ਇਕ ਹੋਰ ਬੈਂਕ ਕਰਜ਼ਾ ਧੋਖਾਧੜੀ : ਟੋਟਮ ਕੰਪਨੀ ਵਿਰੁਧ ਪਰਚਾ ਦਰਜ
Published : Mar 23, 2018, 12:59 am IST
Updated : Mar 23, 2018, 12:59 am IST
SHARE ARTICLE
Totem Infrastructure
Totem Infrastructure

1394 ਕਰੋੜ ਦਾ ਇਕ ਹੋਰ ਬੈਂਕ ਕਰਜ਼ਾ

 1394 ਕਰੋੜ ਦਾ ਇਕ ਹੋਰ ਬੈਂਕ ਕਰਜ਼ਾ ਧੋਖਾਧੜੀ ਮਾਮਲਾ ਸਾਹਮਣੇ ਆਇਆ ਹੈ। ਸੀਬੀਆਈ ਨੇ ਹੈਦਾਰਬਾਦ ਦੀ ਨਿਰਮਾਣ ਕੰਪਨੀ ਟੋਟਮ ਇਨਫ਼ਰਾਸਟਰਕਚਰ ਵਿਰੁਧ ਉਕਤ ਰਕਮ ਦਾ ਕਰਜ਼ਾ ਨਾ ਮੋੜਨ ਦੇ ਦੋਸ਼ ਹੇਠ ਪਰਚਾ ਦਰਜ ਕਰ ਲਿਆ ਹੈ। ਪਰਚੇ ਵਿਚ ਕੰਪਨੀ ਦੇ ਮਾਲਕ ਟੋਟਮਪੁਦੀ ਸਲਾਨਿਥ ਅਤੇ ਟੋਟਮਪੁਦੀ ਕਵਿਤਾ ਨੂੰ ਨਾਮਜ਼ਦ ਕੀਤਾ ਗਿਆ ਹੈ। ਧੋਖਾਧੜੀ ਦੀ ਸ਼ਿਕਾਇਤ ਕਰਜ਼ਾ ਦੇਣ ਵਾਲੇ ਅੱਠ ਬੈਂਕਾਂ ਵਿਚੋਂ ਯੂਨੀਅਨ ਬੈਂਕ ਆਫ਼ ਇੰਡੀਆ ਨੇ ਦਿਤੀ ਹੈ। ਇਸੇ ਦੌਰਾਨ ਚੇਨਈ ਦੀ ਗਹਿਣਿਆਂ ਦੀ ਕੰਪਨੀ ਕਨਿਸ਼ਕ ਗੋਲਡ ਪ੍ਰਾਈਵੇਟ ਲਿਮਟਿਡ (ਕੇਜੀਪੀਐੱਲ) ਨੇ ਵੀ ਵੱਡਾ ਬੈਂਕਿੰਗ ਘੁਟਾਲਾ ਕੀਤਾ ਹੈ। ਪਤਾ ਲੱਗਾ ਹੈ ਕਿ ਇਸ ਕੰਪਨੀ ਨੇ 824.15 ਕਰੋੜ ਰੁਪਏ ਦਾ ਘਪਲਾ ਕੀਤਾ ਹੈ ਅਤੇ ਕੰਪਨੀ ਦਾ ਮਾਲਕ ਵਿਦੇਸ਼ ਦੌੜ ਗਿਆ ਹੈ। ਕੰਪਨੀ ਨੇ ਸਰਕਾਰੀ ਅਤੇ ਗ਼ੈਰ ਸਰਕਾਰੀ 14 ਬੈਂਕਾਂ ਕੋਲੋਂ ਕਰਜ਼ਾ ਲਿਆ। ਇਸ ਲਈ ਫ਼ਰਜ਼ੀ ਦਸਤਾਵੇਜ਼ ਜਮ੍ਹਾਂ ਕਰਾਏ ਗਏ। 

Union BankUnion Bank

ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਇਸ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਤੋਂ ਬਾਅਦ ਸੀਬੀਆਈ ਨੇ ਐਫ਼ਆਈਆਰ ਦਰਜ ਕਰ ਲਈ ਹੈ। ਹੀਰਾ ਵਪਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਾਂਗ ਹੀ ਕੇਜੀਪੀਐਲ ਦੇ ਮਾਲਕ ਭੁਪੇਸ਼ ਕੁਮਾਰ ਜੈਨ ਅਤੇ ਉਸ ਦੀ ਪਤਨੀ ਨੀਤਾ ਜੈਨ ਵਿਦੇਸ਼ ਭੱਜ ਚੁੱਕੇ ਹਨ। ਕਰਜ਼ਾ ਦੇਣ ਵਾਲੇ ਬੈਂਕਾਂ ਨੇ ਕਿਹਾ ਕਿ ਜੈਨ ਜੋੜੇ ਨਾਲ ਸੰਪਰਕ ਨਹੀਂ ਹੋ ਰਿਹਾ। ਮੰਨਿਆ ਜਾ ਰਿਹਾ ਹੈ ਕਿ ਉਹ ਅਜੇ ਮਾਰੀਸ਼ਸ਼ ਵਿਚ ਹਨ। 14 ਬੈਂਕਾਂ ਦੇ ਸੰਘ ਵਲੋਂ ਐਸਬੀਆਈ ਦੀ ਸ਼ਿਕਾਇਤ 'ਤੇ ਸੀਬੀਆਈ ਨੇ ਮਾਮਲੇ ਵਿਚ ਐਫ਼ਆਈਆਰ ਦਰਜ ਕਰ ਲਈ ਹੈ। ਜਾਂਚ ਏਜੰਸੀ ਨੇ ਕਨਿਸ਼ਕ ਗੋਲਡ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰ ਨਿਦੇਸ਼ਕ ਭੁਪੇਸ਼ ਕੁਮਾਰ ਜੈਨ ਅਤੇ ਹੋਰਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।  (ਏਜੰਸੀ)ਐਸਬੀਆਈ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਸੋਨੇ ਦੇ ਗਹਿਣੇ ਬਣਾਉਣ ਵਾਲੀ ਕਨਿਸ਼ਕ ਗੋਲਡ ਦੇ ਬ੍ਰਾਂਡ ਦਾ ਨਾਮ 'ਕ੍ਰਿਜ' ਹੈ ਪਰ ਸਾਲ 2015 ਵਿਚ ਉਸ ਨੇ ਕਾਰੋਬਾਰੀ ਮਾਡਲ ਬੀ2ਬੀ (ਬਿਜ਼ਨੈਸ ਟੂ ਬਿਜ਼ਨੈਸ) ਅਪਣਾਅ ਲਿਆ ਅਤੇ ਵੱਡੇ ਪੱਧਰ 'ਤੇ ਰਿਟੇਲ ਜਿਊਲਰ ਬਣ ਗਿਆ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement