
ਮਹਾਰਾਸ਼ਟਰ ਵਿਚ ਇਕ ਵਾਰ ਵਰਤ ਕੇ ਸੁੱਟ ਦਿਤੇ ਜਾਣ ਵਾਲੀ ਪਲਾਸਟਿਕ 'ਤੇ 23 ਜੂਨ ਦੀ ਅੱਧੀ ਰਾਤ ਤੋਂ ਪਾਬੰਦੀ ਲਾਗੂ ਹੋ ਗਈ ਹੈ...
ਮੁੰਬਈ : ਮਹਾਰਾਸ਼ਟਰ ਵਿਚ ਇਕ ਵਾਰ ਵਰਤ ਕੇ ਸੁੱਟ ਦਿਤੇ ਜਾਣ ਵਾਲੀ ਪਲਾਸਟਿਕ 'ਤੇ 23 ਜੂਨ ਦੀ ਅੱਧੀ ਰਾਤ ਤੋਂ ਪਾਬੰਦੀ ਲਾਗੂ ਹੋ ਗਈ ਹੈ। ਇਸ ਦੇ ਲਈ ਮੁੰਬਈ ਵਿਚ ਜ਼ੋਰਦਾਰ ਤਿਆਰੀ ਕੀਤੀ ਗਈ ਹੈ। ਪਾਬੰਦੀਸ਼ੁਦਾ ਪਲਾਸਟਿਕ ਦੇ ਨਾਲ ਪਾਏ ਜਾਣ ਵਾਲਿਆਂ 'ਤੇ ਕਾਰਵਾਈ ਕਰਨਲਈ 250 ਇੰਸਪੈਕਟਰਾਂ ਦੀ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਸ ਤੋਂ ਇਲਾਵਾ ਬਦਲਵੇਂ ਸਮਾਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ।
polythene ban
ਵਰਲੀ ਦੇ ਐਨਐਸਸੀਆਈ ਵਿਚ ਲਗਾਈ ਪ੍ਰਦਰਸ਼ਨੀ ਜ਼ਰੀਏ ਬੀਐਸਮੀ ਦੀ ਕੋਸ਼ਿਸ਼ ਇਹ ਦੱਸਣ ਦੀ ਹੈ ਕਿ ਪਲਾਸਟਿਕ ਦੇ ਬਿਨਾ ਵੀ ਜ਼ਿੰਦਗੀ ਚੱਲ ਸਕਦੀ ਹੈ।ਪ੍ਰਦਰਸ਼ਨ ਦੇ ਉਦਘਾਟਨ ਲਈ ਨੇਤਾਵਾਂ ਦੇ ਨਾਲ-ਨਾਲ ਅਦਾਕਾਰ ਅਜੈ ਦੇਵਗਨ ਅਤੇ ਕਾਜੋਲ ਨੂੰ ਵੀ ਬੁਲਾਇਆ ਗਿਆ ਸੀ। ਅਜੈ ਦੇਵਗਨ ਨੇ ਜਿੱਥੇ ਲੋਕਾਂ ਨੂੰ ਪਲਾਸਟਿਕ ਮੁਕਤੀ ਦੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ,
Ajay Devgn, Kajol
ਉਥੇ ਕਾਜੋਲ ਨੇ ਵੀ ਅਪਣੀ ਆਉਣ ਵਾਲੀ ਪੀੜ੍ਹੀ ਲਈ ਬੈਂਕ ਬੈਲੇਂਸ ਅਤੇ ਮਕਾਨ ਦੇ ਨਾਲ ਇਕ ਬਿਹਤਰ ਦੁਨੀਆ ਦੇਣ ਦੀ ਅਪੀਲ ਕੀਤੀ।ਲਗਭਗ 100 ਸਟਾਲਾਂ ਵਿਚ ਕਾਗਜ਼ ਦੇ ਸੁੰਦਰ ਮੰਡਪ, ਕੱਪੜਿਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਥੈਲੀਆਂ ਤੋਂ ਲੈ ਕੇ ਸੁਪਾਰੀ ਦੇ ਪਲੇਟ, ਚਮਚੇ, ਗਲਾਸ ਅਤੇ ਡੱਬਿਆਂ ਦੇ ਨਾਲ ਕਾਗਜ਼ ਦੇ ਸਟ੍ਰਾਅ ਤਕ ਉਪਲਬਧ ਹਨ। ਇਕ ਚਮਚਾ ਤਾਂ ਅਜਿਹਾ ਵੀ ਹੈ ਜਿਸ ਨਾਲ ਖਾਣ ਤੋਂ ਬਾਅਦ ਉਸ ਨੂੰ ਵੀ ਖਾਇਆ ਜਾ ਸਕਦਾ ਹੈ।
plastic ban
ਅਨਾਜ ਤੋਂ ਬਣੇ ਚਮਚੇ ਸਾਦੇ ਅਤੇ ਚਾਕਲੇਟ ਵਰਗੇ ਅਲੱਗ-ਅਲੱਗ ਸਵਾਦ ਵਿਚ ਉਪਲਬਧ ਹਨ। ਪਲਾਸਟਿਕ 'ਤੇ ਪਾਬੰਦੀ ਦੀ ਗੱਲ ਸੁਣ ਕੇ ਸਭ ਤੋਂ ਪਹਿਲਾ ਸਵਾਲ ਉਠਦਾ ਹੈ ਕਿ ਬਾਰਿਸ਼ ਵਿਚ ਕਿਵੇਂ ਕੰਮ ਚੱਲੇਗਾ? ਤਾਂ ਇਸ ਦਾ ਜਵਾਬ ਹੈ ਕਿ ਸਟਾਰਚ ਤੋਂ ਬਣੀਆਂ ਥੈਲੀਆਂ, ਬਾਇਓ ਗ੍ਰੀਨ ਦੇ ਸੀਈਓ ਮੁਹਿੰਮ ਸਾਦਿਕ ਨੇ ਦਸਿਆ ਕਿ ਫ਼ਲ ਅਤੇ ਸਬਜ਼ੀਆਂ ਦੇ ਸਟਾਰਚ ਤੋਂ ਬਣੀਆਂ ਥੈਲੀਆਂ ਵਾਟਰ ਪਰੂਫ਼ ਅਤੇ ਵਾਤਾਵਰਣ ਦੇ ਅਨੁਕੂਲ ਵੀ ਹਨ।
plastic
ਹਾਲਾਂਕਿ ਇਸ ਤੋਂ ਬਾਅਦ ਵੀ ਕੁੱਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਜੇ ਮਿਲਣੇ ਬਾਕੀ ਹਨ। ਭਾਵ ਤਰਲ ਪਦਾਰਥ ਦੇ ਖੁਦਰਾ ਵਿਕਰੇਤਾ ਕੀ ਕਰਨ? ਅਜਿਹੇ ਵਪਾਰੀ ਪ੍ਰਦਰਸ਼ਨ ਵਿਚ ਅਪਣਾ ਜਵਾਬ ਨਾ ਮਿਲਣ ਤੋਂ ਪਰੇਸ਼ਾਨ ਨਜ਼ਰ ਆਏ। ਪਰ ਗੱਲ ਵਾਤਾਵਰਣ ਦੀ ਹੈ, ਇਸ ਲਈ ਸਰਕਾਰ ਅਪਣੇ ਫ਼ੈਸਲੇ 'ਤੇ ਅਡੋਲ ਹੈ।ਸ਼ਿਵਸੈਨਾ ਨੇਤਾ ਅਦਿਤਿਆ ਠਾਕਰੇ ਨੇ ਕਿਹਾ ਕਿ 23 ਜੂਨ ਤੋਂ ਪਲਾਸਟਿਕ 'ਤੇ ਪਾਬੰਦੀ ਹਰ ਹਾਲ ਵਿਚ ਲਾਗੂ ਹੋਵੇਗੀ। ਪਾਬੰਦੀ ਪ੍ਰਭਾਵੀ ਤਰੀਕੇ ਨਾਲ ਲਾਗੂ ਹੋਵੇ, ਇਸ ਲਈ ਬੀਐਮਸੀ ਨੇ ਵਿਸ਼ੇਸ਼ ਟੀਮਾਂ ਬਣਾਈਆਂ ਹਨ ਜੋ 24 ਜੂਨ ਤੋਂ ਪਾਬੰਦੀਸ਼ੁਦਾ ਪਲਾਸਟਿਕ ਦੇ ਨਾਲ ਪਾਏ ਜਾਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨਗੀਆਂ।