
ਗ੍ਰੇਟਰ ਨੋਇਡਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਸੁਸਾਇਟੀ ਵਿਚ ਰਹਿਣ ਵਾਲਾ ਇਕ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ 12ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ।
ਗ੍ਰੇਟਰ ਨੋਇਡਾ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਹਾਊਸਿੰਗ ਸੁਸਾਇਟੀ ਵਿਚ ਰਹਿਣ ਵਾਲਾ ਇਕ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ 12ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਦੁੱਖ ਦੀ ਗੱਲ ਇਹ ਹੈ ਕਿ ਇਹ ਬੱਚਾ ਸੋਮਵਾਰ ਨੂੰ ਹੀ ਇਕ ਸਾਲ ਦਾ ਹੋਇਆ ਸੀ ਅਤੇ ਪਰਿਵਾਰਕ ਮੈਂਬਰ ਬੱਚੇ ਦੇ ਜਨਮ ਦਿਨ ਦੀ ਤਿਆਰੀ ਕਰ ਰਹੇ ਸਨ।
Child Falls To Death From 12th Floor On first Birthday
ਹੋਰ ਪੜ੍ਹੋ: ਪਹਿਲਾਂ ਚੰਦਾ ਚੋਰੀ ਕੀਤਾ, ਹੁਣ ਕੁੰਭ 'ਚ ਭ੍ਰਿਸ਼ਟਾਚਾਰ, ਧਰਮ ਨੂੰ ਤਾਂ ਬਖ਼ਸ਼ ਦੋ ਯੋਗੀ ਜੀ-ਸੰਜੇ ਸਿੰਘ
ਇਹ ਘਟਨਾ ਗ੍ਰੇਟਰ ਨੋਇਡਾ ਦੇ ਬਿਸਰਖ ਥਾਣਾ ਖੇਤਰ ਦੀ ਹੈ। ਗ੍ਰੇਟਰ ਨੋਇਡਾ ਦੱਖਣ ਵਿਚ ਸਥਿਤ ਕਾਸਾ ਗ੍ਰੀਨ-ਵਨ ਹਾਊਸਿੰਗ ਸੁਸਾਇਟੀ ਵਿਚ ਰਹਿਣ ਵਾਲੇ ਸਤਿੰਦਰ ਕਸਾਨਾ ਦਾ ਇਕ ਸਾਲ ਦਾ ਬੇਟਾ ਰਿਵਾਨ ਕਸਾਨਾ ਅਪਣੇ ਫਲੈਟ ਤੋਂ ਬਾਹਰ 12ਵੀਂ ਮੰਜ਼ਿਲ ਉੱਤੇ ਖੇਡ ਰਿਹਾ ਸੀ। ਇਸ ਦੌਰਾਨ ਉਹ 12ਵੀਂ ਮੰਜ਼ਿਲ ਤੋਂ ਪੌੜੀਆਂ ਵਿਚ ਰੇਲਿੰਗ ਵਿਚੋਂ ਹੇਠਾਂ ਜਾ ਡਿੱਗਿਆ, ਇਸ ਦੌਰਾਨ ਰਿਵਾਨ ਦੀ ਮੌਤ ਹੋ ਗਈ।
Child Falls To Death From 12th Floor On first Birthday
ਹੋਰ ਪੜ੍ਹੋ: ਪਹਿਲਾਂ ਦੇਸ਼ ਦੀ ਜਾਇਦਾਦ ਬਣਾਉਣ ਲਈ ਪ੍ਰੋਗਰਾਮ ਕੀਤੇ ਜਾਂਦੇ ਸੀ ਹੁਣ ਦੇਸ਼ ਵੇਚਣ ਲਈ- ਕਾਂਗਰਸ
ਦੱਸ ਦਈਏ ਕਿ ਰਿਵਾਨ ਦੇ ਪਹਿਲੇ ਜਨਮ ਦਿਨ ਮੌਕੇ ਉਸ ਦੇ ਮਾਤਾ-ਪਿਤਾ ਘਰ ਦੀ ਸਜਾਵਟ ਵਿਚ ਜੁਟੇ ਹੋਏ ਸਨ। ਇਸ ਦੌਰਾਨ ਘਰ ਵਿਚ ਕਈ ਮਹਿਮਾਨ ਵੀ ਆਏ ਹੋਏ ਸਨ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ।