
ਮਜ਼ਦੂਰਾਂ ਦੇ ਇਸ ਦਰਦ ਨੂੰ ਲੈ ਕੇ ਰਾਜਨੀਤੀ...
ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਸਭ ਤੋਂ ਜ਼ਿਆਦਾ ਸੰਕਟ ਵਿਚ ਮਜ਼ਦੂਰ ਵਰਗ ਹੈ। ਲਾਕਡਾਊਨ ਤੋਂ ਬਾਅਦ ਉਹਨਾਂ ਦਾ ਕੰਮ ਠੱਪ ਹੋ ਗਿਆ ਹੈ ਅਤੇ ਉਹਨਾਂ ਲਈ ਰੋਜ਼ੀ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਮਜ਼ਬੂਰੀ ਵਿਚ ਮਜ਼ਦੂਰ ਅਪਣੇ ਘਰ ਵੱਲ ਜਾ ਰਹੇ ਹਨ।
Rahul Gandhi
ਮਜ਼ਦੂਰਾਂ ਦੇ ਇਸ ਦਰਦ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਇਸ ਦੇ ਚਲਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਡੀਉ ਜਾਰੀ ਕਰ ਮਜ਼ਦੂਰਾਂ ਦਾ ਦਰਦ ਦਿਖਾਇਆ ਹੈ। ਰਾਹੁਲ ਗਾਂਧੀ ਨੇ ਸਰਕਾਰ ਤੋਂ ਇਨਹਾਂ ਦੀ ਮਦਦ ਦੀ ਅਪੀਲ ਕੀਤੀ ਹੈ ਅਤੇ ਤੁਰੰਤ 13 ਕਰੋੜ ਲੋਕਾਂ ਨੂੰ 7500 ਰੁਪਏ ਦੇਣ ਦੀ ਮੰਗ ਕੀਤੀ ਹੈ। 16 ਮਈ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਿੱਲੀ ਵਿਚ ਮਜ਼ਦੂਰਾਂ ਨੂੰ ਮਿਲੇ ਸੀ।
Rahul Gandhi
ਇਸ ਮੁਲਾਕਾਤ ਤੇ ਬਣਾਈ ਗਈ ਇਕ ਡਾਕਿਊਮੈਂਟਰੀ ਖੁਦ ਰਾਹੁਲ ਨੇ ਅਪਣੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤੀ ਹੈ। ਮਜ਼ਦੂਰਾਂ ਨਾਲ ਰਾਹੁਲ ਦੀ ਇਸ ਮੁਲਾਕਾਤ ਤੇ ਕਾਫੀ ਹੰਗਾਮਾ ਹੋਇਆ ਸੀ। ਵਿਰੋਧੀ ਧਿਰ ਨੇ ਰਾਹੁਲ ਗਾਂਧੀ ਦੀ ਇਸ ਵੀਡੀਉ ਨੂੰ ਫੋਟੋਸ਼ੂਟ ਦਸਿਆ ਸੀ। ਰਾਹੁਲ ਗਾਂਧੀ ਨੇ ਪਿਛਲੇ ਸ਼ਨੀਵਾਰ ਯਾਨੀ 16 ਮਈ ਨੂੰ ਦਿੱਲੀ ਦੇ ਸੁਖਦੇਵ ਵਿਹਾਰ ਫਲਾਈਓਵਰ ਕੋਲ ਪ੍ਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਸੀ।
Labour
ਉਹਨਾਂ ਨੇ ਸੜਕ ਤੇ ਮਜ਼ਦੂਰਾਂ ਨਾਲ ਬੈਠ ਕੇ ਗੱਲਬਾਤ ਕੀਤੀ ਸੀ। ਰਾਹੁਲ ਨੇ ਉਹਨਾਂ ਦਾ ਦਰਦ ਸੁਣਿਆ ਸੀ ਅਤੇ ਘਰ ਭੇਜਣ ਵਿਚ ਕਾਫੀ ਮਦਦ ਕੀਤੀ ਸੀ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਕੇਸ ਦੇ ਮੱਦੇਨਜ਼ਰ ਲਾਕਡਾਊਨ ਦੀ ਸਭ ਤੋਂ ਵੱਡੀ ਮਾਰ ਪਰਵਾਸੀ ਮਜ਼ਦੂਰਾਂ ਤੇ ਪਈ ਹੈ।
Labour
ਉਹ ਲਗਾਤਾਰ ਅਪਣੇ ਘਰ ਵੱਲ ਪੈਦਲ ਜਾ ਰਹੇ ਹਨ। ਹਾਲ ਹੀ ਵਿੱਚ ਰਾਹੁਲ ਗਾਂਧੀ ਨੇ ਪੈਦਲ ਯੂ ਪੀ ਜਾ ਰਹੇ ਪਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਾਹਨ ਰਾਹੀਂ ਘਰ ਭੇਜ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਇਸ ਦੀ ਅਲੋਚਨਾ ਕੀਤੀ ਸੀ।
Nirmala Sitaraman
ਅੱਜ ਰਾਹੁਲ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਆਪਣੀ ਮੁਲਾਕਾਤ ਦਾ ਵੀਡੀਓ ਸਾਂਝਾ ਕੀਤਾ ਹੈ। ਕਾਂਗਰਸ ਨੂੰ ਲਗਦਾ ਹੈ ਕਿ ਅਜਿਹਾ ਕਰਨ ਨਾਲ ਉਹ ਸਰਕਾਰ ਨੂੰ ਲਾਕਡਾਊਨ 'ਤੇ ਘੇਰਨ ਦੇ ਯੋਗ ਹੋ ਜਾਣਗੇ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਜਪਾ ਇਸ ਦਾ ਕਿਵੇਂ ਜਵਾਬ ਦਿੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।