ਦਲਿਤ ਸਰਪੰਚ ਦੇ ਪਤੀ ਦੀ ਹੱਤਿਆ, 8 ਵਾਰ ਹੋ ਚੁੱਕਾ ਸੀ ਹਮਲਾ
Published : Jun 20, 2019, 6:14 pm IST
Updated : Jun 20, 2019, 6:14 pm IST
SHARE ARTICLE
husband of dalit sarpanch beaten to death in botad gujarat
husband of dalit sarpanch beaten to death in botad gujarat

ਪੁਲਿਸ ਵੱਲੋਂ ਨਹੀਂ ਕੀਤੀ ਗਈ ਮਦਦ

ਗੁਜਰਾਤ- ਗੁਜਰਾਤ ਦੇ ਬੇਟਾਦ ਜ਼ਿਲ੍ਹੇ ਵਿਚ ਇਕ ਦਲਿਤ ਸਰਪੰਚ ਦੇ ਪਤੀ ਦੀ ਛੇ ਲੋਕਾਂ ਨੇ ਲਾਠੀਆਂ ਅਤੇ ਲੋਹੇ ਦੀਆਂ ਪਾਈਪਾਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਦੇ ਅਨੁਸਾਰ ਇਹ ਘਟਨਾ ਬੁੱਧਵਾਰ ਨੂੰ ਉਸ ਸਮੇਂ ਹੋਈ ਜਦੋਂ ਪੀੜਤ ਮੋਟਰਸਾਈਕਲ ਦੌਰਾਨ ਰਣਪੁਰ ਬਰਵਾਲਾ ਸੜਕ ਤੋਂ ਗੁਜਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਮ੍ਰਿਤਕ ਤੇ 8 ਵਾਰ ਹਮਲਾ ਹੋ ਚੁੱਕਾ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਨੂੰ ਕੋਈ ਸੁਰੱਖਿਆ ਦਿੱਤੀ। ਜਖ਼ਮੀ ਹੋਣ ਦੀ ਵਜ੍ਹਾ ਨਾਲ ਆਖੀਰੀ ਸਾਹ ਲੈਣ ਤੋਂ ਪਹਿਲਾ ਮ੍ਰਿਤਕ ਮਾਂਜੀਭਾਈ ਸੋਲੰਕੀ ਨੇ ਆਪਣੇ ਇਕ ਰਿਸ਼ਤੇਦਾਰ ਨੂੰ ਫੋਨ ਕਰ ਕੇ ਇਸ ਘਟਨਾ ਬਾਰੇ ਬਿਆਨ ਦਿੱਤਾ।

ਇਸ ਬਿਆਨ ਵਿਚ ਉਹਨਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਉਹਨਾਂ ਦੀ ਮੋਟਰਸਾਈਕਲ ਵਿਚ ਇਕ ਕਾਰ ਨੇ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਕਾਰ ਵਿਚ ਸਵਾਰ ਪੰਜ ਛੇ ਲੋਕਾ ਨੇ ਉਹਨਾਂ ਦੀ ਕੁੱਟ ਮਾਰ ਕੀਤੀ। ਸੋਲੰਕੀ ਦੇ ਬੇਟੇ ਨੇ ਪੁਲਿਸ ਕੋਲ ਐਫਆਰਆਈ ਦਰਜ ਕਰਵਾਈ ਜਿਸ ਵਿਚ ਭਾਗੀਰਥ ਸਿੰਘ, ਕਿਸ਼ਨ ਸਿੰਘ ਅਤੇ ਹਾਰਦਿਕ ਸਿੰਘ ਦਾ ਨਾਮ ਨਾਮਜ਼ਦ ਕੀਤਾ। ਸੋਲੰਕੀ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਹ ਲਗਭਗ ਬੇਹੋਸ਼ੀ ਦੀ ਹਾਲਤ ਵਿਚ ਨਜ਼ਰ ਆ ਰਿਹਾ ਸੀ। ਇਕ ਰਿਪੋਰਟ ਦੇ ਮੁਤਾਬਿਕ ਪਿੰਡ ਵਿਚ ਉੱਚੀ ਜਾਤੀ ਦੇ ਕੁੱਝ ਲੋਕਾਂ ਦੇ ਨਾਲ ਸੋਲੰਕੀ ਦੀ ਪੁਰਾਣੀ ਦੁਸ਼ਮਣੀ ਸੀ।

husband of dalit sarpanch beaten to death in botad gujarathusband of dalit sarpanch beaten to death in botad gujarat

ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਸੋਲੰਕੀ ਨੇ ਦਲਿਤਾਂ ਦੇ ਖਿਲਾਫ਼ ਅੱਤਿਆਚਾਰ ਦੇ ਮਾਮਲੇ ਵਿਚ ਲੜਨ ਦੇ ਲਈ ਦਲਿਤ ਸਮੁਦਾਇ ਦੇ ਕਈ ਵਿਅਕਤੀਆਂ ਦੀ ਮਦਦ ਕੀਤੀ ਸੀ। ਇਸ ਵਜ੍ਹਾ ਨਾਲ ਉੱਚੀ ਜਾਤ ਦੇ ਲੋਕ ਉਹਨਾਂ ਨਾਲ ਨਾਰਾਜ਼ ਹੋ ਗਏ ਅਤੇ ਉਸ ਨੂੰ ਵਾਰ-ਵਾਰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ। ਸਾਲ 2010 ਤੋਂ 2018 ਦੇ ਵਿਚਕਾਰ ਸੋਲੰਕੀ ਤੇ ਅੱਠ ਹਮਲੇ ਹੋ ਚੁੱਕੇ ਹਨ ਪਰ ਹਰ ਵਾਰ ਕਿਸਮਤ ਉਹਨਾਂ ਦਾ ਸਾਥ ਦੇ ਜਾਂਦੀ ਸੀ। ਪੀੜਤ ਅਤੇ ਉਹਨਾਂ ਦੀ ਪਤਨੀ ਨੇ ਕਈ ਵਾਰ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਉਹਨਾਂ ਦੀ ਗੱਲ ਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ।

8 ਨਵੰਬਰ 2018 ਨੂੰ ਉਹਨਾਂ ਨੇ ਗਾਂਧੀਨਗਰ ਵਿਚ ਜੂਨੀਅਰ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਅਤੇ ਰਾਜ ਦੇ ਪੁਲਿਸ ਜਨਰਲ ਡਾਇਰੈਕਟਰ ਸ਼ਿਵਨੰਦ ਝਾਅ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਤੋਂ ਵੀ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਉਹਨਾਂ ਨੇ ਵੀ ਕੋਈ ਸੁਰੱਖਿਆ ਨਹੀਂ ਦਿੱਤੀ। ਸਤੰਬਰ 2016 ਨੂੰ ਅੰਗਰੇਜ਼ੀ ਅਖ਼ਬਾਰ ਅਹਿਮਦਾਬਾਦ ਮਿਰਰ ਵਿਚ ਛਪੀ ਖ਼ਬਰ ਦੇ ਮੁਤਾਬਕ ਪੀੜਤ ਨੇ ਪੁਲਿਸ ਸਟੇਸ਼ਨ ਦੇ ਸਾਹਮਣੇ ਆਪਣੀ ਪਤਨੀ ਸਮੇਤ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

husband of dalit sarpanch beaten to death in botad gujarathusband of dalit sarpanch beaten to death in botad gujarat

ਮਾਂਝੀਭਾਈ ਦੇ ਬੇਟੇ ਤੁਸ਼ਾਰ ਨੇ ਦੱਸਿਆ ਕਿ ਪਿਛਲੀ ਵਾਰ ਉਹਨਾਂ ਤੇ ਤਿੰਨ ਮਾਰਚ 2018 ਨੂੰ ਹਮਲਾ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਜਿਸ ਤੋਂ ਬਾਅਦ ਇਹ ਸੁਰੱਖਿਆ ਵਾਪਸ ਲੈ ਲਈ ਗਈ। ਸੋਲੰਕੀ ਨੇ ਇਕ ਹਥਿਆਰ ਦੇ ਲਾਇਸੰਸ ਲਈ ਵੀ ਬੇਨਤੀ ਕੀਤੀ ਸੀ ਜੋ ਕਿ ਬੇਟਾਦ ਜ਼ਿਲ੍ਹਾ ਕਲੈਕਟਰ ਦੇ ਕੋਲ ਅੱਧ ਵਿਚਕਾਰ ਪਿਆ ਹੈ। ਇਸ ਤੋਂ ਬਾਅਦ ਉਹਨਾਂ ਨੂੰ ਗ੍ਰਹਿ ਮੰਤਰੀ ਅਤੇ ਡੀਜੀਪੀ ਤੋਂ ਇਹ ਕਹਿੰਦੇ ਹੋਏ ਵੀ ਮਦਦ ਮੰਗੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement