ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਹੂੰਝਾ-ਫੇਰ ਜਿੱਤ
Published : May 23, 2019, 9:30 pm IST
Updated : May 23, 2019, 9:30 pm IST
SHARE ARTICLE
BJP
BJP

ਪੰਜਾਬ ਤੇ ਕੇਰਲਾ ਨੂੰ ਛੱਡ ਕੇ ਸਾਰੇ ਦੇਸ਼ ਵਿਚ ਮੋਦੀ ਦੀ ਲਹਿਰ ਕਾਇਮ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਲਗਾਤਾਰ ਦੂਜੀ ਵਾਰ 'ਪ੍ਰਚੰਡ ਮੋਦੀ ਲਹਿਰ' 'ਤੇ ਸਵਾਰ ਹੋ ਕੇ ਭਾਰਤੀ ਜਨਤਾ ਪਾਰਟੀ ਇਤਿਹਾਸ ਰਚਦਿਆਂ ਇਕ ਵਾਰ ਫਿਰ ਕੇਂਦਰ ਦੀ ਸੱਤਾ 'ਤੇ ਕਾਬਜ਼ ਹੋ ਗਈ ਹੈ। ਇਨ੍ਹਾਂ ਚੋਣਾਂ ਨੇ 68 ਸਾਲਾ ਦਾਮੋਦਰ ਦਾਸ ਨਰਿੰਦਰ ਮੋਦੀ ਨੂੰ ਦਹਾਕਿਆਂ ਦਾ ਸੱਭ ਤੋਂ ਮਕਬੂਲ ਆਗੂ ਬਦਾ ਦਿਤਾ ਹੈ।ਚੋਣ ਕਮਿਸ਼ਨ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਕਾਂਗਰਸ ਦੇ 50 ਸੀਟਾਂ ਤਕ ਹੀ ਸਿਮਟ ਜਾਣ ਦੇ ਆਸਾਰ ਹਨ। ਸ਼ਾਮ ਛੇ ਵਜੇ ਤਕ ਭਾਜਪਾ ਨੇ ਕੁਲ 542 ਵਿਚੋਂ 26 ਸੀਟਾਂ ਜਿੱਤ ਲਈਆਂ ਅਤੇ 278 ਸੀਟਾਂ 'ਤੇ ਅੱਗੇ ਹੈ ਜਦਕਿ ਕਾਂਗਰਸ ਨੇ ਸਿਰਫ਼ ਸੱਤ ਸੀਟਾਂ ਜਿੱਤੀਆਂ ਅਤੇ 43 'ਤੇ ਅੱਗੇ ਹੈ। ਬਾਕੀ ਪਾਰਟੀਆਂ 98 ਸੀਟਾਂ 'ਤੇ ਅੱਗੇ ਹਨ।  

BJPBJP

ਭਾਜਪਾ ਨੇ 2014 ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। 2014 ਵਿਚ ਭਾਜਪਾ ਨੇ ਲੋਕ ਸਭਾ ਦੀਆਂ 543 ਸੀਟਾਂ ਵਿਚੋਂ 282 ਸੀਟਾਂ ਜਿੱਤੀਆਂ ਸਨ ਜਦਕਿ ਇਸ ਵਾਰ ਉਹ ਅਪਣੇ ਦਮ 'ਤੇ 300 ਦਾ ਅੰਕੜਾ ਪਾਰ ਕਰ ਗਈ। ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗਠਜੋੜ 2014 ਦੀਆਂ 336 ਸੀਟਾਂ ਦੇ ਮੁਕਾਬਲੇ 344 ਸੀਟਾਂ 'ਤੇ ਕਾਬਜ਼ ਹੁੰਦਾ ਵਿਖਾਈ ਦੇ ਰਿਹਾ ਹੈ। ਵਿਰੋਧੀ ਧਿਰ ਨੇ ਭਾਜਪਾ ਵਿਰੁਧ ਧਰੁਵੀਕਰਨ ਅਤੇ ਫੁੱਟ-ਪਾਊ ਰਾਜਨੀਤੀ ਦੇ ਦੋਸ਼ ਲਾਉਂਦਿਆਂ ਹਮਲੇ ਕੀਤੇ।

Narendra ModiNarendra Modi

ਮਾਹਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਹਰਾ 'ਚੌਕੀਦਾਰ ਚੋਰ ਹੈ' ਕਾਂਗਰਸ ਲਈ ਹੀ ਪੁੱਠਾ ਪੈ ਗਿਆ ਅਤੇ ਭਾਜਪਾ ਨੂੰ ਫ਼ਾਇਦਾ ਦੇ ਗਿਆ। ਮੋਦੀ ਲਹਿਰ ਦੇ ਨਾਲ-ਨਾਲ ਅਮਿਤ ਸ਼ਾਹ ਦੀ ਚੋਣ ਰਣਨੀਤੀ ਨੇ ਭੂਗੋਲਿਕ ਅਤੇ ਜਾਤੀਗਤ ਉਮਰ ਲਿੰਗ ਜਿਹੇ ਸਮੀਕਰਨਾਂ ਨੂੰ ਮਾਤ ਦਿੰਦਿਆਂ ਵਿਰੋਧੀ ਧਿਰ ਦਾ ਸਫ਼ਾਇਆ ਕੀਤਾ ਹੈ।

BJP victoryBJP victory

ਮੋਦੀ ਲਹਿਰ ਨੇ ਹਿੰਦੀ ਪੱਟੀ ਅਤੇ ਗੁਜਰਾਤ ਵਿਚ ਹੀ ਝੰਡਾ ਨਹੀਂ ਲਹਿਰਾਇਆ ਸਗੋਂ ਪਛਮੀ ਬੰਗਾਲ, ਉੜੀਸਾ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸਿਰਫ਼ ਪੰਜਾਬ ਅਤੇ ਕੇਰਲਾ ਹੀ ਅਛੂਤੇ ਰਹੇ ਜਿਥੇ ਮੋਦੀ ਲਹਿਰ ਨੇ ਕੰਮ ਨਹੀਂ ਕੀਤਾ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੇ ਹਿੰਦੀ ਭਾਸ਼ਾਈ ਰਾਜਾਂ ਵਿਚ ਵੀ ਭਾਜਪਾ ਨੇ ਹੈਰਾਨ ਕੀਤਾ ਹੈ। ਇਹ ਉਹ ਰਾਜ ਹਨ ਜਿਥੇ ਕਾਂਗਰਸ ਨੇ ਚਾਰ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ।

Pic-1BJP Win

2014 ਵਿਚ ਭਾਜਪਾ ਨੇ 282 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਸਿਰਫ਼ 44 ਸੀਟਾਂ ਜਿੱਤ ਸਕੀ ਸੀ। ਕਾਂਗਰਸ ਨੇ 2009 ਵਿਚ 206 ਸੀਟਾਂ ਜਿੱਤੀਆਂ ਸਨ। ਇਨ੍ਹਾਂ ਚੋਣਾਂ ਵਿਚ 90.99 ਕਰੋੜ ਵੋਟਰਾਂ ਵਿਚੋਂ ਲਗਭਗ 67.11 ਫ਼ੀ ਸਦੀ ਲੋਕਾਂ ਨੇ ਵੋਟ ਪਾਈ। ਭਾਰਤੀ ਸੰਸਦੀ ਚੋਣਾਂ ਵਿਚ ਇਹ ਹੁਣ ਤਕ ਦਾ ਸੱਭ ਤੋਂ ਜ਼ਿਆਦਾ ਮਤਦਾਨ ਫ਼ੀ ਸਦੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement