
ਏਅਰ ਇੰਡੀਆ ਦੀ ਇਸ ਹਫ਼ਤੇ ਅਮਰੀਕਾ ਤੋਂ ਦੁਬਈ ਦੀ ਇਕ ਉਡਾਨ ਦੇ 'ਬਿਜਨੈਸ ਕਲਾਸ' ਵਿਚ ਯਾਤਰੀਆਂ ਨੂੰ ਕਥਿਤ ਤੌਰ 'ਤੇ ਖਟਮਲਾਂ ਨੇ ਪਰੇਸ਼ਾਨ ਕੀਤਾ।
ਨਵੀਂ ਦਿੱਲੀ : ਏਅਰ ਇੰਡੀਆ ਦੀ ਇਸ ਹਫ਼ਤੇ ਅਮਰੀਕਾ ਤੋਂ ਦੁਬਈ ਦੀ ਇਕ ਉਡਾਨ ਦੇ 'ਬਿਜਨੈਸ ਕਲਾਸ' ਵਿਚ ਯਾਤਰੀਆਂ ਨੂੰ ਕਥਿਤ ਤੌਰ 'ਤੇ ਖਟਮਲਾਂ ਨੇ ਪਰੇਸ਼ਾਨ ਕੀਤਾ। ਇੱਥੋਂ ਤਕ ਕਿ ਉਸ ਨੇ ਇਕ ਲੜਕੇ ਨੂੰ ਕੱਟ ਵੀ ਲਿਆ। ਸੂਤਰਾਂ ਨੇ ਦਸਿਆ ਕਿ ਨੇਵਾਰਡ-ਮੁੰਬਈ ਉਡਾਨ ਵਿਚ ਖਟਮਲਾਂ ਨੇ ਕਥਿਤ ਤੌਰ 'ਤੇ ਇਕ ਬੱਚੇ ਨੂੰ ਕੱਟ ਲਿਆ। ਇਸ ਨਾਲ ਯਾਤਰੀਆਂ ਵਿਚ ਭਾਰੀ ਰੋਸ ਛਾ ਗਿਆ ਅਤੇ ਉਡਾਨ ਦੀ ਅੱਗੇ ਦਿੱਲੀ ਦੀ ਯਾਤਰਾ ਵਿਚ ਦੇਰੀ ਹੋਈ।
Air India Flightਅਮਰੀਕਾ ਤੋਂ ਮੁੰਬਈ ਆ ਰਹੇ ਜਹਾਜ਼ ਵਿਚ ਬੈਠੇ ਯਾਤਰੀਆਂ ਨੂੰ ਕਥਿਤ ਤੌਰ 'ਤੇ ਇਸ ਅਨੁਭਵ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਵਿਚੋਂ ਇਕ ਨੇ ਟਵੀਟ ਕਰ ਕੇ ਇਸ ਸਬੰਧੀ ਅਪਣੀ ਤਕਲੀਫ਼ ਬਿਆਨ ਕੀਤੀ। ਪ੍ਰਵੀਨ ਤੋਨਸੇਕਰ ਨੇ ਟਵੀਟ ਕੀਤਾ ''ਏਅਰ ਇੰਡੀਆ 144 ਬਿਜਨੈਸ ਕਲਾਸ ਰਾਹੀਂ ਪਰਵਾਰ ਦੇ ਨਾਲ ਹੁਣੇ-ਹੁਣੇ ਪਹੁੰਚਿਆ ਹਾਂ। ਸਾਡੀਆਂ ਸੀਟਾਂ ਵਿਚ ਖਟਮਲ ਸਨ। ਸਰ, ਟ੍ਰੇਨਾਂ ਵਿਚ ਖਟਮਲ ਹੋਣ ਦੇ ਬਾਰੇ ਵਿਚ ਤਾਂ ਸੁਣਿਆ ਸੀ ਪਰ ਅਪਣੇ ਮਹਾਰਾਜਾ (ਏਅਰ ਇੰਡੀਆ) ਵਿਚ, ਉਹ ਵੀ ਬਿਜਨੈਸ ਕਲਾਸ ਵਿਚ ਇਨ੍ਹਾਂ ਦੇ ਅਨੁਭਵ ਤੋਂ ਹੈਰਾਨ ਹਾਂ।''
Bugਉਨ੍ਹਾਂ ਅਪਣੇ ਟਵੀਟ ਨਾਲ ਏਅਰਲਾਈਨ ਅਤੇ ਨਾਗਰਿਕ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੂੰ ਵੀ ਟੈਗ ਕਰ ਦਿਤਾ ਸੀ। ਉਨ੍ਹਾਂ ਨੇ ਦੂਜੇ ਟਵੀਟ ਵਿਚ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਬੇਟੀਆਂ ਨੂੰ ਅੱਧੇ ਸਫ਼ਰ ਤਕ ਬਿਜਨੈਸ ਕਲਾਸ ਵਿਚ ਟੁੱਟੇ ਹੋਏ ਟੇਬਲਾਂ ਅਤੇ ਬੰਦ ਪਏ ਟੀਵੀ ਦੇ ਨਾਲ ਸਮਾਂ ਬਿਤਾਉਣਾ ਪਿਆ। ਏਅਰਲਾਈਨ ਨੇ ਅਪਣੇ ਜਵਾਬ ਵਿਚ ਟਵੀਟ ਕੀਤਾ ਕਿ ਇਹ ਸੁਣ ਕੇ ਸਾਨੂੰ ਖੇਦ ਹੈ।
Suresh Prabhu Ministerਮਿਸਟਰ ਪ੍ਰਵੀਨ ਇਸ ਸਬੰਧੀ ਸੁਧਾਰ ਦੇ ਯਤਨਾਂ ਦੇ ਲਈ ਅਪਣੇ ਰੱਖ ਰਖਾਅ ਟੀਮ ਦੇ ਨਾਲ ਅਸੀਂ ਵੇਰਵਾ ਸਾਂਝਾ ਕਰ ਰਹੇ ਹਾਂ। ਹਾਲਾਂਕਿ ਇਸ 'ਤੇ ਏਅਰ ਇੰਡੀਆ ਦੇ ਬੁਲਾਰੇ ਦੀ ਟਿੱਪਣੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿਚ ਏਅਰ ਇੰਡੀਆ ਦੀ ਦਿੱਲੀ-ਸਨ ਫਰਾਂਸਿਸਕੋ ਉਡਾਨ ਵਿਚ ਇਕ ਚੂਹਾ ਮਿਲਿਆ ਸੀ। ਇਸ ਤੋਂ ਬਾਅਦ ਜਹਾਜ਼ ਦੇ ਉਡਾਨ ਭਰ ਵਿਚ ਨੌਂ ਘੰਟੇ ਦੀ ਦੇਰੀ ਹੋਈ ਸੀ।
Air India Flight bad Foodਇਹ ਘਟਨਾ ਏਅਰ ਇੰਡੀਆ ਵਿਚ ਕੋਈ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਿਨ੍ਹਾਂ ਵਿਚ ਲੋਕਾਂ ਨੇ ਏਅਰ ਇੰਡੀਆ ਦੀ ਸ਼ਿਕਾਇਤ ਕੀਤੀ ਹੈ। ਪਿਛਲੇ ਸਮੇਂ ਦੌਰਾਨ ਖ਼ਰਾਬ ਕੁਆਲਟੀ ਦਾ ਖਾਣਾ ਵਰਤਾਏ ਜਾਣ ਦੀ ਵੀ ਗੱਲ ਸਾਹਮਣੇ ਆਈ ਸੀ।