ਕਾਰਗਿਲ ਦਾ ਹੀਰੋ ਮਿਗ-27 ਹੋਇਆ ਰਿਟਾਇਰ
Published : Dec 27, 2019, 4:50 pm IST
Updated : Apr 9, 2020, 9:58 pm IST
SHARE ARTICLE
File
File

ਜੋਧਪੁਰ ਤੋਂ ਭਰੀ ਆਪਣੀ ਆਖਰੀ ਉਡਾਣ

ਜੋਧਪੁਰ- ਪਾਕਿਸਤਾਨ ਨਾਲ ਹੋਏ ਕਾਰਗਿਲ ਯੁੱਧ ਦਾ ਹੀਰੋ ਲੜਾਕੂ ਜਹਾਜ਼ ਮਿਗ-227 ਅੱਜ ਯਾਨੀ ਸ਼ੁੱਕਰਵਾਰ ਨੂੰ ਹਵਾਈ ਫੌਜ ਤੋਂ ਰਿਟਾਇਰ ਹੋ ਗਿਆ ਹੈ। ਰਾਜਸਥਾਨ ਦੇ ਜੋਧਪੁਰ ਏਅਰਬੇਸ 'ਚ 7 ਲੜਾਕੂ ਜਹਾਜ਼ਾਂ ਨੇ ਆਪਣੀ ਆਖਰੀ ਉਡਾਣ ਭਰੀ। ਇਸ ਦੌਰਾਨ ਹਵਾਈ ਫੌਜ ਦੇ ਕਈ ਵੱਡੇ ਅਧਿਕਾਰੀ ਮੌਜੂਦ ਰਹੇ। 

ਵਿਦਾਈ ਦੌਰਾਨ ਮਿਗ-27 ਨੂੰ ਸਲਾਮੀ ਵੀ ਦਿੱਤੀ ਗਈ। ਮਿਗ-27 ਨੇ ਤਿੰਨ ਦਹਾਕਿਆਂ ਤੱਕ ਭਾਰਤ ਦੀ ਹਵਾਈ ਫੌਜ ਦੀ ਸੇਵਾ ਕੀਤੀ। ਦੱਸ ਦਈਏ ਕਿ 7 ਲੜਾਕੂ ਜਹਾਜ਼ਾਂ ਵਾਲੇ ਸਕੁਐਡਰਨ ਨੂੰ 31 ਮਾਰਚ 2020 ਨੂੰ ਨੰਬਰ ਪਲੇਟੇਡ ਕੀਤਾ ਜਾਵੇਗਾ। ਜੋਧਪੁਰ ਏਅਰਬੇਸ 'ਤੇ ਹੋਈ ਇਸ ਡੀ-ਇੰਡਕਸ਼ਨ ਸੈਰੇਮਨੀ 'ਚ ਹਵਾਈ ਫੌਜ ਦੇ ਕਈ ਅਧਿਕਾਰੀ ਮੌਜੂਦ ਰਹੇ। 

ਹਵਾਈ ਫੌਜ 'ਚ ਹੁਣ ਮਿਗ-27 ਦੀ ਜਗ੍ਹਾ ਮਿਗ-21 ਲੜਾਕੂ ਜਹਾਜ਼ ਨੇ ਲੈ ਲਈ ਹੈ। ਤਿੰਨ ਦਹਾਕਿਆਂ ਤੋਂ ਵਧ ਦੀ ਸੇਵਾ ਤੋਂ ਬਾਅਦ, ਭਾਰਤੀ ਫੌਜ ਦਾ ਮਿਗ-27 ਲੜਾਕੂ ਜਹਾਜ਼ ਹਵਾਈ ਫੌਜ ਸਟੇਸ਼ਨ, ਜੋਧਪੁਰ ਤੋਂ ਇਕ ਸ਼ਾਨਦਾਰ ਸਮਾਰੋਹ 'ਚ ਡੀਕਮੀਸ਼ਨ ਕੀਤਾ ਗਿਆ।  ਭਾਰਤੀ ਹਵਾਈ ਫੌਜ ਦੇ ਬੇੜੇ 'ਚ 1985 'ਚ ਸ਼ਾਮਲ ਕੀਤਾ ਗਿਆ ਇਹ ਬੇਹੱਦ ਸਮਰੱਥ ਲੜਾਕੂ ਜਹਾਜ਼ ਜ਼ਮੀਨੀ ਹਮਲੇ ਦੀ ਸਮਰੱਥਾ ਦਾ ਆਧਾਰ ਰਿਹਾ ਹੈ। 

ਹਵਾਈ ਫੌਜ ਦੇ ਸਾਰੇ ਪ੍ਰਮੁੱਖ ਆਪਰੇਸ਼ਨਜ਼ 'ਚ ਹਿੱਸਾ ਲੈਣ ਨਾਲ ਮਿਗ-27 ਨੇ 1999 ਦੇ ਕਾਰਗਿਲ ਯੁੱਧ 'ਚ ਵੀ ਇਕ ਬੇਮਿਸਾਲ ਭੂਮਿਕਾ ਨਿਭਾਈ ਸੀ। ਸਕੁਐਡਰਨ ਦੀ ਸਥਾਪਨਾ 10 ਮਾਰਚ 1958 ਨੂੰ ਹਲਵਾਰਾ 'ਚ ਔਰਾਗਨ (ਤੂਫਾਨੀ) ਏਅਰਕ੍ਰਾਫਟ ਨਾਲ ਹੋਈ। ਦਹਾਕਿਆਂ ਤੱਕ ਸਕੁਐਡਰਨ 'ਚ ਵੱਖ-ਵੱਖ ਤਰ੍ਹਾਂ ਦੇ ਲੜਾਕੂ ਜਹਾਜ਼ਾਂ ਜਿਵੇਂ ਕਿ ਮਿਗ-21 77, ਮਿਗ 21 ਟਾਈਪ 96, ਮਿਗ-27 ਐੱਮ.ਐੱਲ. ਅਤੇ ਮਿਗ-27 ਅਪਗ੍ਰੇਡ ਦੀ ਵਰਤੋਂ ਕੀਤੀ ਗਈ। 

ਜੋਧਪੁਰ 'ਚ ਭਾਰਤੀ ਹਵਾਈ ਫੌਜ ਦੇ ਸਟੇਸ਼ਨ 'ਤੇ ਸ਼ੁੱਕਰਵਾਰ ਨੂੰ ਹੋਈ ਇਸ ਡੀ-ਇੰਡਕਸ਼ਨ ਸੈਰੇਮਨੀ 'ਚ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਹੋਇਆ। ਇਸ ਸਮਾਰੋਹ ਦੀ ਪ੍ਰਧਾਨਗੀ ਦੱਖਣ ਪੱਛਮੀ ਏਅਰ ਕਮਾਂਡ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ ਏਅਰ ਮਾਰਸ਼ਲ ਐੱਸ.ਕੇ. ਘੋਟੀਆ ਨੇ ਕੀਤੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement