
ਇਕ ਮਹਿਲਾ ਨੇ ਅਪਣੇ 7 ਸਾਲਾ ਬੇਟੇ ਨਾਲ ਬਿਲਡਿੰਗ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ।
ਮੁੰਬਈ (Mumbai): ਅੰਧੇਰੀ ਇਲਾਕੇ ਵਿਚ ਇਕ ਮਹਿਲਾ ਨੇ ਅਪਣੇ 7 ਸਾਲਾ ਬੇਟੇ ਨਾਲ ਬਿਲਡਿੰਗ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ (Mumbai Woman Suicide with son) ਕਰ ਲਈ ਹੈ। ਨਿਊਜ਼ ਏਜੰਸੀ ਅਨੁਸਾਰ 44 ਸਾਲਾ ਰੇਸ਼ਮਾ ਨੇ ਗੁਆਂਢੀਆਂ ’ਤੇ ਉਸ ਦੇ ਬੇਟੇ ਦੇ ਰੌਲਾ ਪਾਉਣ ਦੀ ਸ਼ਿਕਾਇਤ ਕਰਕੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।
Woman Jumps Off Building With Son
ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਕੱਲ੍ਹ ਹੋਵੇਗੀ PM ਦੀ High Level ਮੀਟਿੰਗ
ਪੁਲਿਸ (Mumbai Police) ਮੁਤਾਬਕ ਨੋਟ ਦੇ ਅਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਹਾਲ ਹੀ ਵਿਚ ਕੋਰੋਨਾ ਵਾਇਰਸ ਕਾਰਨ ਰੇਸ਼ਮਾ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਅਪਣੇ 7 ਸਾਲ ਦੇ ਬੇਟੇ ਨਾਲ ਚਾਂਦੀਵਲੀ ਸਥਿਤ ਫਲੈਟ (Woman Jumps From Flat) ਵਿਚ ਇਕੱਲੀ ਰਹਿੰਦੀ ਸੀ। ਉਹ ਅਪ੍ਰੈਲ ਵਿਚ ਇੱਥੇ ਆਈ ਸੀ ਤੇ ਉਦੋਂ ਤੋਂ ਹੀ ਉਸ ਦਾ ਗੁਆਂਢੀਆਂ ਨਾਲ ਵਿਵਾਦ ਸੀ।
Mumbai Police
ਹੋਰ ਪੜ੍ਹੋ: ਖ਼ੁਸ਼ਖ਼ਬਰੀ! Punjab Police ਨੇ ਖੋਲ੍ਹੀਆਂ ਭਰਤੀਆਂ, ਇਸ ਦਿਨ ਹੋਵੇਗੀ ਲਿਖਤੀ ਪ੍ਰੀਖਿਆ
ਗੁਆਂਢੀ ਹਮੇਸ਼ਾਂ ਉਸ ਦੇ ਬੇਟੇ ਵੱਲੋਂ ਰੌਲਾ ਪਾਉਣ ਦੀ ਸ਼ਿਕਾਇਤ ਕਰਦੇ ਸੀ। ਗੁਆਂਢੀਆਂ ਵਿਚ ਆਯੂਬ ਖਾਨ (67), ਉਸ ਦੀ 60 ਸਾਲਾ ਪਤਨੀ ਅਤੇ ਪੁੱਤਰ ਸਾਹਦਾਬ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਰੇਸ਼ਮਾ ਪੱਤਰਕਾਰ ਸੀ। ਉਸ ਦਾ ਕਹਿਣਾ ਸੀ ਕਿ ਉਸ ਦੇ ਬੇਟੇ ਦੇ ਖੇਡਣ ’ਤੇ ਗੁਆਂਢੀਆਂ ਨੂੰ ਇਤਰਾਜ਼ ਸੀ।
Woman Jumps Off Building With Son
ਹੋਰ ਪੜ੍ਹੋ: ਖਾਣਾ ਪਹੁੰਚਾਉਣ ਲਈ Cycle 'ਤੇ ਜਾਂਦਾ ਸੀ Delivery Boy, ਲੋਕਾਂ ਨੇ Gift ਕੀਤੀ ਬਾਈਕ
ਉਸ ਨੇ 30 ਮਈ ਨੂੰ ਇਸ ਫੇਸਬੁੱਕ ਪੋਸਟ ਵਿਚ ਇਸ ਦਾ ਜ਼ਿਕਰ ਕੀਤਾ ਸੀ। ਰੇਸ਼ਮਾ ਦੇ ਪਤੀ ਸ਼ਰਦ ਇਕ ਆਨਲਾਈਨ ਟ੍ਰੇਡਿੰਗ ਕੰਪਨੀ ਵਿਚ ਕੰਮ ਕਰਦੇ ਸੀ। ਉਹਨਾਂ ਦੇ ਮਾਤਾ-ਪਿਤਾ ਵਾਰਣਸੀ ਵਿਚ ਰਹਿੰਦੇ ਸੀ ਪਰ ਕੋਰੋਨਾ ਕਾਰਨ ਉਹਨਾਂ ਦਾ ਵੀ ਦੇਹਾਂਤ ਹੋ ਗਿਆ। ਪਤੀ ਦੀ ਮੌਤ ਤੋਂ ਬਾਅਦ ਰੇਸ਼ਮਾ ਕਾਫੀ ਪਰੇਸ਼ਾਨ ਸੀ।