
ਭਾਰਤ ਨੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ’ਤੇ ਦਿੱਲੀ ਹਾਈ ਕਮਿਸ਼ਨ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਸੀ।
ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ‘ਤੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰ ਦਿਵਸ ‘ਤੇ ਪਾਕਿਸਤਾਨ ਦੀ ਜਨਤਾ ਨੂੰ ਵਧਾਈ ਦਿੱਤੀ ਹੈ। ਇਮਰਾਨ ਖ਼ਾਨ ਨੇ ਕਿਹਾ ਕਿ, “ਪੀਐਮ ਮੋਦੀ ਨੇ ਪਾਕਿਸਤਾਨ ਦੀ ਜਨਤਾ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ, “ਉਪ ਮਹਾਂਰਾਸ਼ਟਰ ਦੇ ਲੋਕ, ਸ਼ਾਂਤੀਪੂਰਵਕ ਅਤੇ ਸਰਬਸੰਮਤੀ ਨਾਲ ਇਕੱਠੇ ਆਉਣ ਜਿੱਥੇ ਹਿੰਸਾ ਅਤੇ ਅਤਿਵਾਦ ਲਈ ਕੋਈ ਜਗ੍ਹਾ ਨਾ ਹੋਵੇ।”
Received msg from PM Modi: "I extend my greetings & best wishes to the people of Pakistan on the National Day of Pakistan. It is time that ppl of Sub-continent work together for a democratic, peaceful, progressive & prosperous region, in an atmosphere free of terror and violence"
— Imran Khan (@ImranKhanPTI) March 22, 2019
ਪ੍ਰਧਾਨ ਮੰਤਰੀ ਦੇ ਸੁਨੇਹੇ ਦਾ ਇਮਰਾਨ ਖ਼ਾਨ ਨੇ ਸਵਾਗਤ ਕੀਤਾ ਅਤੇ ਭਾਰਤ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਰੱਖੀ। ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਕਿਹਾ ਕਿ, “ਭਾਰਤ ਨਾਲ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਤੇ ਵੀ ਗੱਲ ਹੋਣੀ ਚਾਹੀਦੀ ਹੈ।” ਇਮਰਾਨ ਖ਼ਾਨ ਦੇ ਇਸ ਟਵੀਟ ਤੋਂ ਬਾਅਦ ਭਾਰਤ ਦੀ ਰਾਜਨੀਤੀ ਵਿਚ ਹਲਚਲ ਸ਼ੁਰੂ ਹੋ ਗਈ ਹੈ।
I welcome PM Modi's message to our people. As we celebrate Pakistan Day I believe it is time to begin a comprehensive dialogue with India to address & resolve all issues, esp the central issue of Kashmir, & forge a new relationship based on peace & prosperity for all our people.
— Imran Khan (@ImranKhanPTI) March 22, 2019
ਕਾਂਗਰਸ ਦੇ ਕੌਮੀ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਜਵਾਬ ਮੰਗਿਆ ਹੈ। ਕਾਂਗਰਸ ਦੇ ਬੁਲਾਰੇ ਨੇ ਟਵੀਟ ਕਰਕੇ ਕਿਹਾ ਕਿ, “ਇਕ ਪਾਸੇ ਤਾਂ ਭਾਰਤ ਸਰਕਾਰ ਪਾਕਿਸਤਾਨ ਦੇ ਨੈਸ਼ਨਲ ਦਿਵਸ ਦਾ ਬਾਈਕਾਟ ਕਰ ਰਹੀ ਹੈ ਅਤੇ ਦੂਜੇ ਪਾਸੇ ਦੇਸ਼ ਦੇ ਪੀਐਮ ਮੋਦੀ ਇਮਰਾਨ ਖ਼ਾਨ ਨੂੰ ਟਵੀਟ ਕਰ ਕੇ ਵਧਾਈ ਦੇ ਰਹੀ ਹੈ।” ਪ੍ਰਿਅੰਕਾ ਚਤੁਰਵੇਦੀ ਨੇ ਕਿਹਾ, “ਦੇਸ਼ ਜਾਣਦਾ ਚਾਹੁੰਦਾ ਹੈ ਕਿ ਪੀਐਮ ਮੋਦੀ ਅਜਿਹਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ।”
