
ਮਾਮਲੇ ਦੀ ਜਾਂਚ ਜਾਰੀ
ਨਵੀਂ ਦਿੱਲੀ: ਦਿੱਲੀ ਦੇ ਵਸੰਤ ਐਨਕਲੇਵ ਵਿਚ ਇਕ ਬਜ਼ੁਰਗ ਪਤੀ-ਪਤਨੀ ਅਤੇ ਉਹਨਾਂ ਦੀ ਕੰਮ ਕਰਨ ਵਾਲੀ ਦੀ ਲਾਸ਼ ਮਿਲਣ ’ਤੇ ਸਨਸਨੀ ਫੈਲ ਗਈ। ਤਿੰਨਾਂ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ। ਡੀਸੀਪੀ ਦੇਵੇਂਦਰ ਆਰੀਆ ਨੇ ਦਸਿਆ ਕਿ ਮਾਮਲਾ ਲੁੱਟ ਨਾਲ ਜੁੜਿਆ ਹੋਇਆ ਨਜ਼ਰ ਨਹੀਂ ਆ ਰਿਹਾ। ਘਰ ਤੋਂ ਕਿਸੇ ਵੀ ਤਰ੍ਹਾਂ ਦਾ ਸਾਮਾਨ ਗਾਇਬ ਨਹੀਂ ਹੈ ਨਾ ਹੀ ਜ਼ਬਰਦਸਤੀ ਘੁੱਸਪੈਠ ਦੇ ਸਬੂਤ ਮਿਲੇ ਹਨ।
Murder
ਹਾਲਂਕਿ ਘਰ ਦਾ ਸਮਾਨ ਖਿਲਰਿਆ ਹੋਇਆ ਮਿਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕਿਸੇ ਜਾਣ-ਪਛਾਣ ਵਾਲੇ ਦਾ ਕੰਮ ਹੈ। ਵਸੰਤ ਇਨਕਲੇਵ ਵਿਚ ਰਹਿਣ ਵਾਲੇ ਵਿਸ਼ਣੁ ਮਾਥੁਰ(80), ਉਸ ਦੀ ਪਤਨੀ ਮਾਥੁਰ (75) ਅਤੇ ਕੰਮ ਕਰਨ ਵਾਲੀ ਖੁਸ਼ਬੂ(24) ਦੀ ਐਤਵਾਰ ਸਵੇਰੇ ਲਾਸ਼ ਮਿਲੀ। ਪੁਲਿਸ ਹੱਤਿਆ ਦੇ ਰੂਪ ਵਿਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖੁਸ਼ਬੂ ਪੱਕੇ ਤੌਰ ’ਤੇ ਇਸ ਪਰਵਾਰ ਨਾਲ ਰਹਿੰਦੀ ਸੀ।
Delhi: Elderly couple Vishnu and Shashi Mathur and their domestic help Khushboo found murdered, in Vasant Enclave. Police at the spot pic.twitter.com/jnNtnhtBvK
— ANI (@ANI) June 23, 2019
ਪੁਲਿਸ ਮੁਤਾਬਕ ਸਵੇਰੇ 8.40 ’ਤੇ ਇਕ ਪੀਸੀਆਰ ਨੂੰ ਫ਼ੋਨ ਆਇਆ। ਫ਼ੋਨ ਮਾਥੁਰ ਪਰਵਾਰ ਦੇ ਘਰ ਵਿਚ ਦੂਜੀ ਕੰਮ ਕਰਨ ਵਾਲੀ ਨੇ ਕੀਤਾ ਸੀ। ਉਹ ਸਵੇਰੇ ਵਿਸ਼ਣੁ ਮਾਥੁਰ ਦੇ ਘਰ ਕੰਮ ਕਰਨ ਜਾਂਦੀ ਹੈ। ਐਤਵਾਰ ਸਵੇਰੇ ਜਦੋਂ ਦੂਜੀ ਕੰਮ ਕਰਨ ਵਾਲੀ ਪਹੁੰਚੀ ਤਾਂ ਉਸ ਨੂੰ ਦਰਵਾਜ਼ਾ ਬੰਦ ਮਿਲਿਆ। ਇਸ ਤੋਂ ਬਾਅਦ ਜਿਵੇਂ ਉਹ ਅੰਦਰ ਗਈ ਉਸ ਨੂੰ ਤਿੰਨਾਂ ਦੀ ਲਾਸ਼ ਮਿਲੀ। ਪੁਲਿਸ ਮੁਤਾਬਕ ਵਿਸ਼ਣੁ ਮਾਥੁਰ ਅਤੇ ਸ਼ਸ਼ੀ ਮਾਥੁਰ ਕੰਮ ਕਰਨ ਵਾਲੀ ਤਿੰਨੇ ਇਕੱਠੇ ਰਹਿੰਦੇ ਸਨ। ਉਹਨਾਂ ਦਾ ਇਕ ਬੇਟਾ ਵੀ ਸੀ।
ਉਸ ਦੀ ਕੁੱਝ ਸਾਲ ਪਹਿਲਾਂ ਇਕ ਐਕਸੀਡੈਂਟ ਵਿਚ ਮੌਤ ਹੋ ਚੁੱਕੀ ਹੈ। ਉਹਨਾਂ ਦੀ ਬੇਟੀ ਵੀ ਹੈ ਜੋ ਦਿੱਲੀ ਵਿਚ ਹੀ ਅਪਣੇ ਸਹੁਰੇ ਪਰਵਾਰ ਨਾਲ ਰਹਿੰਦੀ ਹੈ। ਦਿੱਲੀ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਸ਼ਨੀਵਾਰ ਨੂੰ ਹੀ ਦੁਆਰਕਾ ਵਿਚ ਪਤੀ-ਪਤਨੀ ਦੀ ਘਰ ਵਿਚ ਵੜ ਕੇ ਹੱਤਿਆ ਕਰ ਦਿੱਤੀ ਗਈ ਸੀ। ਦੋਵਾਂ ’ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ।