ਵੋਟ ਨਾ ਦੇਣ 'ਤੇ 350 ਰੁਪਏ ਕੱਟੇ ਜਾਣਗੇ: ਕੀ ਹੈ ਸੱਚ
Published : Mar 23, 2019, 5:31 pm IST
Updated : Mar 23, 2019, 5:31 pm IST
SHARE ARTICLE
What is the truth behind the news of deduction of RS 350
What is the truth behind the news of deduction of RS 350

ਅਖ਼ਬਾਰ ਨੇ ਹੋਲੀ ਮੌਕੇ ਇਸ ਭਰਮ ਪੈਦਾ ਕਰਦੀ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਸੀ।

ਦਿੱਲੀ: ਚੋਣ ਕਮਿਸ਼ਨ ਦੇ ਬੁਲਾਰੇ ਦੇ ਹਵਾਲੇ ਨਾਲ ਇਸ ਖ਼ਬਰ 'ਚ ਲਿਖਿਆ ਹੈ ਕਿ 'ਇਸ ਵਾਰ ਜੋ ਵੋਟਰ ਵੋਟ ਨਹੀਂ ਪਾਉਣਗੇ, ਉਨ੍ਹਾਂ ਦੇ ਬੈਂਕ ਅਕਾਊਂਟ 'ਚੋਂ 350 ਰੁਪਏ ਕੱਟੇ ਜਾਣਗੇ ਅਤੇ ਜਿਹੜੇ ਵੋਟਰਾਂ ਦੇ ਬੈਂਕ ਅਕਾਊਂਟ ਵਿਚ 350 ਰੁਪਏ ਨਹੀਂ ਹੋਣਗੇ, ਉਨ੍ਹਾਂ ਤੋਂ ਇਹ ਪੈਸਾ ਮੋਬਾਈਲ ਰਿਚਾਰਜ ਕਰਵਾਉਣ ਵੇਲੇ ਕੱਟਿਆ ਜਾਵੇਗਾ।' ਆਮ ਚੋਣਾਂ 11 ਅਪ੍ਰੈਲ ਤੋਂ ਲੈ ਕੇ 19 ਮਈ ਵਿਚਾਲੇ ਕੁੱਲ 7 ਗੇੜ ਵਿਚ ਹੋ ਰਹੀਆਂ ਹਨ।

vNews Paper

ਸਾਨੂੰ ਫ਼ੈਕਟ ਚੈੱਕ ਦੌਰਾਨ ਪਤਾ ਲੱਗਿਆ ਕਿ ਇਹ ਕਟਿੰਗ ਦਿੱਲੀ ਤੋਂ ਛਪਣ ਵਾਲੇ ਰੋਜ਼ਾਨਾ ਹਿੰਦੀ ਅਖ਼ਬਾਰ ਨਵਭਾਰਤ ਟਾਈਮਜ਼ ਦੀ ਹੈ। ਅਖ਼ਬਾਰ ਨੇ ਹੋਲੀ ਮੌਕੇ ਇਸ ਭਰਮ ਪੈਦਾ ਕਰਦੀ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਸੀ। ਨਵਭਾਰਤ ਟਾਈਮਜ਼ ਦੀ ਵੈੱਬਸਾਈਟ 'ਤੇ ਵੀ ਇਹ ਖ਼ਬਰ 21 ਮਾਰਚ ਨੂੰ ਪ੍ਰਕਾਸ਼ਿਤ ਹੋਈ ਸੀ। ਵੈਬਸਾਈਟ 'ਤੇਇਸ ਖ਼ਬਰ ਦੇ ਉੱਪਰ ਹੀ ਲਿਖਿਆ ਹੈ, 'ਇਸ ਖ਼ਬਰ 'ਚ ਕੋਈ ਸੱਚਾਈ ਨਹੀਂ ਹੈ, ਇਹ ਮਜ਼ਾਕ ਹੈ।'

vImage

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਕਟਿੰਗ 'ਚ ਲਿਖਿਆ ਹੈ, 'ਕੋਈ ਵੋਟਰ ਇਸ ਆਦੇਸ਼ ਲਈ ਅਦਾਲਤ ਨਾ ਜਾਵੇ। ਇਸ ਨੂੰ ਧਿਆਨ 'ਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਪਹਿਲਾਂ ਹੀ ਅਦਾਲਤ ਤੋਂ ਮਨਜ਼ੂਰੀ ਲੈ ਲਈ ਹੈ। ਇਸ ਦੇ ਖ਼ਿਲਾਫ਼ ਹੁਣ ਯਾਚਿਕਾ ਦਾਇਰ ਨਹੀਂ ਹੋ ਸਕਦੀ।' ਚੋਣ ਕਮਿਸ਼ਨ ਨੇ ਵੋਟਰਾਂ 'ਤੇ ਜੁਰਮਾਨਾ ਲਗਾਉਣ ਲਈ ਅਦਾਲਤ ਤੋਂ ਕੋਈ ਮਨਜ਼ੂਰੀ ਨਹੀਂ ਲਈ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਅਰਜ਼ੀ ਲਗਾਈ ਹੈ।

ਇਹ ਸਭ ਅਖ਼ਬਾਰ ਵੱਲੋਂ ਕੀਤਾ ਗਿਆ ਮਜ਼ਾਕ ਹੈ।  ਅਖ਼ਬਾਰ ਨੇ ਹੋਲੀ ਦੇ ਦਿਨ ਕਈ ਹੋਰ ਭਰਮ ਪੈਦਾ ਕਰਨ ਵਾਲੀਆਂ ਖ਼ਬਰਾਂ ਵੀ ਛਾਪੀਆਂ ਸਨ। ਇਨ੍ਹਾਂ ਵਿੱਚੋਂ ਦੋ ਦੇ ਸਿਰਲੇਖ ਸਨ - 'ਪਾਕਿਸਤਾਨ ਨੇ ਹਾਫ਼ਿਜ਼ ਸਈਅਦ ਨੂੰ ਭਾਰਤ ਦੇ ਹਵਾਲੇ ਕੀਤਾ, ਹੁਣ ਦਾਊਦ ਦੀ ਵਾਰੀ' ਅਤੇ 'ਨੀਰਵ, ਮਾਲਿਆ ਨੇ ਧੋਤੇ ਸੀ ਕੁੰਭ ਵਿੱਚ ਪਾਪ।'

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement