
ਗੋਆ ਵਿਚ ਮਿਗ 29 ਜਹਾਜ਼ ਕ੍ਰੈਸ਼ ਹੋਣ ਦੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ।
ਪਣਜੀ: ਗੋਆ ਵਿਚ ਮਿਗ 29 ਜਹਾਜ਼ ਕ੍ਰੈਸ਼ ਹੋਣ ਦੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਐਤਵਾਰ ਸਵੇਰੇ 10.30 ਵਜੇ ਵਾਪਰਿਆ। ਭਾਰਤੀ ਹਵਾਈ ਫੌਜ ਦੇ ਬੁਲਾਰੇ ਨੇ ਟਵਿਟਰ ਹੈਂਡਲ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਗਿਆ ਹੈ ਕਿ ਐਤਵਾਰ ਨੂੰ 10.30 ਵਜੇਂ ਮਿਗ 29 ਕੇ ਏਅਰ ਕ੍ਰਾਫ਼ਟ ਰੂਟੀਨ ਟ੍ਰੈਨਿੰਗ ‘ਤੇ ਸੀ।
Photo
ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਬੁਲਾਰੇ ਨੇ ਦੱਸਿਆ ਕਿ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਆਦੇਸ਼ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਆਈਏਐਫ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ‘ਕੋਰਟ ਆਫ ਇਨਕੁਆਇਰੀ’ ਦੇ ਆਦੇਸ਼ ਦਿੱਤੇ ਹਨ।
Photo
ਦੱਸ ਦਈਏ ਕਿ ਮਿਗ ਜਹਾਜ਼ਾਂ ਦੇ ਕ੍ਰੈਸ਼ ਹੋਣ ਦੀਆਂ ਘਟਨਾਵਾਂ ਬੇਹੱਦ ਆਮ ਹਨ। ਕਰੀਬ ਪੰਜ ਦਹਾਕੇ ਪੁਰਾਣੇ ਇਹਨਾਂ ਜਹਾਜ਼ਾਂ ਨੂੰ ਬਦਲਣ ਦੀ ਮੰਗ ਕਾਫ਼ੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 16 ਦਸੰਬਰ 2019 ਨੂੰ ਗੋਆ ਵਿਚ ਵੀ ਇਕ MIG 29K ਹਾਦਸਾਗ੍ਰਸਤ ਹੋ ਗਿਆ ਸੀ। ਹਾਦਸਾ ਉਸ ਸਮੇਂ ਹੋਇਆ ਸੀ, ਜਦੋਂ ਪਾਇਲਟ ਟ੍ਰੇਨਿੰਗ ਲਈ ਉਡਾਨ ਭਰ ਰਹੇ ਸੀ। ਇਸ ਤੋਂ ਪਹਿਲਾਂ 2018 ਵਿਚ ਵੀ ਗੋਆ ਵਿਚ ਹੀ MIG 29K ਹਾਦਸਾਗ੍ਰਾਸਤ ਹੋਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।