ਪੁਲਾੜ 'ਚ ਜਾਣ ਵਾਲਿਆਂ ਲਈ ਬਣੀ ਖਾਸ ਸ਼ੈਂਪੇਨ
Published : Sep 15, 2018, 4:12 pm IST
Updated : Sep 15, 2018, 4:12 pm IST
SHARE ARTICLE
special champagne made in space for people
special champagne made in space for people

ਪੁਲਾੜ ਏਜੰਸੀਆਂ ਅੱਜ ਕੱਲ੍ਹ ਆਕਾਸ਼ ਵਿਚ ਟੂਰਿਸਟਾਂ ਨੂੰ ਭੇਜਣ ਦੀ ਤਿਆਰੀ ਜੋਰ - ਸ਼ੋਰ ਨਾਲ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਪਲਾਨਿੰਗ ਵਿਚ ਉਨ੍ਹਾਂ ਦੇ ਆਨੰਦ ਅਤੇ ...

ਵਾਸ਼ਿੰਗਟਨ :- ਪੁਲਾੜ ਏਜੰਸੀਆਂ ਅੱਜ ਕੱਲ੍ਹ ਆਕਾਸ਼ ਵਿਚ ਟੂਰਿਸਟਾਂ ਨੂੰ ਭੇਜਣ ਦੀ ਤਿਆਰੀ ਜੋਰ - ਸ਼ੋਰ ਨਾਲ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਪਲਾਨਿੰਗ ਵਿਚ ਉਨ੍ਹਾਂ ਦੇ ਆਨੰਦ ਅਤੇ ਸੇਲੀਬਰੇਸ਼ਨ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਲਈ 'ਸ਼ੈਂਪੇਨ ਹਾਉਸ ਦ ਮਮ' ਦੇ ਨਾਲ ਫਰਾਂਸੀਸੀ ਇੰਟੀਰੀਅਰ ਡਿਜਾਈਨਰ ਓਕਟੇਵ ਡਿ ਗੌਲੇ ਮਿਲ ਕੇ ਇਕ ਜ਼ੀਰੋ ਗਰੇਵਿਟੀ ਸ਼ੈਂਪੇਨ ਬਣਾ ਰਹੇ ਹਨ। ਜਿਸ ਦੇ ਨਾਲ ਤੁਸੀਂ ਆਕਾਸ਼ ਵਿਚ ਵੀ ਸ਼ੈਂਪੇਨ ਦਾ ਮਜ਼ਾ ਉਠਾ ਸੱਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਆਕਾਸ਼ ਵਿਚ ਕੋਈ ਵੀ ਤਰਲ ਪਦਾਰਥ ਬੁਲਬੁਲੇ ਬਣ ਕੇ ਹਵਾ ਵਿਚ ਉੱਡ ਜਾਂਦਾ ਹੈ।

ਜਿਸ ਵਜ੍ਹਾ ਨਾਲ ਕਿਸੇ ਤਰਲ ਪਦਾਰਥ ਦਾ ਸੇਵਨ ਕਰਣਾ ਸੰਭਵ ਨਹੀਂ ਹੁੰਦਾ ਪਰ ਇਹ ਖਾਸ ਜ਼ੀਰੋ ਗਰੇਵਿਟੀ ਸ਼ੈਂਪੇਨ ਬੁਲਬੁਲੇ ਬਣ ਕੇ ਨਹੀਂ ਉੱਡੇਗੀ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਬੋਤਲ ਹੈ, ਜੋ ਸ਼ੈਂਪੇਨ ਨੂੰ ਫੋਮ ਦੇ ਰੂਪ ਵਿਚ ਬਾਹਰ ਕੱਢੇਗੀ। ਜਿਸ ਦਾ ਪੁਲਾੜ ਯਾਤਰੀ ਗਲਾਸ ਵਿਚ ਫੜ ਕੇ ਸੇਵਨ ਕਰ ਸਕਣਗੇ। ਇਸ ਪ੍ਰੋਡਕਟ ਨੂੰ ਯੂਰੋਪੀਅਨ ਸਪੇਸ ਏਜੰਸੀ ਦੇ ਏਅਰਬਸ ਏ310 ਵਿਚ ਹਵਾ ਵਿਚ ਲਾਂਚ ਕੀਤਾ ਗਿਆ। ਇਸ ਲਾਂਚਿੰਗ ਵਿਚ ਕਈ ਕਈ ਮੋਹਰੀ ਪੁਲਾੜ ਯਾਤਰੀ ਅਤੇ ਧਾਵਕ ਉਸੈਨ ਬੋਲਟ ਵੀ ਸ਼ਾਮਿਲ ਸਨ। ਹਾਲਾਂਕਿ ਉਮੀਦ ਜਗਾਈ ਜਾ ਰਹੀ ਹੈ ਕਿ ਇਸ ਨੂੰ ਪੰਜ ਸਾਲ ਦੇ ਅੰਦਰ ਬਿਲਕੁੱਲ ਤਿਆਰ ਕਰ ਲਿਆ ਜਾਵੇਗਾ। ਇਸ ਸ਼ੈਂਪੇਨ ਨੂੰ ਸਿਰਫ ਸਪੇਸ ਟੂਰਿਸਟਾਂ ਲਈ ਬਣਾਇਆਂ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement