
ਛੱਤੀਸਗੜ੍ਹ ਦੇ ਨਾਰਾਇਣਪੁਰ ਤੋਂ ਇਕ ਵੱਡੀ ਨਕਸਲੀ ਹਮਲੇ ਦੀ ਖਬਰ ਸਾਹਮਣੇ ਆਈ ਹੈ...
ਛੱਤੀਸਗੜ੍ਹ: ਛੱਤੀਸਗੜ੍ਹ ਦੇ ਨਾਰਾਇਣਪੁਰ ਤੋਂ ਇਕ ਵੱਡੀ ਨਕਸਲੀ ਹਮਲੇ ਦੀ ਖਬਰ ਸਾਹਮਣੇ ਆਈ ਹੈ। ਜਵਾਨਾਂ ਨਾਲ ਭਰੀ ਬੱਸ ਨੂੰ ਨਕਸਲੀਆਂ ਨੇ ਉਡਾ ਦਿੱਤਾ ਹੈ। ਇਸ ਘਟਨਾ ਵਿਚ 3 ਜਵਾਨ ਸ਼ਹੀਦ ਹੋ ਗਏ ਹਨ, ਜਦਕਿ ਅੱਧਾ ਦਰਜਨ ਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਹਨ।
Naxalites blast landmines in Chhattisgarh
ਜਾਣਕਾਰੀ ਮੁਤਾਬਿਕ, ਸਾਰੇ ਜਵਾਨ ਡੀਆਰਜੀ ਦੇ ਦੱਸੇ ਜਾ ਰਹੇ ਹਨ। ਹਾਲਾਂਕਿ ਪੁਲਿਸ ਹਾਲੇ ਇਸ ਮਾਮਲੇ ਵਿਚ ਕੁਝ ਨਹੀਂ ਦੱਸ ਰਹੀ ਹੈ। ਬੱਸ ਵਿਚ ਇਹ ਬਲਾਸਟ ਧੌੜਾਈ ਅਤੇ ਪਲੇਨਾਰ ਦੇ ਵਿਚਾਲੇ ਹੋਇਆ ਹੈ। ਜਿੱਥੇ ਇਹ ਬਲਾਸਟ ਹੋਇਆ ਹੈ, ਉਥੇ ਸੰਘਣਾ ਜੰਗਲ ਹੈ।
Naxals blow up bus in Chhattisgarh, 3 security personnel killed
ਰਿਪੋਰਟ ਮੁਤਾਬਿਕ ਬਲਾਸਟ ਦੇ ਸਮੇਂ ਬੱਸ ਵਿਚ 24 ਜਵਾਨ ਸਵਾਰ ਸਨ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਿਕ, ਹਾਲੇ ਤੱਕ 3 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ। ਗੰਭੀਰ ਜਖਮੀਆਂ ਨੂੰ ਦੇਖਦਿਆ ਮ੍ਰਿਤਕਾਂ ਦੀ ਗਿਣਤੀ ਦਾ ਵਧਣ ਦਾ ਵੀ ਡਰ ਹੈ। ਸਾਰੇ ਜਵਾਨ ਆਪਰੇਸ਼ਨ ਤੋਂ ਵਾਪਸ ਮੁੜ ਰਹੇ ਸਨ।