Supreme Court News: ਸੁਪਰੀਮ ਕੋਰਟ ਵਲੋਂ PFI ਦੇ ਅੱਠ ਕਥਿਤ ਮੈਂਬਰਾਂ ਦੀ ਜ਼ਮਾਨਤ ਰੱਦ
Published : May 23, 2024, 12:02 pm IST
Updated : May 23, 2024, 12:02 pm IST
SHARE ARTICLE
Supreme Court cancels bail of suspected PFI members
Supreme Court cancels bail of suspected PFI members

ਕਿਹਾ, ਕੌਮੀ ਸੁਰੱਖਿਆ ਸਰਵਉੱਚ, ਅਤਿਵਾਦ ਨਾਲ ਜੁੜੇ ਕਿਸੇ ਵੀ ਕੰਮ 'ਤੇ ਪਾਬੰਦੀ ਲਗਾਉਣੀ ਜ਼ਰੂਰੀ

Supreme Court News: ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਉਸ ਆਦੇਸ਼ ਨੂੰ ਰੱਦ ਕਰ ਦਿਤਾ, ਜਿਸ 'ਚ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ 8 ਕਥਿਤ ਮੈਂਬਰਾਂ ਨੂੰ ਜ਼ਮਾਨਤ ਦਿਤੀ ਗਈ ਸੀ। ਅਦਾਲਤ ਨੇ ਕਿਹਾ ਕਿ ਕੌਮੀ ਸੁਰੱਖਿਆ ਸਰਵਉੱਚ ਹੈ।

ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਜਸਟਿਸ ਪੰਕਜ ਮਿਥਲ ਦੀ ਬੈਂਚ ਨੇ ਪਿਛਲੇ ਸਾਲ 19 ਅਕਤੂਬਰ ਨੂੰ ਹਾਈ ਕੋਰਟ ਵਲੋਂ ਜ਼ਮਾਨਤ ਦਿਤੇ ਗਏ ਮੁਲਜ਼ਮਾਂ ਨੂੰ ਤੁਰੰਤ ਆਤਮ ਸਮਰਪਣ ਕਰਨ ਅਤੇ ਜੇਲ ਜਾਣ ਦਾ ਨਿਰਦੇਸ਼ ਦਿਤਾ। ਬੈਂਚ ਨੇ ਅਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਹਾਈ ਕੋਰਟ ਵਲੋਂ ਦਿਤੇ ਗਏ ਆਦੇਸ਼ ਨੂੰ ਰੱਦ ਕੀਤਾ ਜਾਂਦਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਸ਼ਟਰੀ ਸੁਰੱਖਿਆ ਸਰਵਉੱਚ ਹੈ ਅਤੇ ਅਤਿਵਾਦ ਨਾਲ ਜੁੜੇ ਕਿਸੇ ਵੀ ਕੰਮ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਬੈਂਚ ਨੇ ਇਹ ਫੈਸਲਾ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵਲੋਂ ਦਾਇਰ ਪਟੀਸ਼ਨ 'ਤੇ ਸੁਣਾਇਆ। ਐਨਆਈਏ ਨੇ ਮਦਰਾਸ ਹਾਈ ਕੋਰਟ ਵਲੋਂ ਮੁਲਜ਼ਮਾਂ ਨੂੰ ਦਿਤੀ ਗਈ ਜ਼ਮਾਨਤ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਸੀ।

ਅੱਠ ਮੁਲਜ਼ਮਾਂ ਬਰਕਤੁੱਲਾ, ਇਰਦੀਸ, ਮੁਹੰਮਦ ਅਬੂਤਾਹੀਰ, ਖਾਲਿਦ ਮੁਹੰਮਦ, ਸਈਦ ਇਸਹਾਕ, ਖਵਾਜਾ ਮੁਹੰਦੀਨ, ਯਾਸਰ ਅਰਾਫਾਤ ਅਤੇ ਫਯਾਜ਼ ਅਹਿਮਦ ਨੂੰ ਸਤੰਬਰ 2022 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ 20 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਐਨਆਈਏ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਕਰ ਦਿਤੀ ਸੀ ਕਿਉਂਕਿ ਅਤਿਵਾਦ ਰੋਕੂ ਏਜੰਸੀ ਵਲੋਂ ਪੇਸ਼ ਹੋਏ ਵਕੀਲ ਰਜਤ ਨਾਇਰ ਨੇ ਇਸ ਨੂੰ ਤੁਰੰਤ ਸੂਚੀਬੱਧ ਕਰਨ ਦੀ ਮੰਗ ਕੀਤੀ ਸੀ।

ਐਨਆਈਏ ਨੇ ਅਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਪੀਐਫਆਈ ਇਕ ਕੱਟੜਪੰਥੀ ਇਸਲਾਮਿਕ ਸੰਗਠਨ ਹੈ ਅਤੇ ਇਸ ਦੀ ਸਥਾਪਨਾ ਭਾਰਤ ਵਿਚ ਮੁਸਲਿਮ ਸ਼ਾਸਨ ਸਥਾਪਤ ਕਰਨ ਅਤੇ ਸਿਰਫ ਸ਼ਰੀਆ ਕਾਨੂੰਨ ਦੇ ਤਹਿਤ ਦੇਸ਼ 'ਤੇ ਰਾਜ ਕਰਨ ਦੇ "ਨਾਪਾਕ ਉਦੇਸ਼" ਨਾਲ ਕੀਤੀ ਗਈ ਸੀ। ਪੀਐਫਆਈ ਨੇ ਅਪਣੇ ਫਰੰਟ ਸੰਗਠਨਾਂ ਰਾਹੀਂ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਪੁਰਸਾਈਵਾਕਮ ਵਿਚ ਅਪਣਾ ਹੈੱਡਕੁਆਰਟਰ ਸਥਾਪਤ ਕੀਤਾ ਸੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਦਫਤਰ ਖੋਲ੍ਹੇ ਸਨ। ਤਾਮਿਲਨਾਡੂ ਵਿਚ ਇਸਲਾਮਿਕ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਪੀਐਫਆਈ ਦੇ ਕਥਿਤ ਅਹੁਦੇਦਾਰਾਂ, ਮੈਂਬਰਾਂ ਅਤੇ ਕਾਡਰ ਵਿਰੁਧ ਐਫਆਈਆਰ ਦਰਜ ਕੀਤੀ ਗਈ ਸੀ।

(For more Punjabi news apart from Supreme Court cancels bail of suspected PFI members, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement