ਅਗਲੇ 24 ਘੰਟੇ ਵੀ ਲੂ ਸੇਕੇਗੀ ਲੋਕਾਂ ਦੇ ਪਿੰਡੇ, ਅਲਰਟ ਜਾਰੀ
Published : May 23, 2018, 4:16 pm IST
Updated : May 23, 2018, 4:16 pm IST
SHARE ARTICLE
Heat Waves in Next 24 Hours, High Alert
Heat Waves in Next 24 Hours, High Alert

ਦਿੱਲੀ-ਏਨਸੀਆਰ ਅਤੇ ਮੱਧ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਵਿਚ ਗਰਮੀ ਦਾ ਕਹਿਰ ਬਣਿਆ ਰਹੇਗਾ।

ਨਵੀਂ ਦਿੱਲੀ, ਦਿੱਲੀ-ਏਨਸੀਆਰ ਅਤੇ ਮੱਧ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਵਿਚ ਗਰਮੀ ਦਾ ਕਹਿਰ ਬਣਿਆ ਰਹੇਗਾ। ਬੁੱਧਵਾਰ ਨੂੰ ਮੱਧ-ਉੱਤਰੀ ਭਾਰਤ ਵਿਚ ਗਰਮ ਹਵਾਵਾਂ ਵੀ ਚਲਣਗੀਆਂ। ਮੰਗਲਵਾਰ ਨੂੰ ਰਾਜਸਥਾਨ ਦੇ ਬੂੰਦੀ ਜਿਲ੍ਹੇ ਵਿਚ ਤਾਪਮਾਨ 48 ਡਿਗਰੀ ਦਰਜ ਕੀਤਾ ਗਿਆ ਹੈ। ਇਹ ਦੇਸ਼ ਅਤੇ ਪ੍ਰਦੇਸ਼ ਦਾ ਇਸ ਸੀਜ਼ਨ ਦਾ ਸਭ ਤੋਂ ਗਰਮ ਸ਼ਹਿਰ ਤਾਂ ਰਿਹਾ ਹੀ ਹੈ, ਨਾਲ ਹੀ ਇਸਨੇ ਦੁਨੀਆ ਦੇ ਸਭ ਤੋਂ ਗਰਮ ਸ਼ਹਿਰ ਮਿਸਰ ਦੇ ਬੇਹਰਿਆ ਦੀ ਵੀ ਤਾਪਮਾਨ 'ਚ ਮੁਕਾਬਲਾ ਕਰ ਲਿਆ ਹੈ। 

Heat Waves in Next 24 HoursHeat Waves in Next 24 Hoursਵਿਸ਼ਵ ਵੇਬਸਾਈਟ ਇੰਡੋ ਕੰਟਰੀ ਵੈਦਰ ਅਨੁਸਾਰ, ਬੇਹਰਿਆ ਵਿਚ ਵੀ ਬੂੰਦੀ ਦੇ ਬਰਾਬਰ 48 ਡਿਗਰੀ ਤਾਪਮਾਨ ਰਿਹਾ। ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਇੰਦਰ ਪ੍ਰਧਾਨ ਨੇ ਦੱਸਿਆ ਕਿ ਸੈਂਟਰਲ ਪਾਕਿਸਤਾਨ ਅਤੇ ਰਾਜਸਥਾਨ ਵਿਚ ਪਿਛਲੇ ਦੋ ਦਿਨਾਂ ਤੋਂ ਹੀਟ ਵੇਵਸ ਚੱਲ ਰਹੀਆਂ ਹਨ। ਰਾਜਸਥਾਨ ਵਿਚ 30 ਤੋਂ 35 ਕਿ ਮੀ ਦੀ ਰਫਤਾਰ ਨਾਲ ਗਰਮ ਹਵਾਵਾਂ ਦਿੱਲੀ ਪਹੁੰਚ ਰਹੀਆਂ ਹਨ।

Heat Waves High AlertHeat Waves High Alertਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਵਿਦਰਭ, ਰਾਜਸਥਾਨ, ਦੱਖਣ ਹਰਿਆਣਾ, ਚੰਡੀਗੜ, ਦਿੱਲੀ, ਦੱਖਣ ਪੰਜਾਬ, ਦੱਖਣ ਮੱਧਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿਚ ਲੂ  ਕਾਰਨ ਬਹੁਤ ਭਿਅੰਕਰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੂਰਬੀ ਉੱਤਰ ਪ੍ਰਦੇਸ਼, ਛੱਤੀਸਗੜ, ਬਿਹਾਰ, ਝਾਰਖੰਡ, ਪੱਛਮ ਬੰਗਾਲ, ਸਿੱਕਿਮ, ਓਡਿਸ਼ਾ, ਤਮਿਲਨਾਡੁ ਅਤੇ ਕੇਰਲ ਦੇ ਦੂਰਦੁਰਾਡੇ ਦੇ ਇਲਾਕਿਆਂ ਵਿਚ ਹਨ੍ਹੇਰੀ ਚਲ ਸਕਦੀ ਹੈ। ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਏ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਤਾਮਿਲਨਾਡੂ, ਪਾਂਡੂਚੀਰੀ ਅਤੇ ਕੇਰਲ ਦੇ ਇਲਾਕਿਆਂ ਵਿਚ ਭਾਰੀ ਮੀਂਹ ਵੀ ਪੈ ਸਕਦਾ ਹੈ। 

Heat WavesHeat Wavesਦਿੱਲੀ ਵਿਚ ਮੰਗਲਵਾਰ ਨੂੰ 30 ਕਿਮੀ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਤੇਜ਼ ਹਵਾਵਾਂ ਦੇ ਕਾਰਨ ਰਾਜਧਾਨੀ ਵਿਚ ਮੰਗਲਵਾਰ ਸਭ ਤੋਂ ਜ਼ਿਆਦਾ ਗਰਮੀ ਵਾਲਾ ਦਿਨ ਸੀ। ਦਿੱਲੀ ਵਿਚ ਇਹ ਤਾਪਮਾਨ ਸਾਧਾਰਨ ਤਾਪਮਾਨ ਨਾਲੋਂ 4 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਸਫਦਰਜੰਗ ਇਲਾਕੇ ਵਿਚ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਹੋਇਆ। 

ਉਧਰ ਰਾਜਸਥਾਨ ਦੇ 8 ਸ਼ਹਿਰਾਂ ਵਿਚ ਵੀ ਤਾਪਮਾਨ 45 ਡਿਗਰੀ ਤੋਂ ਉਪਰ ਚਲਾ ਗਿਆ। ਪੰਜਾਬ ਸਮੇਤ ਮੱਧ ਅਤੇ ਉੱਤਰੀ ਭਾਰਤ ਵਿਚ ਲੂ ਚਲਣ ਦੇ ਕਾਰਨ ਗਰਮੀ ਰਿਕਾਰਡ ਤੋਡ਼ ਰਹੀ ਹੈ। ਇਸ ਮਾਰੂ ਗਰਮੀ ਵਿਚ ਲੋਕਾਂ ਨੂੰ ਮੀਂਹ ਦਾ ਇੰਤਜਾਰ ਹੈ। ਰਾਜਧਾਨੀ ਭੋਪਾਲ ਵਿਚ ਸੋਮਵਾਰ ਦੀ ਰਾਤ ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਗਰਮੀ ਰਹੀ। ਰਾਤ ਦਾ ਤਾਪਮਾਨ 32.7 ਡਿਗਰੀ ਤੱਕ ਪਹੁੰਚ ਗਿਆ।

Heat Waves in Next 24 HoursHeat Waves in Next 24 Hoursਇਹ ਆਮ ਰਹਿੰਦੇ ਤਾਪਮਾਨ ਨਾਲੋਂ 7 ਡਿਗਰੀ ਜ਼ਿਆਦਾ ਰਿਹਾ। ਭੋਪਾਲ ਵਿਚ ਮਈ ਵਿਚ 16 ਸਾਲ ਬਾਅਦ ਇਹ ਸਭ ਤੋਂ ਗਰਮ ਰਾਤ ਰਹੀ। ਇਸ ਤੋਂ ਪਹਿਲਾਂ 2002 ਵਿਚ 17 ਅਪ੍ਰੈਲ ਨੂੰ ਰਾਤ ਦਾ ਤਾਪਮਾਨ 32.9 ਡਿਗਰੀ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਦੇਸ਼ ਦੇ 14 ਸ਼ਹਿਰਾਂ ਵਿਚ ਦਿਨ ਦਾ ਤਾਪਮਾਨ 44 - 45 ਡਿਗਰੀ ਤੋਂ ਵੀ ਉਪਰ ਪਹੁੰਚ ਗਿਆ ਸੀ। 

Heat Waves in Next 24 HoursHeat Waves in Next 24 Hoursਦਿਲੀ ਵਿਚ ਮੰਗਲਵਾਰ ਇਸ ਸੀਜਨ ਦਾ ਸਭ ਤੋਂ ਗਰਮ ਦਿਨ ਦਰਜ ਹੋਇਆ ਕੀਤਾ ਗਿਆ। ਦਿਲੀ ਵਿਚ ਤਾਪਮਾਨ ਸਾਧਾਰਨ ਨਾਲੋਂ 4 ਡਿਗਰੀ ਜ਼ਿਆਦਾ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਾਲਮ ਵਿਚ ਤਾਪਮਾਨ ਸਾਧਾਰਨ ਨਾਲੋਂ 4 ਡਿਗਰੀ ਵੱਧ 46 ਡਿਗਰੀ ਸੇਲਸਿਅਸ ਦਰਜ ਹੋਇਆ। ਉਥੇ ਹੀ ਹੇਠਲਾ ਤਾਪਮਾਨ 26.4 ਡਿਗਰੀ ਦਰਜ ਹੋਇਆ ।  ਮੌਸਮ ਵਿਗਿਆਨੀਆਂ ਦੇ ਅਨੁਸਾਰ ਦਿੱਲੀ ਵਿਚ 28 ਮਈ ਤੱਕ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਹੀ ਰਹਿਣ ਦੀ ਸੰਭਾਵਨਾ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement