
ਰੁਝਾਨਾਂ ਵਿਚ ਭਾਜਪਾ ਨੂੰ ਜਿੱਤ ਨੂੰ ਰੇਖਦੇ ਹੋਂ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਤੋਂ ਪੀਐਮ ਮੋਦੀ ਨੂੰ ਵਧਾਈਆਂ...
ਕੋਲੰਬੀਆ: ਰੁਝਾਨਾਂ ਵਿਚ ਭਾਜਪਾ ਨੂੰ ਜਿੱਤ ਨੂੰ ਰੇਖਦੇ ਹੋਂ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਤੋਂ ਪੀਐਮ ਮੋਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਨੇ ਪੀਐਮ ਮੋਦੀ ਨੂੰ ਵਧਾਈ ਦਿੱਤੇ ਹੈ। ਉਨ੍ਹਾਂ ਕਿਹਾ ਸ਼ਾਨਦਾਰ ਜਿੱਤ ਉਤੇ ਨਰਿੰਦਰ ਮੋਦੀ ਨੂੰ ਵਧਾਈ। ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ। ਜ਼ਿਕਰਯੋਗ ਹੈ ਕਿ ਭਾਰਤ ਦੇ ਸ਼੍ਰੀਲੰਕਾ ਨਾਲ ਚਗੇ ਸਬੰਧ ਹਨ।
Narendra Modi
ਦੇਂ ਦੇਸ਼ ਇਕ ਦੂਜੇ ਨਾਲ ਸੁੱਖ-ਦੁੱਖ ਵਿਚ ਖੜ੍ਹੇ ਹੁੰਦੇ ਹਨ। ਜਿਵੇਂ ਹੀ ਰੁਝਾਨਾਂ ਵਿਚ ਦਿਖਾਈ ਦਿੱਤਾ ਕਿ ਭਾਜਪਾ ਕਾਫ਼ੀ ਲੀਡ ਨਾਲ ਕਾਂਗਰਸ ਅਤੇ ਹੋਰਾਂ ਪਾਰਟੀਆਂ ਨੂੰ ਪਛਾੜਦੀ ਹੋਈ ਅੱਗੇ ਜਾਂ ਰਹੀ ਹੈ। ਤਾਂ ਲੋਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਤੁਹਾਨੂੰ ਦੱਸ ਦਈਏ ਕਿ ਭਾਰਚ ਵਿਚ ਲੋਕ ਸਭਆ ਚੋਣਾਂ ਇਕ ਜਸ਼ਨ ਦੀ ਤਰ੍ਹਾਂ ਹੁੰਦੀਆਂ ਹਨ।
ਇਸ ਲਈ ਸਿਰਫ਼ ਭਾਰਚ ਵਿਚ ਰਹਿਣ ਵਾਲੇ ਲੋਕ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀ ਵੀ ਅਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਬਹੁਤ ਨੇੜਓਂ ਦੇਖਦੇ ਹਨ। ਫਿਲਹਾਲ ਭਾਜਪਾ ਬਹੁਤਮਤ ਲਈ ਜਰੂਰੀ ਸੀਟਾਂ ਤੋਂ ਕਾਫ਼ੀ ਅੱਗੇ ਜਿੱਤਦੀ ਨਜ਼ਰ ਆ ਰਹੀ ਹੈ। ਸ਼ਾਮ ਤੱਕ ਚੋਣਾਂ ਦੇ ਨਤੀਜੇ ਸਪੱਸ਼ਟ ਹੋਣ ਦੀ ਉਮੀਦ ਹੈ।