
ਗ੍ਰਹਿ ਮੰਤਾਰਾਲੇ ਵੱਲੋਂ ਬਣਾਏ ਗਏ ਪੈਨਲ ਨੇ ਪੀਐਮਓ ਨੂੰ ਦੱਸਿਆ ਹੈ ਕਿ ਅਕਤੂਬਰ ਵਿਚ ਕੋਰੋਨਾ ਦੀ ਤੀਜੀ ਲਹਿਰ ਅਪਣੇ ਸਿਖਰ ’ਤੇ ਪਹੁੰਚ ਸਕਦੀ ਹੈ
ਨਵੀਂ ਦਿੱਲੀ: ਕੋਰੋਨਾ ਦੀ ਤੀਜੀ ਲਹਿਰ (Covid-19 third wave) ਦੀਆਂ ਖ਼ਬਰਾਂ ਵਿਚਾਲੇ ਗ੍ਰਹਿ ਮੰਤਾਰਾਲੇ ਵੱਲੋਂ ਬਣਾਏ ਗਏ ਪੈਨਲ (MHA panel warns Against third wave) ਨੇ ਪੀਐਮਓ ਨੂੰ ਦੱਸਿਆ ਹੈ ਕਿ ਅਕਤੂਬਰ ਵਿਚ ਤੀਜੀ ਲਹਿਰ ਅਪਣੇ ਸਿਖਰ ’ਤੇ ਪਹੁੰਚ ਸਕਦੀ ਹੈ ਅਤੇ ਇਸ ਲਹਿਰ ਵਿਚ ਬੱਚਿਆਂ ਨੂੰ ਜ਼ਿਆਦਾ ਖਤਰਾ ਹੋ ਸਕਦਾ ਹੈ। ਐਨਆਈਡੀਐਮ ਦੇ ਤਹਿਤ ਗਠਿਤ ਮਾਹਿਰਾਂ ਦੀ ਇਕ ਕਮੇਟੀ ਨੇ ਕੋਰੋਨਾ ਦੀ ਤੀਜੀ ਲਹਿਰ ਦੀ ਚਿਤਾਵਨੀ ਦਿੱਤੀ ਹੈ, ਜੋ ਅਕਤੂਬਰ ਵਿਚ ਸਿਖਰ ’ਤੇ ਹੋ ਸਕਦੀ ਹੈ।
Covid-19
ਹੋਰ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਮਾਮਲਾ: ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਹਾਈ ਕੋਰਟ ਦਾ ਰੁਖ
ਇਸ ਲਹਿਰ ਵਿਚ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਖਤਰਾ ਹੈ। ਇਸ ਲਈ ਬੱਚਿਆਂ ਲਈ ਬਿਹਤਰ ਮੈਡੀਕਲ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਕਮੇਟੀ ਦੀ ਰਿਪੋਰਟ ਅਨੁਸਾਰ ਜੇਕਰ ਬੱਚਿਆਂ ਵਿਚ ਮਾਮਲੇ ਵਧਦੇ ਹਨ ਤਾਂ ਇਲਾਜ ਨਾਲ ਸਬੰਧਤ- ਬੱਚਿਆਂ ਦੇ ਡਾਕਟਰ, ਕਰਮਚਾਰੀ, ਐਂਬੂਲੈਂਸ ਆਦਿ ਚੀਜ਼ਾਂ ਦੀ ਭਾਰੀ ਕਮੀ ਹੋ ਸਕਦੀ ਹੈ। ਕਮੇਟੀ ਨੇ ਅਪਣੀ ਰਿਪੋਰਟ ਪੀਐਮਓ ਨੂੰ ਭੇਜ ਦਿੱਤੀ ਹੈ।
Corona Virus
ਹੋਰ ਪੜ੍ਹੋ: ਅਕਸ਼ੈ ਕੁਮਾਰ ਨੂੰ ਕਿਸਾਨਾਂ ਖਿਲਾਫ਼ ਬੋਲਣਾ ਪਿਆ ਮਹਿੰਗਾ, ਹੋ ਰਿਹਾ ਫਿਲਮ Bell bottom ਦਾ ਵਿਰੋਧ
ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ 'ਤੇ ਗਠਿਤ ਕਮੇਟੀ ਨੇ ਕਿਹਾ ਹੈ ਕਿ ਇਸ ਲਹਿਰ ਵਿਚ ਗੰਭੀਰ ਰੂਪ ਤੋਂ ਬਿਮਾਰ ਅਤੇ ਅਪਾਹਜ ਬੱਚਿਆਂ ਦੇ ਟੀਕਾਕਰਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਵਿਚ ਇਨਫੈਕਸ਼ਨ ਦਾ ਖਤਰਾ ਚਾਹੇ ਘੱਟ ਹੋਵੇ ਪਰ ਉਹ ਇਸ ਨੂੰ ਫੈਲਾਅ ਸਕਦੇ ਹਨ। ਬੱਚਿਆਂ ਨੂੰ ਅਜੇ ਵੀ ਵੈਕਸੀਨ ਨਹੀਂ ਲੱਗੀ ਹੈ।
Covid 19
ਹੋਰ ਪੜ੍ਹੋ: ਮੁੜ ਵਿਵਾਦਾਂ 'ਚ ਘਿਰੇ ਗੁਰਦਾਸ ਮਾਨ, ਲਾਡੀ ਸ਼ਾਹ ਨੂੰ ਦੱਸਿਆ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼
ਕਮੇਟੀ ਨੇ ਅਪਣੇ ਸੁਝਾਅ ਵਿਚ ਕਿਹਾ ਕਿ ਤੁਰੰਤ ਇਕ ਹੋਮ ਕੇਅਰ ਮਾਡਲ ਬਣਾਇਆ ਜਾਵੇ, ਜਿੱਥੇ ਬੱਚਿਆਂ ਦੇ ਇਲਾਜ ਲਈ ਜ਼ਰੂਰੀ ਸਹੂਲਤਾਂ ਮੌਜੂਦ ਹੋਣ ਤੇ ਜਿੱਥੇ ਬੱਚਿਆਂ ਦੇ ਇਲਾਜ ਦੌਰਾਨ ਸੁਰੱਖਿਅਤ ਰੂਪ ਤੋਂ ਮਾਤਾ-ਪਿਤਾ ਉਹਨਾਂ ਦੇ ਨਾਲ ਰਹਿ ਸਕਣ। ਮਾਹਿਰਾਂ ਨੇ ਮੁੱਢਲੀ ਸਿਹਤ ਕੇਂਦਰਾਂ ਵਿਚ ਬਾਲ ਰੋਗਾਂ ਦੇ ਡਾਕਟਰਾਂ ਦੀ 82ਫੀਸਦ ਕਮੀ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਹੈ।
Corona Vaccine
ਹੋਰ ਪੜ੍ਹੋ: ਚੂੜੀ ਵੇਚਣ ਵਾਲੇ ਨਾਲ ਸਮੂਹ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਵਰਤੇ ਭੱਦੇ ਸ਼ਬਦ, ਮਾਮਲਾ ਦਰਜ
ਉਹਨਾਂ ਕਿਹਾ ਕਿ ਸਥਿਤੀ ਪਹਿਲਾਂ ਤੋਂ ਹੀ ਗੰਭੀਰ ਹੈ ਅਤੇ ਜੇਕਰ ਸੁਧਾਰ ਨਹੀਂ ਹੋਇਆ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਰਿਪੋਰਟ ਵਿਚ ਭਾਰਤ ਵਿਚ ਟੀਕਾਕਰਨ ਦੀ ਹੌਲੀ ਰਫ਼ਤਾਰ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ। ਕੋਰੋਨਾ (Covid-19 third wave will peak in October) ਤੋਂ ਬਚਣ ਲਈ ਟੀਕਾਕਰਨ ਹੀ ਇਕਲੌਤਾ ਉਪਾਅ ਹੈ। ਭਾਰਤ ਦੀ ਟੀਕਾਕਰਣ ਦਰ 9 ਫੀਸਦ ਹੈ ਜਦਕਿ ਅਮਰੀਕਾ ਵਿਚ ਇਹ 52 ਫੀਸਦ ਹੈ।