
ਜਦੋਂ ਯੂਪੀ ਵਿਚ ਸ਼ਾਮਲੀ ਪੁਲਿਸ ਨੇ ਚੇਤਨ ਕੁਮਾਰ ਨੂੰ ਸ਼ੁਕਰਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਨੇ ਸੋਚਿਆ ਕਿ ਸਾਰਿਆਂ ਨੂੰ ਹਿਲਾ ਦੇਣ ਵਾਲਾ ਏਟੀਐਮ ਤੋਂ ਚੋਰੀ...
ਮੇਰਠ : ਜਦੋਂ ਯੂਪੀ ਵਿਚ ਸ਼ਾਮਲੀ ਪੁਲਿਸ ਨੇ ਚੇਤਨ ਕੁਮਾਰ ਨੂੰ ਸ਼ੁਕਰਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਨੇ ਸੋਚਿਆ ਕਿ ਸਾਰਿਆਂ ਨੂੰ ਹਿਲਾ ਦੇਣ ਵਾਲਾ ਏਟੀਐਮ ਤੋਂ ਚੋਰੀ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਹਾਲਾਂਕਿ, ਜਦੋਂ ਉਨ੍ਹਾਂ ਨੇ ਚੇਤਨ ਤੋਂ ਪੁੱਛਗਿਛ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਚੇਤਨ ਨੇ ਪੁਲਿਸ ਨੂੰ ਦੱਸਿਆ ਕਿ ਏਟੀਐਮ ਤੋਂ ਚੋਰੀ ਕਰਨ ਦੇ ਪਿੱਛੇ ਮਾਸਟਰਮਾਈਂਡ ਕੋਈ ਹੋਰ ਨਹੀਂ, ਇਕ ਬੈਂਕ ਦਾ ਮੈਨੇਜਰ ਸੀ। ਸ਼ਾਮਲੀ ਦੇ ਐਸਪੀ ਪੀ. ਦਿਨੇਸ਼ ਕੁਮਾਰ ਨੇ ਦੱਸਿਆ, ਆਰੋਪੀ ਨੇ ਜੋ ਘਟਨਾਕ੍ਰਮ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਸੀ।
ATM heist through loan applicant
ਏਟੀਐਮ ਬੂਥ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਅਸੀਂ ਚੇਤਨ ਨੂੰ ਫੜ੍ਹਿਆ। ਆਰੋਪੀ ਬੈਂਕ ਮੈਨੇਜਰ ਦਾ ਪਤਾ ਹੁਣੇ ਨਹੀਂ ਚੱਲ ਸਕਿਆ ਹੈ। ਉਸ ਦਾ ਨਾਮ ਐਫਆਈਆਰ ਵਿਚ ਪਾ ਦਿਤਾ ਗਿਆ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਦੱਸਿਆ ਕਿ ਇਸ ਸਾਲ ਫਰਵਰੀ ਵਿਚ ਚੇਤਨ ਇਕ ਪਬਲਿਕ ਸੈਕਟਰ ਬੈਂਕ ਦੀ ਬਾਂਟੀਖੇੜਾ ਬ੍ਰਾਂਚ ਵਿਚ ਕਰਜ਼ ਲਈ ਰਾਬਿਨ ਬੰਸਲ ਨੂੰ ਮਿਲਿਆ। ਉਸ ਨੂੰ 1 ਲੱਖ ਰੁਪਏ ਦਾ ਪਰਸਨਲ ਲੋਨ ਚਾਹੀਦਾ ਸੀ। ਗੱਲਬਾਤ ਦੇ ਦੌਰਾਨ ਬੰਸਲ ਨੇ ਉਸ ਤੋਂ ਕਿਹਾ ਕਿ ਜੇਕਰ ਉਹ ਧੀਮਾਨਪੁਰ ਸਥਿਤ ਬ੍ਰਾਂਚ ਦੇ ਏਟੀਐਮ ਤੋਂ ਪੈਸੇ ਚੁਰਾਉਣ ਵਿਚ ਉਸ ਦੀ ਮਦਦ ਕਰੇਗਾ ਤਾਂ ਉਸ ਨੂੰ 50,000 ਇਨਾਮ ਵਿਚ ਮਿਲੇਗਾ।
Bank manager masterminds
ਚੇਤਨ ਨੇ ਦੱਸਿਆ ਕਿ ਬੰਸਲ ਨੇ ਹੀ ਪਲਾਨ ਬਣਾਇਆ, ਉਸ ਨੂੰ ਪਾਸਵਰਡਸ ਦਿਤੇ ਅਤੇ ਬਿਨਾਂ ਅਲਾਰਮ ਵਜਾਏ ਏਟੀਐਮ ਖੋਲ੍ਹਣ ਦੀ ਟ੍ਰੇਨਿੰਗ ਦਿਤੀ। ਇਕ ਸੀਨੀਅਰ ਬੈਂਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਲਈ 3 ਸਿਕਿਆਰਿਟੀ ਲੇਅਰਸ ਨੂੰ ਖੋਲਣਾ ਪੈਂਦਾ ਹੈ ਅਤੇ ਬਿਨਾਂ ਅਲਾਰਮ ਵਜਾਏ ਚੋਰੀ ਕਰਨਾ ਕਿਸੇ ਅੰਦਰ ਦੇ ਵਿਅਕਤੀ ਦੀ ਮਦਦ ਤੋਂ ਹੀ ਹੋ ਸਕਦਾ ਹੈ। ਚੇਤਨ 4 ਮਾਰਚ ਨੂੰ ਹੈਲਮੈਟ ਪਾ ਕੇ ਏਟੀਐਮ ਬੂਥ ਦੇ ਅੰਦਰ ਪਹੁੰਚਿਆ। ਉਥੇ ਉਸ ਨੇ ਅਪਣੇ ਆਪ ਨੂੰ ਮਸ਼ੀਨ ਰਿਪੇਅਰ ਕਰਨ ਵਾਲਾ ਦੱਸਿਆ ਅਤੇ ਫਿਰ 18.3 ਲੱਖ ਰੁਪਏ ਪਾਰ ਕਰ ਲਈ। ਪੁਲਿਸ ਨੇ ਦੱਸਿਆ ਕਿ ਚੇਤਨ ਅਤੇ ਬੰਸਲ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।