
ਭਾਰਤ ਨੇ ਟੋਕਿਓ ਓਲੰਪਿਕਸ ਲਈ 16 ਮੈਂਬਰੀ ਮਹਿਲਾ ਹਾਕੀ ਟੀਮ ਦਾ ਕੀਤਾ ਐਲਾਨ। 8 ਖਿਡਾਰਣਾ ਕਰਨਗੀਆਂ ਡੈਬਿਊ।
ਬੰਗਲੁਰੂ: ਭਾਰਤ ਨੇ ਟੋਕਿਓ ਓਲੰਪਿਕਸ (Tokyo Olympics) ਲਈ 16 ਮੈਂਬਰੀ ਮਹਿਲਾ ਹਾਕੀ ਟੀਮ (Women's Hockey Team) ਦੀ ਚੋਣ ਕਰ ਲਈ ਹੈ, ਜੋ ਕਿ 23 ਜੁਲਾਈ ਤੋਂ 8 ਅਗਸਤ ਤੱਕ ਹੋਣ ਜਾ ਰਿਹਾ ਹੈ। ਇਸ ਵਿੱਚ ਅੱਠ ਖਿਡਾਰਣਾ ਓਲੰਪਿਕ ਵਿੱਚ ਡੈਬਿਊ (Olympics Debut) ਕਰਨਗੀਆਂ। ਟੀਮ ਵਿੱਚ ਅੱਠ ਤਜਰਬੇਕਾਰ ਖਿਡਾਰਣਾ ਵੀ ਸ਼ਾਮਲ ਹਨ ਜੋ ਸਾਲ 2016 ਦੇ ਰੀਓ ਓਲੰਪਿਕਸ ਵਿੱਚ ਖੇਡੀਆਂ ਸਨ। ਸਟਾਰ ਸਟ੍ਰਾਈਕਰ ਰਾਣੀ ਰਾਮਪਾਲ (Rani Rampal) ਦੂਜੀ ਵਾਰ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ (Captaincy) ਸੰਭਾਲਣਗੀ।
ਇਹ ਵੀ ਪੜ੍ਹੋ: ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਖਾਈ ਦਿੱਤਾ ਪਾਕਿ ਡਰੋਨ
Rani Rampal
ਓਲੰਪਿਕ ਵਿਚ ਡੈਬਿਊ ਕਰਨ ਵਾਲੀਆਂ ਅੱਠ ਖਿਡਾਰਣਾ ਡਰੈਗ ਫਲਿੱਕਰ ਗੁਰਜੀਤ ਕੌਰ, ਉਦਿਤਾ, ਨਿਸ਼ਾ, ਨੇਹਾ, ਨਵਨੀਤ ਕੌਰ, ਸ਼ਰਮੀਲਾ ਦੇਵੀ, ਲਾਲਰੇਮਸਿਆਮੀ ਅਤੇ ਸਲੀਮਾ ਟੇਟੇ ਹਨ। ਟੇਟੇ ਨੇ ਬੁਏਨਸ ਆਇਰਸ (Buenos Aires) ਵਿਖੇ 2018 ਯੂਥ ਓਲੰਪਿਕ ਖੇਡਾਂ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ, ਜਿਸ ਨੇ ਚਾਂਦੀ ਦਾ ਤਮਗਾ (Silver Medal) ਜਿੱਤਿਆ ਸੀ। ਭਾਰਤੀ ਮਹਿਲਾ ਹਾਕੀ ਟੀਮ ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲਵੇਗੀ ਅਤੇ ਇਹ ਲਗਾਤਾਰ ਦੂਜੀ ਵਾਰ ਹੈ। ਟੀਮ ਨੇ 1980 ਅਤੇ 2016 ਵਿਚ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।
ਹੋਰ ਪੜ੍ਹੋ: ਅਧਿਐਨ ਦਾ ਦਾਅਵਾ: ਤੇਜ਼ੀ ਨਾਲ ਭਾਰ ਘਟਾਉਣ ਲਈ 16 ਘੰਟੇ ਭੁੱਖੇ ਰਹਿਣ ਦਾ ਤਰੀਕਾ ਅਸਰਦਾਰ ਨਹੀਂ
Tokyo Olympics
ਹੋਰ ਪੜ੍ਹੋ: ਮੈਂ ਹਮੇਸ਼ਾਂ ਇਸ ਸੋਚ ਵਿਚ ਯਕੀਨ ਕੀਤਾ ਕਿ ਮੈਂ ਨਹੀਂ ਮੇਰਾ ਕੰਮ ਬੋਲੇ- Ayushmann Khurrana
ਟੀਮ ਇਸ ਪ੍ਰਕਾਰ ਹੈ:
ਗੋਲਕੀਪਰ: ਸਵੀਤਾ
ਡਿਫੈਂਡਰ: ਦੀਪ ਗ੍ਰੇਸ ਏਕਾ, ਨਿੱਕੀ ਪ੍ਰਧਾਨ, ਗੁਰਜੀਤ ਕੌਰ, ਉਦਿਤਾ
ਮਿਡਫੀਲਡਰ: ਨਿਸ਼ਾ, ਨੇਹਾ, ਸੁਸ਼ੀਲਾ ਚਨੂੰ ਪਖਰੰਬਮ, ਮੋਨਿਕਾ, ਨਵਜੋਤ ਕੌਰ, ਸਲੀਮਾ ਟੇਟੇ
ਫਾਰਵ੍ਰਡ: ਰਾਣੀ, ਨਵਨੀਤ ਕੌਰ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਸ਼ਰਮੀਲਾ ਦੇਵੀ।