
ਇਸ ਘਟਨਾ ਨੂੰ ਲੈ ਕੇ ਸਾਰੇ ਪਿੰਡ ਵਿਚ ਮਾਤਮ ਛਾਇਆ ਹੋਇਆ ਹੈ।
ਲੋਹਰਦਗਾ: ਲੋਹਰਦਗਾ (Lohardaga) ਦੇ ਭੰਡਰਾ ਬਲਾਕ ਦੇ ਪਿੰਡ ਬਲਸੋਟਾ ‘ਚੋਂ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ (Two Children Drowned in a pond) ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਬਲਸੋਟਾ ਦੇ ਖੇਤਾਂ ਵਿਚ ਸਿੰਜਾਈ (Irrigation in Fields) ਲਈ ਪੁੱਟੇ ਗਏ ਇੱਕ ਟੋਭੇ ਵਿਚ ਵੀਰਵਾਰ ਨੂੰ ਦੋ ਬੱਚੇ ਖੇਡਦੇ ਸਮੇਂ (While Playing) ਡੁੱਬ ਗਏ ਅਤੇ ਉਨ੍ਹਾਂ ਦੀ ਮੌਤ (Death) ਹੋ ਗਈ। ਇਸ ਘਟਨਾ ਨੂੰ ਲੈ ਕੇ ਸਾਰੇ ਪਿੰਡ ਵਿਚ ਮਾਤਮ ਛਾਇਆ ਹੋਇਆ ਹੈ।
ਹੋਰ ਪੜ੍ਹੋ: ਅੱਜ ਹੋਵੇਗੀ ਨਵਜੋਤ ਸਿੱਧੂ ਦੀ ਤਾਜਪੋਸ਼ੀ, ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਕਰਨਗੇ ਸ਼ਿਰਕਤ
ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਲੋਹਰਦਗਾ ਜ਼ਿਲੇ ਦੇ ਭੰਡਰਾ ਬਲਾਕ ਅਧੀਨ ਪੈਂਦੇ ਪਿੰਡ ਬਲਸੋਟਾ ਵਿਚ ਵਾਪਰੀ। ਸਥਾਨਕ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨਾਂ ਨੇ ਬਾਲਸੋਟਾ ਪਿੰਡ ਦੇ ਕਬਰਿਸਤਾਨ ਨੇੜੇ ਸਿੰਜਾਈ ਲਈ ਟੋਭਾ ਬਣਵਾਇਆ ਗਿਆ ਹੈ। ਜਿਥੇ ਸਾਬਿਰ ਅੰਸਾਰੀ ਦੀ 6 ਸਾਲਾ ਬੇਟੀ, ਸਨਾ ਕੁਮਾਰੀ ਅਤੇ ਅਨਾਮੂਲ ਅੰਸਾਰੀ ਦੇ 4 ਸਾਲਾ ਪੁੱਤਰ ਇਆਨ ਅੰਸਾਰੀ ਦੀ ਖੇਡਦੇ ਸਮੇਂ ਇਸ ਟੋਭੇ 'ਚ ਡੁੱਬਣ ਕਾਰਨ ਮੌਤ ਹੋ ਗਈ।
Death
ਹੋਰ ਪੜ੍ਹੋ: ਮੌਜੂਦਾ ਸੈਸ਼ਨ ਵਿਚ ਹੀ ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ: ਮਾਇਆਵਤੀ
ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਸਥਾਨਕ ਪਿੰਡ ਵਾਸੀਆਂ ਨੇ ਦੋਵਾਂ ਬੱਚਿਆਂ ਨੂੰ ਟੋਭੇ ‘ਚੋਂ ਬਾਹਰ ਕੱਢਿਆ ਅਤੇ ਤੁਰੰਤ ਇਲਾਜ ਲਈ ਕਮਿਉਨਿਟੀ ਹੈਲਥ ਸੈਂਟਰ (Community Health Center), ਭੰਡਰਾ ਵਿਖੇ ਲੈ ਗਏ। ਉਥੇ ਦੋਵਾਂ ਬੱਚਿਆਂ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।