I would hope the @PMOIndia clarifies that what Imran Khan has tweeted is the correct version of greetings exchanged or whether if they have been exchanged at all, especially after the function was boycotted in India by the govt. The nation would want to know... https://t.co/zqDVf2lUuK
— Priyanka Chaturvedi (@priyankac19) March 22, 2019
ਨੈਸ਼ਨਲ ਕਾਂਨਫਰੈਂਸ ਦੇ ਨੇਤਾ ਉਮਰ ਅਬਦੁਲਾ ਨੇ ਕਿਹਾ ਕਿ, “ਜਦੋਂ ਲੋਕਾਂ ਨੂੰ ਪਾਕਿਸਤਾਨ ਨੈਸ਼ਨਲ ਦਿਵਸ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਮੋਦੀ ਨੂੰ ਵੀ ਪਾਕਿਸਤਾਨ ਪੀਐਮ ਇਮਰਾਨ ਖ਼ਾਨ ਨੂੰ ਵਧਾਈ ਨਹੀਂ ਦੇਣੀ ਚਾਹੀਦੀ। ਜੇਕਰ ਅਜਿਹਾ ਹੁੰਦਾ ਤਾਂ ਅਸੀਂ ਪਾਕਿਸਤਾਨ ਨਾਲ ਅਪਣੇ ਰਿਸ਼ਤੇ ’ਤੇ ਇੰਨੇ ਉਲਝੇ ਨਾ ਨਜ਼ਰ ਆਉਂਦੇ।”
If only the spooks & other interested players stopping people from attending the Pak National Day event had also stopped PM Modi from sending his greeting to PM Khan we wouldn’t look so damn confused about our relations with Pakistan.
— Omar Abdullah (@OmarAbdullah) March 22, 2019ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ’ਤੇ ਕਿਹਾ ਕਿ, “ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ, ਦੋਨਾਂ ਹਾਈ ਕਮਿਸ਼ਨਰਾਂ ਦੀ ਅਪਣੇ ਮਿਸ਼ਨਾਂ ਵਿਚ ਵਾਪਸੀ ਅਤੇ ਕਰਤਾਰਪੁਰ ਲਾਂਘੇ ’ਤੇ ਗੱਲਬਾਤ ਸਹੀ ਦਿਸ਼ਾ ਵੱਲ ਕਦਮ ਹਨ।” ਦੱਸ ਦਈਏ ਕਿ ਭਾਰਤ ਨੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ’ਤੇ ਦਿੱਲੀ ਹਾਈ ਕਮਿਸ਼ਨ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਸੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ, “ਇਸਲਾਮਾਬਾਦ ਵਿਚ ਹੋਣ ਵਾਲੇ ਪੋਗਰਾਮ ਵਿਚ ਕੋਈ ਵੀ ਭਾਰਤੀ ਪ੍ਰਤੀਨਿਧੀ ਸ਼ਾਮਲ ਨਹੀਂ ਹੋਵੇਗਾ।” ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “ਭਾਰਤ ਨੇ ਸ਼ੁਕਰਵਾਰ ਨੂੰ ਹੋਣ ਵਾਲੇ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਰੋਹ ਵਿਚ ਕਿਸੇ ਵੀ ਪ੍ਰਤੀਨਿਧੀ ਨੂੰ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਹਾਈ ਕਮਿਸ਼ਨ ਨੇ ਕਾਂਨਫਰੈਂਸ ਦੇ ਪ੍ਰਤੀਨਿਧੀਆਂ ਨੂੰ ਸਮਾਰੋਹ ਵਿਚ ਬਲਾਉਣ ਦਾ ਫ਼ੈਸਲਾ ਲਿਆ।”