੀ ਬੈਠਕ ਲੈ ਰਹੇ ਹਨ।ਭਾਰਤ ਦੀ ਧਮਕੀ ਤੇ ਅੰਤਰਰਾਸ਼ਟਰੀ ਦਬਾਅ ਤੋਂ ਪਰੇਸ਼ਾਨ ਹੋ ਕੇ ਪਾਕਿਸਤਾਨ ਹੁਣ ਆਪਣੇ ਬਚਾਅ ਲਈ ਤਿੰਨ ਸੂਤਰੀ ਯੋਜਨਾ ਤੇ ਕੰਮ ਕਰ ਰਿਹਾ ਹੈ। ਪਾਕਿਸਤਾਨ ਅਲੱਗ ਦੇਸ਼ਾਂ ਦੇ ਅੰਬੈਸੀਆਂ ਦੇ ਨਾਲ ਸੰਪਰਕ ਕਰ ਉਨ੍ਹਾਂ ਨੂੰ ਇਹ ਦੱਸ ਰਿਹਾ ਹੈ ਕਿ ਭਾਰਤ ਦੇ ਕਸ਼ਮੀਰ ਵਿਚ ਕਿਹੋ ਜਿਹੀ ਸਥਿਤੀ ਹੈ।
ਉੱਥੇ ਆਤਿਵਾਦੀ ਹਮਲੇ ਕਿਉਂ ਹੁੰਦੇ ਹਨ। ਰਾਜਦੂਤਾਂ ਨੂੰ ਕਿਹਾ ਜਾ ਰਿਹਾ ਹੈ ਕਿ ਪੁਲਵਾਮਾ ਵਿਚ ਪਾਕਿ ਦਾ ਕੋਈ ਹੱਥ ਨਹੀਂ ਹੈ। ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਇਹ ਬਿਆਨ ਦਿੱਤੇ ਜਾਣ ਤੋਂ ਬਾਅਦ ਕਿ ਭਾਰਤ ਪੁਲਵਾਮਾ ਹਮਲੇ ਦੇ ਬਾਅਦ ਬਹੁਤ ਕੁੱਝ ਕਰ ਸਕਦਾ ਹੈ , ਪਾਕਿਸਤਾਨ ਹੋਰ ਜ਼ਿਆਦਾ ਘਬਰਾ ਗਿਆ ਹੈ। ਇਮਰਾਨ ਖਾਨ ਨੇ ਆਪਣੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੂੰ ਕਿਹਾ ਕਿ ਓਹ ਰਾਜਦੂਤਾਂ ਦੇ ਮਾਧਿਅਮ ਰਾਹੀੰ ਅੰਤਰਰਾਸ਼ਟਰੀ ਜਨਮਤ ਨੂੰ ਦੱਸੇ ਕਿ ਪਾਕਿ ਆਤਿਵਾਦ ਦਾ ਸਮਰਥਨ ਨਹੀਂ ਕਰਦਾ।
Pulwama Attack
ਉਹ ਸ਼ਾਂਤੀ ਪਸੰਦ ਦੇਸ਼ ਹੈ ਤੇ ਆਤਿਵਾਦ ਵਿਚ ਉਸਨੇ ਵੀ ਕੀਮਤ ਚੁਕਾਈ ਹੈ। ਪਾਕਿਸਤਾਨੀ ਅਧਿਕਾਰੀ ਅੰਬੈਸੀਆਂ ਵਿਚ ਜਾਕੇ ਦੱਸ ਰਹੇ ਹਨ ਕਿ ਪੁਲਵਾਮਾ ਦੇ ਹਮਲੇ ਵਿਚ ਸਾਡਾ ਕੋਈ ਹੱਥ ਨਹੀਂ ਹੈ। ਮੋਦੀ ਸਰਕਾਰ ਨੇ ਇਸ ਹਮਲੇ ਤੇ ਹੁਣ ਤੱਕ ਪਾਕਿਸਤਾਨ ਦੇ ਨਾਲ ਕੋਈ ਸਬੂਤ ਸਾਂਝਾ ਨਹੀਂ ਕੀਤਾ। ਇਕ ਰਿਪੋਰਟ ਦੇ ਮੁਤਾਬਿਕ , ਪਾਕਿਸਤਾਨ ਇਸ ਹਮਲੇ ਦੀ ਜਾਂਚ ਵਿਚ ਭਾਰਤ ਨੂੰ ਸਹਿਯੋਗ ਦੇਣ ਲਈ ਤਿਆਰ ਹੈ।ਦੂਜੀ ਰਣਨੀਤੀ ਇਹ ਹੈ ਕਿ ਪਾਕਿਸਤਾਨ ਆਪਣੇ ਗੁਆਂਢੀ ਦੇਸ਼ ਦੇ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸੁਲਝਾਣਾ ਚਾਹੁੰਦਾ ਹੈ। ਭਾਰਤ ਦੀ ਧਮਕੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਤੋਂ ਬਾਅਦ ਖੁਦ ਨੂੰ ਫਸਿਆ ਦੇਖ ਪਾਕਿਸਤਾਨ ਹੁਣ ਸੰਸਦ ਸਤਰ ਬੁਲਾਉਣ ਦੀ ਤਿਆਰ ਕਰ ਰਿਹਾ ਹੈ।